ਰਾਖੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਮੁੰਬਈ ਪੁਲਿਸ ਵੱਲੋਂ ਆਦਿਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।
Trending Photos
Rakhi Sawant's husband Adil Khan Durrani in Court news: ਬਾਲੀਵੁੱਡ 'ਚ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਮੁੜ ਸੁਰਖੀਆਂ 'ਚ ਹੈ। ਆਦਿਲ ਖਾਨ ਦੁਰਾਨੀ ਨਾਲ ਆਪਣੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਰਾਖੀ ਸਾਵੰਤ ਨੇ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ।
ਰਾਖੀ ਸਾਵੰਤ ਦਾ ਕਹਿਣਾ ਹੈ ਕਿ ਆਦਿਲ ਖਾਨ ਦੁਰਾਨੀ ਬੇਵਫ਼ਾ ਸੀ ਅਤੇ ਉਹ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਉਸ 'ਤੇ ਹੱਥ ਚੁੱਕਦਾ ਸੀ। ਇਸ ਤੋਂ ਬਾਅਦ ਰਾਖੀ ਸਾਵੰਤ ਵੱਲੋਂ ਆਦਿਲ ਖਾਨ 'ਤੇ ਘਰੇਲੂ ਹਿੰਸਾ ਦੇ ਵੀ ਦੋਸ਼ ਲਗਾਏ ਗਏ ਹਨ ਅਤੇ ਐਫਆਈਆਰ ਵੀ ਦਰਜ ਕਰਵਾਈ ਗਈ ਹੈ।
ਰਾਖੀ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਮੁੰਬਈ ਪੁਲਿਸ ਵੱਲੋਂ ਆਦਿਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ। ਹਾਲ ਹੀ 'ਚ ਆਦਿਲ ਖਾਨ ਦੁਰਾਨੀ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਦਿਲ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਗਿਆ ਅਤੇ ਇਸ ਦੌਰਾਨ ਉਸ ਨੇ ਲੰਬੇ ਕਾਲੇ ਕੱਪੜੇ ਨਾਲ ਆਪਣਾ ਚਿਹਰਾ ਢੱਕਿਆ ਹੋਇਆ ਸੀ।
ਇਹ ਵੀ ਪੜ੍ਹੋ: Turkey Earthquake news: 9500 ਦੇ ਨੇੜੇ ਪਹੁੰਚੀ ਤੁਰਕੀ ਤੇ ਸੀਰੀਆ ਦੇ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ
ਜਿਵੇਂ ਹੀ ਆਦਿਲ ਅਦਾਲਤ ਦੇ ਬਾਹਰ ਪਹੁੰਚੀਆਂ ਤਾਂ ਮੀਡੀਆ ਵੱਲੋਂ ਆਦਿਲ ਨੂੰ ਘੇਰਿਆ ਗਿਆ। ਇਸ ਦੌਰਾਨ ਮੀਡੀਆ ਨੂੰ ਦੇਖ ਕੇ ਆਦਿਲ ਦੇ ਚਿਹਰੇ 'ਤੇ ਪਰੇਸ਼ਾਨੀ ਨਜ਼ਰ ਆਈ ਅਤੇ ਉਹ ਤੇਜ਼ੀ ਨਾਲ ਅਦਾਲਤ ਵਿੱਚ ਵੜ ਗਿਆ।
ਦੱਸ ਦਈਏ ਕਿ ਰਾਖੀ ਵੱਲੋਂ ਆਦਿਲ 'ਤੇ ਬਦਸਲੂਕੀ, ਘਰੇਲੂ ਹਿੰਸਾ ਸਣੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਰਾਖੀ ਵੱਲੋਂ ਆਦਿਲ ਦੇ ਅਫੇਅਰ ਬਾਰੇ ਵੀ ਦੱਸਿਆ ਗਿਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਨੇ ਕੁਰਾਨ 'ਤੇ ਹੱਥ ਰੱਖ ਕੇ ਆਪਣੀ ਪ੍ਰੇਮਿਕਾ ਨੂੰ ਛੱਡਣ ਦੀ ਸਹੁੰ ਚੁੱਕੀ ਸੀ ਪਰ ਕੁਝ ਦਿਨਾਂ ਬਾਅਦ ਹੀ ਤੋੜ ਦਿੱਤੀ।
ਇਹ ਵੀ ਪੜ੍ਹੋ: Sidharth Malhotra and Kiara Advani wedding: ਵਿਆਹ ਤੋਂ ਬਾਅਦ ਇੱਕਠੇ ਨਜ਼ਰ ਆਏ ਸਿਧਾਰਥ ਤੇ ਕਿਆਰਾ
(For more news apart from Rakhi Sawant's husband Adil Khan Durrani in Court, stay tuned to Zee PHH)