Weather Update: ਪੰਜਾਬ 'ਚ ਠੰਡ ਦਾ ਕਹਿਰ; ਸੰਘਣੀ ਧੁੰਦ ਨੇ ਘਟਾਈ ਰਫ਼ਤਾਰ, ਜਾਣੋ ਆਪਣੇ ਇਲਾਕੇ ਦਾ ਹਾਲ
Advertisement
Article Detail0/zeephh/zeephh1513721

Weather Update: ਪੰਜਾਬ 'ਚ ਠੰਡ ਦਾ ਕਹਿਰ; ਸੰਘਣੀ ਧੁੰਦ ਨੇ ਘਟਾਈ ਰਫ਼ਤਾਰ, ਜਾਣੋ ਆਪਣੇ ਇਲਾਕੇ ਦਾ ਹਾਲ

ਪੰਜਾਬ 'ਚ ਪੈ ਰਹੀ ਹੈ ਕੜਾਕੇ ਦੀ ਠੰਡ ਦੇ ਨਾਲ ਨਾਲ ਕੋਹਰੇ ਦਾ ਪ੍ਰਕੋਪ ਵੀ ਜਾਰੀ ਹੈ ਜਿਸ ਨਾਲ ਲੋਕ ਕਾਫੀ ਪ੍ਰੇਸ਼ਾਨ ਨਜਰ ਆ ਰਹੇ ਹਨ। ਸੂਬਿਆਂ ਵਿੱਚ ਸੰਘਣੀ ਧੁੰਦ ਤੇ ਵਧਦੀ ਠੰਢ ਕਰਕੇ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹਿੰਦੀ ਹੈ। ਇਸ ਦੌਰਾਨ ਕਈ ਇਲਾਕਿਆਂ 'ਚ ਸਵੇਰੇ 6:30 ਵਜ

Weather Update: ਪੰਜਾਬ 'ਚ ਠੰਡ ਦਾ ਕਹਿਰ; ਸੰਘਣੀ ਧੁੰਦ ਨੇ ਘਟਾਈ ਰਫ਼ਤਾਰ, ਜਾਣੋ ਆਪਣੇ ਇਲਾਕੇ ਦਾ ਹਾਲ

Punjab Weather News: ਪੰਜਾਬ 'ਚ ਪੈ ਰਹੀ ਹੈ ਕੜਾਕੇ ਦੀ ਠੰਡ ਦੇ ਨਾਲ ਨਾਲ ਕੋਹਰੇ ਦਾ ਪ੍ਰਕੋਪ ਵੀ ਜਾਰੀ ਹੈ ਜਿਸ ਨਾਲ ਲੋਕ ਕਾਫੀ ਪ੍ਰੇਸ਼ਾਨ ਨਜਰ ਆ ਰਹੇ ਹਨ। ਸੂਬਿਆਂ ਵਿੱਚ ਸੰਘਣੀ ਧੁੰਦ ਤੇ ਵਧਦੀ ਠੰਢ ਕਰਕੇ ਜਨਜੀਵਨ ਕਾਫ਼ੀ ਪ੍ਰਭਾਵਿਤ ਹੋ ਰਿਹਾ ਹੈ। ਕਈ ਇਲਾਕਿਆਂ ਵਿੱਚ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਛਾਈ ਰਹਿੰਦੀ ਹੈ। ਇਸ ਦੌਰਾਨ ਕਈ ਇਲਾਕਿਆਂ 'ਚ ਸਵੇਰੇ 6:30 ਵਜੇ ਦੇ ਕਰੀਬ ਵਿਜ਼ੀਬਿਲਟੀ ਜ਼ੀਰੋ ਰਹਿੰਦੀ ਹੈ। ਇਸ ਦੇ ਨਾਲ ਹੀ ਵੱਖ ਵੱਖ ਸੂਬਿਆਂ ਦਾ ਤਾਪਮਾਨ ਸੱਤ ਡਿਗਰੀ ਤੱਕ ਡਿੱਗ ਰਿਹਾ ਹੈ। ਵਧਦੀ ਠੰਡ ਵਿੱਚ ਲੋਕ ਦਿਨ ਭਰ ਕੰਬਦੇ ਰਹਿੰਦੇ ਹਨ ਅਤੇ ਸੰਘਣੀ ਧੁੰਦ ਕਰਕੇ ਸੜਕਾਂ 'ਤੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। 

