Ravneet Singh Bittu: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਿੱਚ ਤਲਖੀ ਕਾਫੀ ਵਧਦੀ ਨਜ਼ਰ ਆ ਰਹੀ ਹੈ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਪਰ ਨਿਸ਼ਾਨਾ ਸਾਧਿਆ।
Trending Photos
Ravneet Singh Bittu: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਵਿੱਚ ਤਲਖੀ ਕਾਫੀ ਵਧਦੀ ਨਜ਼ਰ ਆ ਰਹੀ ਹੈ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਪਰ ਨਿਸ਼ਾਨਾ ਸਾਧਿਆ। ਇਸ ਦੌਰਾਨ ਬਿੱਟੂ ਨੇ ਕਾਂਗਰਸ ਪ੍ਰਧਾਨ ਵੜਿੰਗ ਉਪਰ ਗੰਭੀਰ ਦੋਸ਼ ਲਗਾਏ। ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਨੇ ਆਪਣੀ ਸਿਆਸੀ ਰਸੂਖ ਦਾ ਨਾਜਾਇਜ਼ ਇਸਤੇਮਾਲ ਕਰਦੇ ਹੋਏ ਗਿੱਦੜਬਾਹਾ ਦੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।
ਉਨ੍ਹਾਂ ਨੇ ਦੋਸ਼ ਲਗਾਏ ਕਿ ਵੜਿੰਗ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਰਿਸ਼ਤੇਦਾਰ ਨੂੰ ਬਚਾਇਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਪਤਨੀ ਅਤੇ ਉਸ ਦੇ ਭਰਾ ਉਪਰ ਐਫਆਈਆਰ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਹੀਂ ਹੋਈ।
ਉਨ੍ਹਾਂ ਨੇ ਕਿਹਾ ਕਿ ਸੈਂਕੜੇ ਟਰੱਕਾਂ ਵਾਲਿਆਂ ਨੇ ਹੌਲੀ-ਹੌਲੀ ਕਰਕੇ ਉਨ੍ਹਾਂ ਦੇ ਘਰ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਉਹ ਰਾਜਾ ਵੜਿੰਗ ਨੂੰ ਮਿਲੇ ਤੇ ਕਿਹਾ ਕਿ ਤੁਹਾਡਾ ਸਾਲਾ ਪੈਸੇ ਨਹੀਂ ਦੇ ਰਿਹਾ ਹੈ। ਇਸ ਦੌਰਾਨ ਬਿੱਟੂ ਨੇ ਦੱਸਿਆ ਕਿ ਉਲਟਾ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਐਮਐਲਏ ਹਾਂ ਤਾਂ ਉਸ ਵਾਪਸ ਦਾ ਕੀ ਦੇਣੇ ਹਨ ਉਲਟਾ ਹੋਰ ਪੈਸੇ ਵਾਪਸ ਦੇ ਕੇ ਛੁੱਟੇਗਾ।
ਇਹ ਵੀ ਪੜ੍ਹੋ : Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈ
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ 20 ਦਿਨ ਬਾਅਦ ਐਫਆਈਆਰ ਰੱਦ ਹੋ ਗਈ ਸੀ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਐਫਆਈਆਰ ਦੁਬਾਰਾ ਖੋਲ੍ਹੀ ਜਾਵੇ ਅਤੇ ਜਾਂਚ ਕੀਤੀ ਜਾਵੇ। 1 ਕਰੋੜ 22 ਲੱਖ ਰੁਪਏ ਲਈ ਹੱਸਦਾ-ਵੱਸਦਾ ਘਰ ਉਜਾੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਵੜਿੰਗ ਦੇ ਗੁੱਟ ਉਤੇ 15 ਲੱਖ ਰੁਪਏ ਦੀ ਘੜੀ ਬੰਨ੍ਹੀ ਹੋਈ ਹੈ ਅਤੇ ਪੂਰਾ ਪਰਿਵਾਰ ਕਰੋੜਾਂ ਰੁਪਏ ਦੀ ਗੱਡੀ ਵਿੱਚ ਘੁੰਮਦੇ ਹਨ। ਰਾਜਾ ਵੜਿੰਗ ਕੋਲ ਕਰੋੜਾਂ ਰੁਪਏ ਦੀ ਜਾਇਦਾਦ ਤੇ ਗੱਡੀਆਂ ਕਿਥੋਂ ਆਈਆਂ ਹਨ।