Rakhi Sawant wedding: ਰਾਖੀ ਸਾਵੰਤ ਨੇ ਕਰਵਾਇਆ ਦੂਜਾ ਵਿਆਹ, ਵੇਖੋ ਤਸਵੀਰਾਂ
Advertisement
Article Detail0/zeephh/zeephh1524014

Rakhi Sawant wedding: ਰਾਖੀ ਸਾਵੰਤ ਨੇ ਕਰਵਾਇਆ ਦੂਜਾ ਵਿਆਹ, ਵੇਖੋ ਤਸਵੀਰਾਂ

 ਰਾਖੀ ਸਾਵੰਤ ਦਾ ਇਹ ਦੂਜਾ ਵਿਆਹ ਹੈ ਅਤੇ ਇਸ ਤੋਂ ਪਹਿਲਾਂ ਉਸਨੇ ਰਿਤੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ।

Rakhi Sawant wedding: ਰਾਖੀ ਸਾਵੰਤ ਨੇ ਕਰਵਾਇਆ ਦੂਜਾ ਵਿਆਹ, ਵੇਖੋ ਤਸਵੀਰਾਂ

Rakhi Sawant and Adil Khan Durrani wedding pics news: ਬਾਲੀਵੁੱਡ ਦੀ 'ਡਰਾਮਾ ਕੁਈਨ' ਰਾਖੀ ਸਾਵੰਤ ਨੇ ਆਪਣੇ ਬੁਆਏਫ੍ਰੈਂਡ ਆਦਿਲ ਖਾਨ ਦੁਰਾਨੀ ਨਾਲ ਕੋਰਟ ਮੈਰਿਜ ਕਰਾ ਲਈ ਹੈ। ਇਸ ਦੌਰਾਨ Rakhi Sawant ਅਤੇ Adil Khan Durrani ਦੀ court marriage ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।  

ਇਨ੍ਹਾਂ ਵਾਇਰਲ ਤਸਵੀਰਾਂ ਵਿੱਚ ਰਾਖੀ ਸਾਵੰਤ ਕੋਰਟ ਮੈਰਿਜ ਦੇ ਕਾਗਜ਼ਾਂ 'ਤੇ ਦਸਤਖਤ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਦਾ ਬੁਆਏਫ੍ਰੈਂਡ ਆਦਿਲ ਦੁਰਾਨੀ ਉਸ ਦੇ ਨਾਲ ਬੈਠਿਆ ਹੋਇਆ ਹੈ।

Rakhi Sawant ਅਤੇ Adil Khan Durrani ਦੀ marriage ਦੀਆਂ ਤਸਵੀਰਾਂ ਦੇਖ ਲੋਕ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਵਿੱਚ ਰਾਖੀ ਸਾਵੰਤ ਨੇ ਚਿੱਟੇ ਅਤੇ ਗੁਲਾਬੀ ਰੰਗ ਦਾ ਸ਼ਰਾਰਾ ਸੂਟ ਪਾਇਆ ਹੋਇਆ ਹੈ ਅਤੇ ਆਪਣਾ ਸਿਰ ਚੁੰਨੀ ਨਾਲ ਢੱਕਿਆ ਹੋਇਆ ਹੈ। 

Rakhi Sawant and Adil Khan Durrani wedding pics news: 

fallback

Rakhi_Sawant_and_Adil_Khan_Durrani_Wedding_pics

ਦੂਜੇ ਪਾਸੇ ਆਦਿਲ ਖਾਨ ਦੁੱਰਾਨੀ ਬਲੈਕ ਸ਼ਰਟ ਅਤੇ ਡੈਨੀਮ 'ਚ ਨਜ਼ਰ ਆ ਰਹੇ ਹਨ। ਇੱਕ ਤਸਵੀਰ ਵਿੱਚ ਰਾਖੀ ਅਤੇ ਆਦਿਲ ਹੱਥ ਵਿੱਚ ਮੈਰਿਜ ਸਰਟੀਫਿਕੇਟ ਫੜੇ ਹੋਏ ਦਿਖਾਈ ਦੇ ਰਹੇ ਹਨ ਅਤੇ ਨਾਲ ਹੀ ਗਲੇ ਵਿੱਚ ਮਾਲਾ ਪਾਈ ਹੋਈ ਹੈ। ਜਦਕਿ ਤੀਜੀ ਫੋਟੋ ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਦੇ ਮੈਰਿਜ ਸਰਟੀਫਿਕੇਟ ਦੀ ਹੈ।

ਦੱਸਣਯੋਗ ਹੈ ਕਿ ਰਾਖੀ ਸਾਵੰਤ ਦਾ ਇਹ ਦੂਜਾ ਵਿਆਹ ਹੈ ਅਤੇ ਇਸ ਤੋਂ ਪਹਿਲਾਂ ਉਸਨੇ ਰਿਤੇਸ਼ ਨਾਂ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਰਾਖੀ ਨੇ ਵੱਡਾ ਖੁਲਾਸਾ ਕੀਤਾ ਸੀ ਕਿ ਉਸ ਦਾ ਪਤੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਜਿਸ ਕਰਕੇ ਉਨ੍ਹਾਂ ਦਾ ਵਿਆਹ ਜਾਇਜ਼ ਨਹੀਂ ਸੀ। ਇਸ ਤੋਂ ਬਾਅਦ ਰਾਖੀ ਨੇ ਰਿਤੇਸ਼ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸਨ। 

ਇਹ ਵੀ ਪੜ੍ਹੋ: ਰਿਹਾਈ ਤੋਂ ਬਾਅਦ ਦਲੇਰ ਮਹਿੰਦੀ ਦਾ ਦਰਦ, ਕਿਹਾ- ਖ਼ੁਦ ਨੂੰ ਬੇਕਸੂਰ ਸਾਬਤ ਕਰਨ 'ਚ ਲੱਗੇ 18 ਸਾਲ

ਇਸ ਤੋਂ ਬਾਅਦ ਰਾਖੀ ਆਦਿਲ ਨੂੰ ਡੇਟ ਕਰ ਰਹੀ ਸੀ ਅਤੇ ਹੁਣ ਵਾਇਰਲ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ ਕਿ ਦੋਵਾਂ ਨੇ ਵਿਆਹ ਕਰਵਾ ਲਿਆ ਹੈ।  

ਇਹ ਵੀ ਪੜ੍ਹੋ: ਫਿਰ ਵਿਵਾਦਾਂ 'ਚ ਉਰਫ਼ੀ ਜਾਵੇਦ, ਧਰਮ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Trending news