Punjab Politics: ਰਾਹੁਲ ਗਾਂਧੀ ਦੇ ਵਿਦੇਸ਼ ਦੀ ਧਰਤੀ 'ਤੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਸਵਾਗਤ
Advertisement
Article Detail0/zeephh/zeephh2438528

Punjab Politics: ਰਾਹੁਲ ਗਾਂਧੀ ਦੇ ਵਿਦੇਸ਼ ਦੀ ਧਰਤੀ 'ਤੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਸਵਾਗਤ

Punjab Politics: ਰਾਹੁਲ ਗਾਂਧੀ ਦੇ ਵਿਦੇਸ਼ ਦੀ ਧਰਤੀ 'ਤੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਬਲਜੀਤ ਸਿੰਘ ਦਾਦੂਵਾਲ ਨੇ ਸਵਾਗਤ ਕੀਤਾ।

Punjab Politics: ਰਾਹੁਲ ਗਾਂਧੀ ਦੇ ਵਿਦੇਸ਼ ਦੀ ਧਰਤੀ 'ਤੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਸਵਾਗਤ

Punjab Politics: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਪ੍ਰਚਾਰ ਕਮੇਟੀ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਬਠਿੰਡਾ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਸਿੱਖਾਂ ਬਾਰੇ ਬਿਆਨ ਵਿਦੇਸ਼ ਦੀ ਧਰਤੀ ਤੇ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਦਿੱਤਾ ਉਹ ਬਿਲਕੁਲ ਸਹੀ ਹੈ ਕਿਉਂਕਿ ਹਿੰਦੁਸਤਾਨ ਵਿੱਚ ਜਿਸ ਤਰ੍ਹਾਂ ਦੀ ਸਿੱਖਾਂ ਦੀ ਬੇਕਦਰੀ ਕੀਤੀ ਜਾ ਰਹੀ ਹੈ। ਉਹਨਾਂ ਨੂੰ ਪੇਪਰ ਦੇਣ ਵੇਲੇ ਸਿੱਖ ਨੌਜਵਾਨਾਂ ਦੇ ਕਕਾਰ ਉਤਰਵਾਏ ਜਾਂਦੇ ਹਨ ਸਿੱਖਾਂ ਉੱਤੇ ਹਮਲੇ ਕੀਤੇ ਜਾਂਦੇ ਹਨ। 

ਆਜ਼ਾਦੀ ਤੋਂ ਲੈ ਕੇ 1984 ਤੱਕ ਵੱਖ-ਵੱਖ ਸਰਕਾਰਾਂ ਨੇ ਸਿੱਖਾਂ ਦੀ ਬੇਕਦਰੀ ਕੀਤੀ ਅਤੇ ਹਮਲੇ ਕੀਤੇ ਪਰ ਹੁਣ ਜਿੱਥੇ ਪੰਜਾਬ ਵਿੱਚ ਭਾਜਪਾ ਅਤੇ ਅਕਾਲੀ ਸਰਕਾਰ ਵੇਲੇ ਬਹਿਬਲ ਕਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਹੋਰ ਵੀ ਬਹੁਤ ਸਾਰੀਆਂ ਹੋਈਆਂ ਇਹ ਸਿੱਖਾਂ ਉੱਤੇ ਹਮਲੇ ਹਨ।

ਇਹ ਵੀ ਪੜ੍ਹੋ: Ajnala Clash News: ਅਜਨਾਲਾ 'ਚ ਮੈਡੀਕਲ ਸਟੋਰ 'ਤੇ ਸ਼ਰੇਆਮ ਗੁੰਡਾਗਰਦੀ, ਦੁਕਾਨ 'ਚ ਦਾਖਲ ਹੋ ਕੇ ਕੱਢੀਆਂ ਗਾਲਾਂ, ਦਿੱਤੀ ਧਮਕੀ

ਰਾਹੁਲ ਗਾਂਧੀ ਦੇ ਬਿਆਨ ਨੂੰ ਪੋਲੀਟੀਕਲ ਬਿਆਨ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰੀਆਂ ਪਾਰਟੀਆਂ ਨੂੰ ਸਿੱਖਾਂ ਦੀ ਕਦਰ ਕਰਨੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਦੀ ਸਿੱਖਾਂ ਦੇ ਉੱਪਰ ਬਾਰ-ਬਾਰ ਅੱਤਿਆਚਾਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਹਰਿਆਣਾ ਵਿੱਚ ਗੁਰਦੁਆਰਿਆਂ ਦਾ ਮਾਮਲਾ ਹੈ ਅਤੇ ਹੋਰ ਬਹੁਤ ਸਾਰੇ ਵੱਡੇ ਮਸਲੇ ਹਨ ਜੋ ਹੱਲ ਕਰਨ ਵਾਲੇ ਨੇ ਉਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰਾਂ ਨੂੰ ਇਹੋ ਜਿਹੇ ਬਿਆਨਾਂ ਨੂੰ ਪੋਲੀਟੀਕਲ ਰੰਗਤ ਨਹੀਂ ਦੇਣੀ ਚਾਹੀਦੀ।

ਇਹ ਵੀ ਪੜ੍ਹੋ: Punjab News: ਬੁਢਲਾਡਾ ਨਜ਼ਦੀਕ ਪਾੜ ਪੈਣ ਕਾਰਨ 100 ਏਕੜ ਦੇ ਕਰੀਬ ਨਰਮੇ ਤੇ ਝੋਨੇ ਦੀ ਫਸਲ ਪਾਣੀ 'ਚੋਂ ਡੁੱਬੀ

ਰਾਹੁਲ ਗਾਂਧੀ ਨੇ ਕੀ ਕਿਹਾ?
ਆਪਣੇ ਤਿੰਨ ਦਿਨਾਂ ਅਮਰੀਕਾ ਦੌਰੇ ਦੌਰਾਨ ਗਾਂਧੀ ਨੇ ਕਿਹਾ ਸੀ ਕਿ ਭਾਰਤ ਵਿੱਚ ਲੜਾਈ ਰਾਜਨੀਤੀ ਦੀ ਨਹੀਂ ਹੈ। ਸਰੋਤਿਆਂ ਦੇ ਇੱਕ ਸਿੱਖ ਮੈਂਬਰ ਤੋਂ ਉਸਦਾ ਨਾਮ ਪੁੱਛਣ 'ਤੇ, ਗਾਂਧੀ ਨੇ ਕਿਹਾ ਸੀ, "ਲੜਾਈ ਇਸ ਗੱਲ ਨੂੰ ਲੈ ਕੇ ਹੈ ਕਿ ਕੀ ਇੱਕ ਸਿੱਖ ਹੋਣ ਦੇ ਨਾਤੇ, ਉਸਨੂੰ ਭਾਰਤ ਵਿੱਚ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ; ਜਾਂ ਕੀ ਉਸ ਨੂੰ, ਇੱਕ ਸਿੱਖ ਹੋਣ ਦੇ ਨਾਤੇ, ਭਾਰਤ ਵਿੱਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ; ਜਾਂ ਸਿੱਖ ਹੋਣ ਦੇ ਨਾਤੇ ਉਸ ਨੂੰ ਗੁਰਦੁਆਰੇ ਜਾਣ ਦਿੱਤਾ ਜਾਵੇਗਾ। ਇਹ ਲੜਾਈ ਸਿਰਫ਼ ਉਨ੍ਹਾਂ ਲਈ ਨਹੀਂ, ਸਗੋਂ ਸਾਰੇ ਧਰਮਾਂ ਲਈ ਹੈ।”

 

Trending news