ਇੱਕ ਨਵਾਂ ਰਿਕਾਰਡ ਇਹ ਵੀ ਸਾਹਮਣੇ ਆਇਆ ਹੈ ਕਿ 19 ਸਾਲਾਂ  ਯਾਨੀ 2003 ਤੋਂ ਬਾਅਦ ਵਿੱਚ ਜਨਵਰੀ ਦੇ ਪਹਿਲੇ ਹਫ਼ਤੇ ਪੰਜਾਬ ਦੇ ਅੱਧੇ ਤੋਂ ਵੱਧ ਜ਼ਿਲ੍ਹਿਆਂ ਵਿੱਚ 10 ਡਿਗਰੀ ਦੀ ਗਿਰਾਵਟ ਲੈ ਕੇ ਦਿਨ ਦਾ ਤਾਪਮਾਨ 8 ਤੋਂ 11 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਜਾਰੀ ਹੈ ਅਤੇ ਕਈ ਇਲਾਕਿਆਂ ਵਿੱਚ ਤਾਪਮਾਨ ਜ਼ੀਰੋ ਡਿਗਰੀ ਦੇ( Punjab Weather News)ਨੇੜੇ ਆ ਗਿਆ ਹੈ। ਦੱਸ ਦਈਏ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਵੀ ਤਾਪਮਾਨ ਜ਼ੀਰੋ ਡਿਗਰੀ ਦੇ ਨੇੜੇ ਪਹੁੰਚ ਗਿਆ ਹੈ।  

ਇਹ ਵੀ ਪੜ੍ਹੋ: ਕੜਾਕੇ ਦੀ ਠੰਡ ਦਾ ਕਹਿਰ ਜਾਰੀ, ਜਾਣੋ ਕਿਹੜੇ ਸੂਬੇ 'ਚ ਕਦੋਂ ਤੱਕ ਬੰਦ ਰਹਿਣਗੇ ਸਕੂਲ

ਪਟਿਆਲਾ ਚ ਅੱਜ ਤਾਪਮਾਨ 6 ਡੀਗਰੀ ਦਿਖਾ ਰਿਹਾ ਹੈ। ਕੋਹਰੇ ਦੀ ਗੱਲ ਕਰੀਏ ਤਾਂ ਅੱਜ ਕੋਹਰਾ ਅੱਜ ਘੱਟ ਨਜਰ ਆ ਰਿਹਾ ਹੈ ਅਤੇ ਲੋਕ ਠੰਡ ਤੋਂ ਬਚਣ ਲਈ ਅੱਗ ਸੇਕ ਰਹੇ ਹਨ। ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ 'ਚ ਅਗਲੇ ਪੰਜ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।  ਕਿਹਾ ਜਾ ਰਿਹਾ ਹੈ ਕਿ 7 ਜਨਵਰੀ ਤੱਕ ਲੋਕਾਂ ਨੂੰ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਸਵੇਰ-ਸ਼ਾਮ ਲਗਪਗ ਸਾਰੇ ਖੇਤਰਾਂ 'ਚ ਸੰਘਣੀ ਧੁੰਦ ਛਾਈ ਰਹੇਗੀ।

ਪੰਜਾਬ ਦੇ ਬਾਕੀ ਜਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ 18 ਅਤੇ ਅੰਮ੍ਰਿਤਸਰ 18.7,  ਲੁਧਿਆਣਾ 18.2 ਅਤੇ ਪਟਿਆਲਾ 13.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। 
ਪੰਜਾਬ 'ਚ ਧੂੰਏਂ ਕਾਰਨ ਸੰਗਰੂਰ, ਮੋਗਾ, ਸਮਾਣਾ 'ਚ ਵਾਪਰੇ ਸੜਕ ਹਾਦਸਿਆਂ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਖਰਾਬ ਮੌਸਮ ਕਾਰਨ ਮੰਗਲਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ 2 ਘਰੇਲੂ ਉਡਾਣਾਂ ਪ੍ਰਭਾਵਿਤ ਹੋਈਆਂ।

Trending news