Kapurthala News: ਸੰਤ ਸੀਚੇਵਾਲ ਦੇ ਯਤਨਾ ਸਦਕਾ ਲਿਬਨਾਨ 'ਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ
Advertisement
Article Detail0/zeephh/zeephh2441256

Kapurthala News: ਸੰਤ ਸੀਚੇਵਾਲ ਦੇ ਯਤਨਾ ਸਦਕਾ ਲਿਬਨਾਨ 'ਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ

Kapurthala News:  ਪਾਸਪੋਰਟ ਨਾ ਹੋਣ ਕਾਰਨ ਵਾਪਸੀ ਦੀ ਛੱਡ ਚੁੱਕਾ ਸੀ ਆਸ, ਉਡੀਕ ਵਿੱਚ ਪਹਿਲਾਂ ਮਾਂ ਤੇ ਮਗਰੋਂ ਭਰਾ ਦੁਨੀਆਂ ਨੂੰ ਕਰ ਗਏ ਅਲਵਿਦਾ

 

Kapurthala News:  ਸੰਤ ਸੀਚੇਵਾਲ ਦੇ ਯਤਨਾ ਸਦਕਾ ਲਿਬਨਾਨ 'ਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ

Kapurthala Punjabi Youth News: 24 ਸਾਲਾਂ ਦਾ ਬਾਅਦ ਪਰਿਵਾਰ ਵਿੱਚ ਪਰਤੇ ਗੁਰਤੇਜ਼ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਦਿਆਂ ਭਾਵੁਕ ਹੁੰਦਿਆ ਦੱਸਿਆ ਕਿ ਇਹ ਉਸ ਦਾ ਦੂਸਰਾ ਜਨਮ ਹੋਇਆ ਹੈ। ਗੁਰਤੇਜ਼ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਟ੍ਰੈਵਲ ਏਜੰਟ ਨੇ ਉਸ ਨੂੰ ਲਿਬਨਾਨ ਭੇਜਣ ਬਦਲੇ ਇੱਕ ਲੱਖ ਰੁਪਏ ਲਏ ਸਨ। ਇਹ ਇੱਕ ਲੱਖ ਉਸਨੇ ਉਹਨਾਂ ਸਮਿਆਂ ਵਿੱਚ ਕਿਵੇਂ ਇੱਕਠੇ ਕੀਤੇ ਇਹ ਗੱਲ ਉਹ ਜਾਣਦਾ ਸੀ ਜਾਂ ਫਿਰ ਰੱਬ। ਲੁਧਿਆਣਾ ਜਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਰਹਿਣ ਵਾਲਾ ਗੁਰਤੇਜ਼ ਸਿੰਘ 33 ਸਾਲ ਦਾ ਸੀ ਜਦੋਂ ਆਪਣੇ ਛੋਟੇ-ਛੋਟੇ ਦੋਵਾਂ ਬੱਚਿਆਂ ਨੂੰ ਛੱਡ ਕੇ 2001 ਵਿੱਚ ਵਿਦੇਸ਼ ਗਿਆ ਸੀ। 

ਲਿਬਨਾਨ ਵਿੱਚ ਰਹਿੰਂਦਿਆ ਉਸ ਦਾ ਸਾਲ 2006 ਵਿੱਚ ਪਾਸਪੋਰਟ ਗੁੰਮ ਹੋ ਗਿਆ ਸੀ ਜਿਸ ਕਾਰਨ ਉਸ ਦਾ ਘਰ ਵਾਪਿਸ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਉਸਨੇ ਦੱਸਿਆ ਕਿ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਪਾਸਪੋਰਟ ਬਹੁਤ ਪਹਿਲਾਂ ਬਣੇ ਹੋਣ ਕਾਰਨ ਉਸ ਲਈ ਪਾਸਪੋਰਟ ਬਣਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਸੀ। ਉਸਨੇ ਦੱਸਿਆ ਕਿ ਉਸ ਵੱਲੋਂ ਜਦੋਂ ਇਹਨੀਆਂ ਕੋਸ਼ਿਸ਼ਾਂ ਤੋਂ ਬਾਅਦ ਪਾਸਪੋਰਟ ਨਾ ਮਿਿਲਆ ਤਾਂ ਉਹ ਆਪਣੀ ਵਾਪਸੀ ਦੀ ਉਮੀਦ ਤੱਕ ਛੱਡੀ ਬੈਠਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ। ਜਿਹਨਾਂ ਨੇ ਆਪਣਾ ਅਸਰ ਰਾਸੂਖ ਵਰਤਦਿਆ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਗੁਰਤੇਜ਼ ਸਿੰਘ ਦੀ ਵਾਪਸੀ ਸੰਭਵ ਕਰਵਾਈ। ਬੇਗਾਨੀ ਧਰਤੀ ‘ਤੇ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਪਰਿਵਾਰ ਦੇ ਬੇਤਹਰੀਨ ਭਵਿੱਖ ਬਣਾਉਣ ਲਈ ਲਿਬਨਾਨ ਗਏ ਗੁਰਤੇਜ਼ ਸਿੰਘ ਨੇ ਦੱਸਿਆ ਕਿ ਉਹ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਆਪਣੇ ਪਿੰਡ ਦੀ ਮਿੱਟੀ ਨੂੰ 24 ਸਾਲਾਂ ਬਾਅਦ ਚੁੰਮ ਸਕਿਆ।

