Rakhi Sawant Against Adil and His Family: ਅਭਿਨੇਤਰੀ ਰਾਖੀ ਸਾਵੰਤ ਨੇ ਮੈਸੂਰ ਕੋਰਟ ਦੇ ਬਾਹਰ ਆਪਣੇ ਪਤੀ ਆਦਿਲ ਖਾਨ ਦੁਰਾਨੀ ਅਤੇ ਉਸ ਦੇ ਪਰਿਵਾਰ 'ਤੇ ਨਵਾਂ ਆਰੋਪ ਲਗਾਇਆ ਅਤੇ ਦੱਸਿਆ ਕਿ ਉਸ ਦਾ ਪਰਿਵਾਰ ਉਸ ਨੂੰ ਕਿਉਂ ਨਹੀਂ ਅਪਨਾ ਰਿਹਾ ਹੈ।
Trending Photos
Rakhi Sawant Against Adil and His Family: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਪਤੀ ਆਦਿਲ ਖਾਨ ਦੁਰਾਨੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਰ ਰੋਜ਼ ਰਾਖੀ ਦੀਆਂ ਨਵੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਉਹ ਆਪਣੇ ਪਤੀ ਅਤੇ ਆਪਣੇ ਬਾਰੇ ਕੁਝ ਨਾ ਕੁਝ ਬੋਲਦੀ ਨਜ਼ਰ ਆ ਰਹੀ ਹੈ। ਕਦੇ ਰਾਖੀ ਆਪਣੇ ਪਤੀ 'ਤੇ ਆਪਣਾ ਗੁੱਸਾ ਕੱਢਦੀ ਨਜ਼ਰ ਆਉਂਦੀ ਹੈ ਤਾਂ ਕਦੇ ਉਹ ਹੈਰਾਨ ਕਰਨ ਵਾਲੇ ਖੁਲਾਸੇ ਕਰਦੀ ਰਹਿੰਦੀ ਹੈ।
ਰਾਖੀ ਸਾਵੰਤ ਦਾ ਪਤੀ ਆਦਿਲ ਖਾਨ ਦੁਰਾਨੀ ਫਿਲਹਾਲ ਮੈਸੂਰ ਪੁਲਿਸ ਦੀ ਹਿਰਾਸਤ 'ਚ ਹੈ। ਕੁਝ ਦਿਨ ਪਹਿਲਾਂ ਰਾਖੀ ਸਾਵੰਤ ਨੇ ਆਦਿਲ 'ਤੇ ਧੋਖਾਧੜੀ, ਕੁੱਟਮਾਰ ਸਮੇਤ ਕਈ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਆਦਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਇਸ ਤੋਂ ਬਾਅਦ ਉਸ 'ਤੇ ਕਈ ਦੋਸ਼ ਲਗਾਏ ਜਾ ਹਨ ਅਤੇ ਕਈ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਆਦਿਲ ਖਿਲਾਫ ਮੈਸੂਰ 'ਚ ਵੀ ਕੇਸ ਚੱਲ ਰਹੇ ਹਨ, ਇਸ ਲਈ ਉਸ ਦੀ ਹਿਰਾਸਤ ਮੈਸੂਰ ਪੁਲਸ ਨੂੰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਖੀ ਵੀ ਮੈਸੂਰ ਪਹੁੰਚੀ,(Rakhi Sawant Against Adil and His Family)ਜਿੱਥੇ ਉਸ ਨੇ ਆਦਿਲ ਦੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ।
