Khanna News: ਰਤਨਹੇੜੀ ਵਿੱਚ ਹਾਈ ਟੈਂਸ਼ਨ ਤਾਰਾਂ ਪਾਉਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਇੱਕ ਫਰਨਿਸ਼ ਇਕਾਈ ਦਾ ਲੋਡ ਵਧਾਉਣ ਲਈ ਵਿਛਾਈਆਂ ਜਾ ਰਹੀਆਂ ਹਾਈ ਟੈਂਸ਼ਨ ਤਾਰਾਂ ਦੇ ਵਿਰੋਧ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਗਏ।
Trending Photos
Khanna News: ਖੰਨਾ ਦੇ ਪਿੰਡ ਰਤਨਹੇੜੀ ਵਿੱਚ ਹਾਈ ਟੈਂਸ਼ਨ ਤਾਰਾਂ ਪਾਉਣ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ। ਇੱਕ ਫਰਨਿਸ਼ ਇਕਾਈ ਦਾ ਲੋਡ ਵਧਾਉਣ ਲਈ ਵਿਛਾਈਆਂ ਜਾ ਰਹੀਆਂ ਹਾਈ ਟੈਂਸ਼ਨ ਤਾਰਾਂ ਦੇ ਵਿਰੋਧ ਵਿੱਚ ਪਿੰਡ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਹੌਲ ਤਣਾਅਪੂਰਨ ਹੁੰਦਾ ਦੇਖ ਬਿਜਲੀ ਵਿਭਾਗ ਦੇ ਅਧਿਕਾਰੀ ਮਸ਼ੀਨਰੀ ਸਮੇਤ ਵਾਪਸ ਪਰਤ ਗਏ। ਪਿੰਡ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਵਿਭਾਗ ਨੇ ਮੁੜ ਤਾਰਾਂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਪੱਕਾ ਧਰਨਾ ਦੇਣਗੇ। ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਅਤੇ ਰੋਡ ਜਾਮ ਵੀ ਕੀਤਾ ਜਾਵੇਗਾ।
15 ਸਾਲ ਪਹਿਲਾਂ ਵੀ ਧੱਕੇਸ਼ਾਹੀ ਹੋਈ ਸੀ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਕਰੀਬ 15 ਸਾਲ ਪਹਿਲਾਂ ਵੀ ਇੱਕ ਫਰਨਿਸ਼ ਇਕਾਈ ਨੂੰ ਸਪਲਾਈ ਦੇਣ ਲਈ ਪਿੰਡ ਵਿੱਚੋਂ ਹਾਈ ਟੈਂਸ਼ਨ ਦੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਸਨ ਅਤੇ ਧੱਕੇਸ਼ਾਹੀ ਕੀਤੀ ਗਈ ਸੀ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਹਾਈ ਟੈਂਸ਼ਨ ਤਾਰਾਂ ਕਾਰਨ ਹਾਦਸੇ ਵਾਪਰ ਰਹੇ ਹਨ। ਪਹਿਲਾਂ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਰਾਸ਼ਟਰੀ ਪੰਛੀ ਮੋਰ ਸਨ ਪਰ ਹਾਈ ਟੈਂਸ਼ਨ ਤਾਰਾਂ ਕਾਰਨ ਰਾਸ਼ਟਰੀ ਪੰਛੀ ਮਰ ਰਹੇ ਹਨ।
ਇਹ ਵੀ ਪੜ੍ਹੋ : Gurdaspur Murder News: ਭੈਣ ਨੇ ਆਸ਼ਿਕ ਨਾਲ ਮਿਲ ਕੇ ਚਾਚੇ ਦੇ ਲੜਕੇ ਦਾ ਕੀਤਾ ਕਤਲ; ਭਰਾ ਨੇ ਦੋਵਾਂ ਨੂੰ ਮਿਲਦੇ ਹੋਏ ਦੇਖ ਲਿਆ ਸੀ
ਕੁਝ ਸਾਲ ਪਹਿਲਾਂ 9 ਪੰਛੀਆਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਗੁੱਸਾ ਵੀ ਪ੍ਰਗਟਾਇਆ ਗਿਆ ਸੀ। ਇਹ ਮੁੱਦਾ ਕੇਂਦਰ ਸਰਕਾਰ ਤੱਕ ਪਹੁੰਚਾਇਆ ਗਿਆ ਸੀ। ਕੁਝ ਸਮਾਂ ਪਹਿਲਾਂ ਪਿੰਡ ਵਿੱਚੋਂ ਹਾਈ ਟੈਂਸ਼ਨ ਦੀਆਂ ਤਾਰਾਂ ਨੂੰ ਹਟਾਉਣ ਲਈ ਮੁੜ ਯਤਨ ਕੀਤੇ ਜਾ ਰਹੇ ਸਨ। ਇਸ ਸਬੰਧੀ ਉਹ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੂੰ ਵੀ ਮਿਲੇ ਹਨ। ਵਿਧਾਇਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਤਾਰਾਂ ਪਿੰਡ ਵਿੱਚੋਂ ਨਹੀਂ ਲੰਘਣਗੀਆਂ ਪਰ ਅੱਜ ਅਚਾਨਕ ਜਦੋਂ ਬਿਜਲੀ ਵਿਭਾਗ ਦੇ ਅਧਿਕਾਰੀ ਮਸ਼ੀਨਰੀ ਅਤੇ ਤਾਰਾਂ ਲੈ ਕੇ ਪਿੰਡ ਪੁੱਜੇ ਤਾਂ ਉਹ ਹੈਰਾਨ ਰਹਿ ਗਏ। ਲੋਕਾਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : Asian Champions Trophy: ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ; ਚੀਨ ਨੂੰ ਹਰਾ ਕੇ 5ਵੀਂ ਵਾਰ ਏਸ਼ੀਆਈ ਚੈਂਪੀਅਨਸ ਟ੍ਰਾਫੀ ਜਿੱਤੀ