ਇਹ ਵੀ ਪੜ੍ਹੋ: Rahul Gandhi on Sikh: ਅਮਰੀਕਾ 'ਚ ਸਿੱਖਾਂ 'ਤੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਨੇ ਤੋੜੀ ਚੁੱਪੀ, ਕਿਹਾ- 'ਬੀਜੇਪੀ ਝੂਠ ਫੈਲਾ ਰਹੀ ਹੈ'
 

ਪਰਿਵਾਰ ਸਮੇਤ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਲਈ ਸੁਲਤਾਨਪੁਰ ਲੋਧੀ ਆਏ ਗੁਰਤੇਜ਼ ਸਿੰਘ ਨੇ ਆਪਣੀ ਹੱਡ ਬੀਤੀ ਦੱਸਦਿਆ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਕੋਟੀਆਂ-ਸਵੈਟਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਕੰੰਮ ਕਰਦਾ ਸੀ। ਜਦੋਂ ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਗਿਆ ਤਾਂ ਉਸ ਨੇ ਵਿਦੇਸ਼ ਜਾਣਾ ਦਾ ਮਨ ਬਣਾਇਆ ਸੀ। ਗੁਰਤੇਜ਼ ਸਿੰਘ ਨੇ ਦੱਸਿਆ ਕਿ ਲਿਬਨਾਨ ਪਹੁੰਚਣਾ ਵੀ ਉਸ ਲਈ ਇੱਕ ਵੱਡੀ ਚਣੌਤੀ ਸੀ। ਏਜੰਟ ਉਸ ਨੂੰ ਪਹਿਲਾਂ ਜੌਰਡਨ ਲੈ ਗਿਆ ਤੇ ਫਿਰ ਨਾਲ ਲੱਗਦੇ ਦੇਸ਼ ਸੀਰੀਆ ਵਿੱਚ ਉਸ ਦਾ ਦਾਖਲਾ ਕਰਵਾ ਦਿੱਤਾ। ਉਥੋਂ ਡੌਕੀ ਲਗਾਉਂਦਿਆ ਲਿਬਨਾਨ ਪਹੁੰਚ ਗਿਆ। ਉਸਨੇ ਦੱਸਿਆ ਕਿ ਉੱਥੇ ਰਹਿੰਦਿਆ ਜੰਗ ਵਰਗੇ ਮਾਹੌਲ ਵਿੱਚ ਕੰਮ ਕਰਨਾ ਉਸ ਲਈ ਬੜਾ ਮੁਸ਼ਕਿਲ ਸੀ। ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਕਰਨਾ ਪੈਂਦਾ ਸੀ। ਚੋਰੀ-ਛੁਪੇ ਰਹਿਣ ਕਾਰਨ ਹਮੇਸ਼ਾਂ ਧੁੜਕੂ ਲੱਗਾ ਰਹਿੰਦਾ ਸੀ ਕਿ ਕਿਧਰੇ ਫੜੇ ਨਾ ਜਾਈਏ। ਜਿਵੇਂ ਨਾ ਕਿਵੇਂ ਜਿੰਦਗੀ ਆਪਣੀ ਤੋਰ ਤੁਰਦੀ ਗਈ ਤੇ ਉਹ ਖੇਤਾਂ ਵਿੱਚ ਸਖਤ ਮਿਹਨਤ ਕਰਕੇ ਪਿੱਛੇ ਪਰਿਵਾਰ ਨੂੰ ਪਾਲ ਦਾ ਰਿਹਾ।

