Ram Naomi Ayodhya:ਅਯੁੱਧਿਆ ਵਿੱਚ ਰਾਮ ਨੌਮੀ ਬੇਹੱਦ ਖ਼ਾਸ, ਰਾਮਲਲਾ ਦੇ ਸੂਰਜ ਤਿਲਕ ਦੀ ਸ਼ਾਨਦਾਰ ਤਿਆਰੀ
Advertisement

Ram Naomi Ayodhya:ਅਯੁੱਧਿਆ ਵਿੱਚ ਰਾਮ ਨੌਮੀ ਬੇਹੱਦ ਖ਼ਾਸ, ਰਾਮਲਲਾ ਦੇ ਸੂਰਜ ਤਿਲਕ ਦੀ ਸ਼ਾਨਦਾਰ ਤਿਆਰੀ

Ram Naomi Ayodhya: ਯੁੱਧਿਆ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਦੇ ਲਈ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ 'ਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ।

Ram Naomi Ayodhya:ਅਯੁੱਧਿਆ ਵਿੱਚ ਰਾਮ ਨੌਮੀ ਬੇਹੱਦ ਖ਼ਾਸ, ਰਾਮਲਲਾ ਦੇ ਸੂਰਜ ਤਿਲਕ ਦੀ ਸ਼ਾਨਦਾਰ ਤਿਆਰੀ

Ram Naomi Ayodhya: ਦੇਸ਼ ਅੱਜ ਭਗਵਾਨ ਰਾਮ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾ ਰਿਹਾ ਹੈ। ਅੱਜ ਹੀ ਰਾਮਲਲਾ ਦੇ ਮਹਾਮਸਤਕ 'ਤੇ ਸੂਰਜ ਦੀਆਂ ਕਿਰਨਾਂ ਨਾਲ ਅਭਿਸ਼ੇਕ ਕੀਤਾ ਜਾਵੇਗਾ। ਜਦੋਂ ਦੁਪਹਿਰ ਕਰੀਬ 12.16 ਵਜੇ ਸ਼੍ਰੀ ਰਾਮ ਦਾ ਜਨਮ ਹੋਵੇਗਾ ਤਾਂ ਸੂਰਜ ਦੀਆਂ ਕਿਰਨਾਂ ਲਗਭਗ 4 ਮਿੰਟ ਤੱਕ ਉਨ੍ਹਾਂ ਦੇ ਸਿਰ 'ਤੇ ਪੈਣਗੀਆਂ। ਭਗਵਾਨ ਰਾਮ ਦਾ ਇਹ ਸੂਰਜੀ ਤਿਲਕ ਵਿਗਿਆਨ ਦੇ ਸੂਤਰ ਅਨੁਸਾਰ ਕੀਤਾ ਜਾਵੇਗਾ। ਵਿਗਿਆਨੀਆਂ ਨੇ ਇਸ ਦੀ ਤਿਆਰੀ ਵੀ ਪੂਰੀ ਕਰ ਲਈ ਹੈ।

ਸਵੇਰੇ 3:30 ਵਜੇ ਤੋਂ ਹੀ ਰਾਮ ਭਗਤ ਆਪਣੇ ਇਸ਼ਟ ਦੇ ਦਰਸ਼ਨ ਕਰ ਰਹੇ ਹਨ। ਰਾਮਲਲਾ ਨੂੰ 56 ਪ੍ਰਕਾਰ ਦਾ ਭੋਗ ਵੀ ਲਗਾਇਆ ਜਾਵੇਗਾ।

ਅਯੁੱਧਿਆ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਇਸ ਦੇ ਲਈ ਇੱਕ ਵੱਡੇ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ 'ਚ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮੰਗਲਾ ਆਰਤੀ ਤੋਂ ਬਾਅਦ ਬ੍ਰਹਮਾ ਮੁਹੂਰਤ 'ਤੇ ਸਵੇਰੇ 3.30 ਵਜੇ ਰਾਮਲਲਾ ਦਾ ਅਭਿਸ਼ੇਕ ਅਤੇ ਸ਼ਿੰਗਾਰ ਕੀਤਾ ਗਿਆ | ਇਸ ਦੇ ਨਾਲ ਹੀ ਅਯੁੱਧਿਆ 'ਚ ਰਾਮ ਨੌਮੀ ਦੀ ਪੂਰਵ ਸੰਧਿਆ 'ਤੇ ਰਾਮਲਲਾ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਰਾਮ ਮੰਦਰ ਪਹੁੰਚੇ ਹਨ। ਰਾਮ ਨਗਰ ਵਿੱਚ ਲੇਜ਼ਰ ਅਤੇ ਲਾਈਟ ਸ਼ੋਅ ਵੀ ਕਰਵਾਇਆ ਗਿਆ।

ਰਾਮ ਜਨਮ ਉਤਸਵ ਵਿਧੀ ਵਿਧਾਨ ਅਨੁਸਾਰ ਮਨਾਇਆ ਜਾਵੇਗਾ

ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਅਚਾਰੀਆ ਸਤੇਂਦਰ ਦਾਸ ਨੇ ਕਿਹਾ ਕਿ ਰਾਮ ਨੌਮੀ ਬੜੀ ਧੂਮ-ਧਾਮ ਨਾਲ ਮਨਾਈ ਜਾਵੇਗੀ। ਕਿਉਂਕਿ ਭਗਵਾਨ ਰਾਮ ਆਪਣੀ ਅਸਲ ਥਾਂ 'ਤੇ ਆ ਵਸੇ ਹਨ। ਮੰਦਰ ਨੂੰ ਸਜਾਇਆ ਗਿਆ ਹੈ। 56 ਪ੍ਰਕਾਰ ਦਾ ਭੋਗ ਲਗਾਏ ਜਾਣਗੇ। ਭਗਵਾਨ ਰਾਮ ਦਾ ਜਨਮ ਦਿਹਾੜਾ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਜਾਵੇਗਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ

ਦੇਸ਼ ਵਾਸੀਆਂ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਰਾਮ ਜੀ ਦੇ ਜਨਮ ਦਿਨ ਮੌਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ... 

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਮ ਨੌਮੀ ਦੀ ਦਿੱਤੀ ਵਧਾਈ 

ਰਾਮ ਨੌਮੀ ਦੇ ਪਵਿੱਤਰ ਤਿਓਹਾਰ ਦੀਆਂ ਆਪ ਸਭ ਨੂੰ ਵਧਾਈਆਂ... ਕਾਮਨਾ ਕਰਦੇ ਹਾਂ ਕਿ ਭਗਵਾਨ ਰਾਮ ਜੀ ਦਾ ਆਸ਼ੀਰਵਾਦ ਆਪ ਸਭ 'ਤੇ ਬਣਿਆ ਰਹੇ...

Trending news