ਹੁਣ ਰਾਖੀ ਸਾਵੰਤ ਨੇ ਮੈਸੂਰ ਕੋਰਟ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਖੁਲਾਸਾ ਕੀਤਾ ਕਿ ਆਦਿਲ ਦਾ ਪਰਿਵਾਰ ਉਸ ਨਾਲ ਬਹੁਤ ਹੀ ਰੁੱਖਾਂ ਵਿਵਹਾਰ ਕਰਦਾ ਹੈ ਅਤੇ ਉਹ ਇਸ ਵਿਆਹ ਨੂੰ ਸਵੀਕਾਰ ਨਹੀਂ ਕਰ ਰਹੇ ਹਨ ਕਿਉਂਕਿ ਰਾਖੀ ਹਿੰਦੂ ਹੈ। ਰਾਖੀ ਨੇ ਰੋਂਦੇ ਹੋਏ ਕਿਹਾ, ''ਉਸ (Adil) ਨੇ ਮੇਰੇ ਨਾਲ ਵਿਆਹ ਕੀਤਾ ਹੈ। ਮੈਨੂੰ ਇਨਸਾਫ ਚਾਹੀਦਾ ਹੈ ਅੱਜ ਸਵੇਰੇ ਮੈਂ ਉਸਦੇ ਪਿਤਾ ਨਾਲ ਗੱਲ ਕੀਤੀ। ਉਹਨਾਂ ਨੇ ਮੈਨੂੰ ਕਿਹਾ (Rakhi Sawant Against Adil and His Family)ਕਿ ਉਹ ਮੈਨੂੰ ਸਵੀਕਾਰ ਨਹੀਂ ਕਰ ਸਕਦੇ ਕਿਉਂਕਿ ਮੈਂ ਇੱਕ ਹਿੰਦੂ ਹਾਂ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਸਲਾਮ ਕਬੂਲ ਕਰਨ ਤੋਂ ਬਾਅਦ ਉਸ ਦੇ ਪੁੱਤਰ ਨਾਲ ਵਿਆਹ ਕਰ ਲਿਆ ਹੈ, ਹੁਣ ਉਹ ਮੇਰਾ ਫੋਨ ਨਹੀਂ ਚੁੱਕ ਰਹੇ।
ਇਹ ਵੀ ਪੜ੍ਹੋ: Breaking News: ਵਿਜੀਲੈਂਸ ਦੀ ਵੱਡੀ ਕਾਰਵਾਈ; 'AAP' ਵਿਧਾਇਕ ਅਮਿਤ ਰਤਨ ਨੂੰ ਕੀਤਾ ਗ੍ਰਿਫ਼ਤਾਰ
ਅਦਾਕਾਰਾ ਰਾਖੀ ਸਾਵੰਤ ਦਾ ਇਹ (Rakhi Sawant Against Adil and His Family) ਵੀ ਕਹਿਣਾ ਹੈ ਕਿ ਆਦਿਲ ਉਸ ਨੂੰ ਵਾਰ-ਵਾਰ ਤਲਾਕ ਦੀ ਧਮਕੀ ਦੇ ਰਿਹਾ ਹੈ ਪਰ ਉਹ ਉਸ ਨੂੰ ਤਲਾਕ ਨਹੀਂ ਦੇਵੇਗੀ। ਰਾਖੀ ਨੇ ਕਿਹਾ, ''ਆਦਿਲ ਮੈਨੂੰ ਤਲਾਕ ਦੇਣ ਦੀ ਧਮਕੀ ਦੇ ਰਿਹਾ ਹੈ। ਮੈਂ ਉਨ੍ਹਾਂ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ। ਮੈਂ ਉਸਦੀ ਪਤਨੀ ਹਾਂ। ਉਸ ਦੇ ਪਿਤਾ ਨੇ ਮੇਰੇ ਨਾਲ ਬਹੁਤ ਰੁੱਖੇ ਢੰਗ ਨਾਲ ਗੱਲ ਕੀਤੀ। ਮੈਂ ਮੈਸੂਰ ਵਿੱਚ ਕਿਸੇ ਨੂੰ ਨਹੀਂ ਜਾਣਦੀ, (Rakhi Sawant Against Adil and His Family)ਪਰ ਮੈਂ ਨਿਆਂ ਚਾਹੁੰਦੀ ਹਾਂ। ਮੇਰੇ ਕੋਲ ਵਿਆਹ ਦੇ ਸਾਰੇ ਕਾਗਜ਼ਾਤ ਹਨ। ਮੈਂ ਹੁਣ ਕਿੱਥੇ ਜਾਵਾਂ? ਮੈਂ ਕੀ ਕਰਾਂ?"
ਇਸ ਦੇ ਨਾਲ ਹੀ ਰਾਖੀ ਨੇ ਇਹ ਵੀ ਦੱਸਿਆ ਕਿ ਉਹ ਇੱਕ ਸਾਲ ਪਹਿਲਾਂ ਮੈਸੂਰ ਵਿੱਚ ਹੀ ਆਦਿਲ ਨੂੰ ਮਿਲੀ ਸੀ। ਫਿਰ 8 ਮਹੀਨੇ ਪਹਿਲਾਂ ਉਨ੍ਹਾਂ ਦਾ ਵਿਆਹ ਹੋ ਗਿਆ ਸੀ। ਉਸ ਨੇ ਆਦਿਲ ਨਾਲ ਵਿਆਹ ਲਈ ਇਸਲਾਮ ਕਬੂਲ ਕਰ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਵਿਆਹ ਵੀ ਮੁੰਬਈ ਵਿੱਚ ਰਜਿਸਟਰਡ ਕੀਤਾ ਗਿਆ ਸੀ।