ਗੁਰਮੀਤ ਰਾਮ ਰਹੀਮ ਵਲੋਂ ਕ੍ਰਿਕਟ ’ਚ ਅੱਠੇ (8 ਦੌੜਾਂ) ਦੀ ਸ਼ੁਰੂਆਤ, ਆਉਣ ਵਾਲੇ ਦਿਨਾਂ ਦੌਰਾਨ ਛੱਕੇ ’ਤੇ ਪਏਗਾ ਭਾਰੀ
Advertisement
Article Detail0/zeephh/zeephh1451577

ਗੁਰਮੀਤ ਰਾਮ ਰਹੀਮ ਵਲੋਂ ਕ੍ਰਿਕਟ ’ਚ ਅੱਠੇ (8 ਦੌੜਾਂ) ਦੀ ਸ਼ੁਰੂਆਤ, ਆਉਣ ਵਾਲੇ ਦਿਨਾਂ ਦੌਰਾਨ ਛੱਕੇ ’ਤੇ ਪਏਗਾ ਭਾਰੀ

 ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਭ ਤੋਂ ਪਹਿਲਾਂ ਉਸਨੇ ਸਿਰਸਾ ਦੇ ਪਿੰਡ ਜਲਾਲਆਣਾ ’ਚ ਟੀ-10 ਅਤੇ ਟੀ-20 ਫਾਰਮੈਟ ਦੀ ਸ਼ੁਰੂਆਤ ਕਰ ਦਿੱਤੀ ਸੀ। 

ਗੁਰਮੀਤ ਰਾਮ ਰਹੀਮ ਵਲੋਂ ਕ੍ਰਿਕਟ ’ਚ ਅੱਠੇ (8 ਦੌੜਾਂ) ਦੀ ਸ਼ੁਰੂਆਤ, ਆਉਣ ਵਾਲੇ ਦਿਨਾਂ ਦੌਰਾਨ ਛੱਕੇ ’ਤੇ ਪਏਗਾ ਭਾਰੀ

T-20 by Ram Rahim: ਅੱਜ ਦੇ ਦੌਰ ’ਚ ਟੀ-20 ਕ੍ਰਿਕੇਟ ਖੇਡ ਦਾ ਖੁਮਾਰ ਦੁਨੀਆ ਭਰ ਦੇ ਲੋਕਾਂ ’ਤੇ ਛਾਇਆ ਹੋਇਆ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਖੇਡ ਦੀ ਸ਼ੁਰੂਆਤ ਕਿੱਥੇ ਅਤੇ ਕਿਸਨੇ ਕੀਤੀ ਸੀ। 

ਸਾਨੂੰ ਪਤਾ ਹੈ ਕਿ ਤਹਾਨੂੰ ਨਹੀਂ ਪਤਾ। ਪਰ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸਨੇ ਸਭ ਤੋਂ ਪਹਿਲਾਂ ਆਪਣੇ ਡੇਰੇ ’ਚ ਟੀ-10 ਅਤੇ ਟੀ-20 ਫਾਰਮੈਟ T-20 format) ਦੀ ਸ਼ੁਰੂਆਤ ਕੀਤੀ ਸੀ।

ਦਰਅਸਲ ਗੁਰਮੀਤ ਰਾਮ ਰਹੀਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ’ਚ ਰਾਮ ਰਹੀਮ ਨੇ ਆਨ-ਲਾਈਨ ਸਤੰਸਗ ਦੌਰਾਨ ਕਿਹਾ ਕਿ 24 ਸਾਲ ਪਹਿਲਾਂ ਉਸਨੇ ਸਿਰਸਾ ਦੇ ਪਿੰਡ ਜਲਾਲਆਣਾ ’ਚ ਟੀ-10 ਅਤੇ ਟੀ-20 ਫਾਰਮੈਟ ਦੀ ਸ਼ੁਰੂਆਤ ਕਰ ਦਿੱਤੀ ਸੀ। 

ਉਸ ਸਮੇਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਵੀ ਕੋਈ ਖੇਡ ਹੈ? ਪਹਿਲਾਂ ਕੋਈ ਖੇਡਦਾ ਨਹੀਂ ਸੀ ਅਤੇ ਅੱਜ ਸਾਰੀ ਦੁਨੀਆਂ ਇਸ ਨੂੰ ਪਸੰਦ ਕਰ ਰਹੀ ਹੈ। ਵੀਡੀਓ ’ਚ ਰਾਮ ਰਹੀਮ ਇਹ ਵੀ ਕਹਿੰਦੇ ਹੋਏ ਸੁਣਾਈ ਦੇ ਰਿਹਾ ਹੈ ਕਿ ਪਹਿਲਾਂ ਚੌਕੇ, ਛੱਕੇ ਤੋਂ ਇਲਾਵਾ ਅੱਠਾ (8 ਦੌੜਾਂ) ਵੀ ਹੁੰਦੀਆਂ ਸਨ, ਗੇਂਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਵਾਲੇ ਖਿਡਾਰੀ ਨੂੰ ਅੱਠ ਰਨ ਦਿੱਤੇ ਜਾਂਦੇ ਸਨ। ਹੁਣ ਆਉਣ ਵਾਲੇ ਸਮੇਂ ’ਚ ਅੱਠਾ ਹੁਣ ਦੇ ਛੱਕੇ (6 ਦੌੜਾਂ) ’ਤੇ ਵੀ ਭਾਰੀ ਪਏਗਾ।   

ਜ਼ਿਕਰਯੋਗ ਹੈ ਕਿ ਇਸ ਵੇਲੇ ਗੁਰਮੀਤ ਰਾਮ ਰਹੀਮ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਅਤੇ ਯੂਪੀ ਦੇ ਬਾਗਪਤ ’ਚ ਇੱਕ ਆਸ਼ਰਮ ’ਚ ਆਰਾਮ ਕਰ ਰਿਹਾ ਹੈ, ਇਸ ਦੌਰਾਨ ਉਹ ਆਸ਼ਰਮ ਤੋਂ ਆਨ-ਲਾਈਨ ਸਤੰਸਗ ਰਾਹੀਂ ਡੇਰਾ ਪ੍ਰੇਮੀਆਂ ਨੂੰ ਉਪਦੇਸ਼ ਵੀ ਦਿੰਦਾ ਹੈ। 

ਇਹ ਵੀ ਪੜ੍ਹੋ: 6 ਸਾਲ ਪਹਿਲਾਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ ਆਯੂਸ਼ਮਾਨ ਖੁਰਾਨਾ, ਦੱਸਿਆ ਕਿਵੇਂ ਕੀਤਾ ਮੁਕਾਬਲਾ

 

 

Trending news