ਗੁਰਤੇਜ਼ ਨੇ ਦੱਸਿਆ ਕਿ ਜਿਹੜੇ ਪੁੱਤਰ ਨੂੰ ਉਹ 24 ਸਾਲ ਪਹਿਲਾਂ ਛੋਟੇ ਛੋਟੇ ਛੱਡ ਕਿ ਗਿਆ ਸੀ ਉਹ ਕਦੋਂ ਜਵਾਨ ਹੋ ਗਏ ਉਸਨੂੰ ਪਤਾ ਹੀ ਨਹੀ ਲੱਗਿਆ। ਉਸਨੇ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਉਹ ਅਪਾਣੇ ਜਿਹੜੇ ਛੋਟੇ ਲੜਕਿਆਂ ਨੂੰ ਇੱਥੇ ਛੱਡ ਕਿ ਗਿਆ ਸੀ ਉਹਨਾਂ ਵਿੱਚੋਂ ਇੱਕ ਪੁੱਤਰ ਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਸ ਦੇ ਘਰ ਵੀ ਪੁੱਤਰ ਨੇ ਜਨਮ ਲਿਆ। ਗੁਰਤੇਜ਼ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਜਦੋਂ ਉਸ ਨੇ ਦੱਸਿਆ ਕਿ ਉਹ ਜਦੋਂ 24 ਸਾਲਾਂ ਬਾਅਦ ਘਰ ਦੇ ਵਿਹੜੇ ਵੜ੍ਹਿਆ ਤਾਂ ਉਸ ਦੇ ਪੋਤੇ ਨੇ ਘੁਟ ਕੇ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਲਈ। ਗੁਰਤੇਜ਼ ਨੇ ਦੱਸਿਆ ਕਿ ਪਰਵਾਸ ਵਿੱਚ ਰਹਿੰਦਿਆ ਹੇਰਵਾ ਇਸ ਗੱਲ ਦਾ ਹੈ ਕਿ ਉਸ ਦੇ ਪਿੱਛੇਓ ਹੀ ਉਸਦੀ ਉਡੀਕ ਵਿੱਚ ਉਸ ਦੀ ਮਾਂ ਤੇ ਭਰਾ ਚਲੇ ਗਏ ਅਤੇ ਉਹ ਉਨ੍ਹਾਂ ਦੇ ਆਖਰੀਵਾਰ ਦੇ ਮੂੰਹ ਵੀ ਨਹੀਂ ਸੀ ਦੇਖ ਸਕਿਆ ਸੀ। ਉਸਨੇ ਦੱਸਿਆ ਕਿ ਉਸਦੇ ਪਾਰਿਵਾਰਿਕ ਮੈਂਬਰਾਂ ਨੇ ਇਸਤੋਂ ਪਹਿਲਾਂ ਵੀ ਬਹੁਤ ਲੀਡਰਾਂ ਤੇ ਅਧਿਕਾਰੀਆਂ ਤੱਕ ਪਹੁੰਚ ਕਰਦੇ ਰਹੇ ਪਰ ਉਹਨਾਂ ਦੀ ਕੋਈ ਵੀ ਨਹੀ ਸੀ ਸੁਣ ਰਿਹਾ ਹੈ। ਉਸਨੇ ਦੱਸਿਆ ਕਿ ਇਸ ਸੰਤ ਸੀਚੇਵਾਲ ਜੀ ਦੀਆਂ ਕੋਸ਼ਿਸ਼ਾਂ ਹੀ ਸੀ ਜਿਸ ਕਾਰਨ ਉਹ 24 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ।

ਇਹ ਵੀ ਪੜ੍ਹੋ: Amritsar News: ਸਿੱਖ ਫ਼ੌਜੀ ਅਫਸਰ ਦੀ ਲੜਕੀ ’ਤੇ ਹਮਲੇ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ’ਤੇ ਹੋਵੇ ਸਖ਼ਤ ਕਾਰਵਾਈ
 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਪੰਜਾਬੀ ਨੌਜਵਾਨ ਲੰਬਾ ਸਮਾਂ ਬੀਤਣ ਪਰਿਵਾਰ ਵਿੱਚ ਵਾਪਿਸ ਆ ਗਿਆ ਹੈ। ਉਹਨਾਂ ਕਿਹਾ ਕਿ ਪਰਿਵਾਰ ਤੋਂ ਦੂਰ ਰਹਿ ਕਿ ਬੇਗਾਨੇ ਮੁਲਕ ਵਿੱਚ ਬੇਗਾਨੇ ਲੋਕਾਂ ਨਾਲ ਰਹਿਣਾ ਬਹੁਤ ਵੱਡੀ ਚੁਣੌਤੀ ਸੀ। ਉਹਨਾਂ ਦੱਸਿਆ ਕਿ ਪਾਸਪੋਰਟ ਬਹੁਤ ਜ਼ਿਆਦਾ ਪੁਰਾਣਾ ਹੋਣ ਕਾਰਨ ਕਾਫੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਖਾਸ ਕਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਾਮਲੇ ਨੂੰ ਹਮਦਰਦੀ ਨਾਲ ਲਿਆ ਤੇ ਇਸ ਪੰਜਾਬੀ ਨੌਜਵਾਨ ਦੀ ਭਾਰਤ ਵਾਪਸੀ ਲਈ ਉਸਦੀ ਹਰ ਤਰ੍ਹਾਂ ਨਾਲ ਸੰਭਵ ਮਦੱਦ ਕੀਤੀ।

Trending news