ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ
Advertisement
Article Detail0/zeephh/zeephh1531742

ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ

Carry On Jatta 3 video: ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫ਼ਿਲਮ ਜਲਦ ਹੀ ਸਿਨੇਮਾਘਰਾਂ ਵਿੱਚ ਤੁਹਾਨੂੰ ਹਸਾਉਣ ਲਈ ਤਿਆਰ ਹੈ।

ਜਲਦ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ ਪੰਜਾਬੀ ਕਾਮੇਡੀ ਫ਼ਿਲਮ 'Carry On Jatta 3', ਸ਼ੂਟਿੰਗ ਹੋਈ ਪੂਰੀ

Carry On Jatta video: ਪੰਜਾਬੀ ਫ਼ਿਲਮ ਕੈਰੀ ਆਨ ਜੱਟਾ( Carry On Jatta) ਭਾਰਤੀ ਪੰਜਾਬੀ ਕਾਮੇਡੀ ਫਿਲਮ ਹੈ। ਇਸ ਫ਼ਿਲਮ ਨੂੰ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਬਣਾਇਆ ਹੈ ਅਤੇ ਗਿੱਪੀ ਗਰੇਵਾਲ, ਮਾਹੀ ਗਿੱਲ ਨੇ ਮੁੱਖ ਭੂਮਿਕਾਵਾਂ ਨਿਭਾਈ ਵਿੱਚ ਹੈ। ਹੁਣ ਫ਼ਿਲਮ ਦਾ ਜਲਦ ਹੀ ਤੀਜਾ ਭਾਗ ਵੀ ਸਿਨੇਮਾਘਰਾਂ ਵਿੱਚ ਤੁਹਾਨੂੰ ਹਸਾਉਣ ਲਈ ਤਿਆਰ ਹੈ। ਇਸ ਫ਼ਿਲਮ ਨੇ ਲੋਕਾਂ ਦਾ ਦਿਲ ਜਿੱਤ ਲਿਆ ਸੀ  ਅਤੇ ਹੁਣ ਮੁੜ ਲੋਕਾਂ ਨੂੰ ਇਸਦਾ ਤੀਜਾ ਭਾਗ ਵੀ  (Carry On Jatta 3 video)ਖੂਬ ਵਧੀਆ ਲੱਗੇਗਾ। 

ਦੱਸ ਦੇਈਏ ਕਿ ਪੰਜਾਬੀ ਫ਼ਿਲਮ ਕੈਰੀ ਆਨ ਜੱਟਾ 3 ਦੀ ਬੀਤੇ ਦਿਨੀ ਸ਼ੂਟਿੰਗ ਪੂਰੀ ਹੋ ਗਈ ਹੈ।  ਇਸ ਸ਼ੂਟਿੰਗ ਦੇ ਪੂਰੀ ਹੋਣ ਤੋਂ ਬਾਅਦ ਇਸ ਪੂਰੀ ਫਿਲਮ ਦੇ ਕਿਰਦਾਰਾਂ ਨੇ ਜਸ਼ਨ ਵਜੋਂ ਕੇਕ ਕੱਟਿਆ ਅਤੇ ਇਸ ਖ਼ੁਸ਼ੀ ਨੂੰ (Carry On Jatta 3 video) ਮਨਾਇਆ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸ ਵਾਰ ਫ਼ਿਲਮ ਵਿਚ ਪੰਜਾਬੀ ਸਿੰਗਰ ਅਤੇ ਅਦਾਕਾਰ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਨਜ਼ਰ (Carry On Jatta 3) ਆਉਣਗੇ ਅਤੇ ਇਸ ਵਾਰ ਖ਼ੂਬ ਕਾਮੇਡੀ ਵੇਖਣ ਨੂੰ ਮਿਲੇਗੀ। 

ਇਹ ਵੀ ਪੜ੍ਹੋ: ਮੁੜ ਜੇਲ੍ਹ ਤੋਂ ਬਾਹਰ ਆਏਗਾ ਡੇਰਾ ਮੁਖੀ ਰਾਮ ਰਹੀਮ! ਪੈਰੋਲ ਲਈ ਦਿੱਤੀ ਅਰਜ਼ੀ 

ਪੰਜਾਬੀ ਫ਼ਿਲਮ ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਜਸਵਿੰਦਰ ਭੱਲਾ ਕੋਲੋਂ ਕੇਕ ਕਟਵਾਇਆ ਗਿਆ। ਇਸ ਦਾ ਬੇਹੱਦ ਹੀ ਪਿਆਰਾ ਵੀਡੀਓ ਵੀ ਪੰਜਾਬੀ ਕਲਾਕਾਰ ਬਿਨੂੰ ਢਿੱਲੋਂ ਨੇ ਆਪਣੇ (Carry On Jatta 3 video)ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।  ਵੀਡੀਓ ‘ਚ ਫ਼ਿਲਮ ਦੀ ਪੂਰੀ ਸਟਾਰ ਕਾਸਟ ਇੱਕ ਦੂਜੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਖ਼ੁਸ਼ੀ ਜਾਹਿਰ ਕਰ ਰਹੀ ਹੈ।  ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 3' (Carry On Jatta 3) 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ (Carry On Jatta) ਪਹਿਲੇ ਭਾਗਾਂ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਗਿਆ ਸੀ। 

Trending news