Punjab Weather Update: ਮੌਸਮ ਦਾ ਬਦਲਿਆ ਮਿਜਾਜ਼, ਸੰਘਣੀ ਧੁੰਦ ਦਾ ਕਹਿਰ ਹੋਇਆ ਸ਼ੁਰੂ, ਵਿਜ਼ੀਬਿਲਟੀ ਘਟੀ
Advertisement
Article Detail0/zeephh/zeephh2001673

Punjab Weather Update: ਮੌਸਮ ਦਾ ਬਦਲਿਆ ਮਿਜਾਜ਼, ਸੰਘਣੀ ਧੁੰਦ ਦਾ ਕਹਿਰ ਹੋਇਆ ਸ਼ੁਰੂ, ਵਿਜ਼ੀਬਿਲਟੀ ਘਟੀ

Punjab Weather Update: ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਤੇਜ਼ੀ ਨਾਲ ਗਿਰਾਵਟ ਆਵੇਗੀ ਅਤੇ ਠੰਡੀਆਂ ਹਵਾਵਾਂ ਚੱਲਣਗੀਆਂ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਹੋਰ ਵੀ ਘੱਟ ਜਾਵੇਗੀ।

Punjab Weather Update: ਮੌਸਮ ਦਾ ਬਦਲਿਆ ਮਿਜਾਜ਼, ਸੰਘਣੀ ਧੁੰਦ ਦਾ ਕਹਿਰ ਹੋਇਆ ਸ਼ੁਰੂ, ਵਿਜ਼ੀਬਿਲਟੀ ਘਟੀ

Punjab Weather Update: ਦਸੰਬਰ ਦਾ ਮਹੀਨਾ ਸ਼ੁਰੂ ਹੁੰਦੇ ਹੀ ਸਰਦੀ ਦਾ ਵਧਣਾ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਦੂਜੇ ਪਾਸੇ ਪਹਾੜਾਂ 'ਤੇ ਬਰਫਬਾਰੀ ਤੋਂ ਬਾਅਦ ਉੱਤਰੀ ਭਾਰਤ 'ਚ ਸਰਦੀ ਵਧਣ ਲੱਗੀ ਹੈ। ਇਹਨਾਂ ਦਿਨਾਂ ਵਿੱਚ ਸਵੇਰੇ ਵੇਲੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਨਾਲ ਸੜਕ ਹਾਦਸੇ ਵੀ ਵੱਧ ਜਾਂਦੇ ਹਨ। ਮੌਸਮ ਵਿਭਾਗ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਹੋਰ ਵੀ ਘੱਟ ਜਾਵੇਗੀ। 

ਪੰਜਾਬ ਦੇ ਮੌਸਮ (Punjab Weather Update) ਬਾਰੇ ਤਾਜ਼ਾ ਅਪਡੇਟ ਇਹ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮੌਸਮ ਵਿਭਾਗ (IMD)  ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ 3 ਦਿਨਾਂ 'ਚ ਪੰਜਾਬ 'ਚ ਰਾਤ ਦੇ ਤਾਪਮਾਨ 'ਚ ਵੀ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਵਾਲੀ ਹੈ। ਇਸ ਤੋਂ ਬਾਅਦ 11 ਦਸੰਬਰ ਤੋਂ ਮੌਸਮ 'ਚ ਬਦਲਾਅ ਕਾਰਨ ਰਾਤ ਦਾ ਤਾਪਮਾਨ ਫਿਰ ਵਧਦਾ ਨਜ਼ਰ ਆਵੇਗਾ।

ਇਹ ਵੀ ਪੜ੍ਹੋ: Punjab News: ਰਾਜ ਚੋਣ ਕਮਿਸ਼ਨ ਵੱਲੋਂ ਮਾਨਸਾ ਦੇ ਪਿੰਡ ਭੰਮੇ ਕਲਾਂ ਦੀ ਜ਼ਿਮਨੀ ਚੋਣ 24 ਦਸੰਬਰ ਨੂੰ ਕਰਵਾਉਣ ਦਾ ਐਲਾਨ

ਦਸੰਬਰ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਮੌਸਮ (Punjab Weather Update) ਘੱਟੋ-ਘੱਟ ਤਾਪਮਾਨ ਨੌਂ ਤੋਂ ਦਸ ਡਿਗਰੀ ਦੇ ਵਿਚਕਾਰ ਰਿਹਾ ਸੀ ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਘੱਟ ਸਕਦਾ ਹੈ।  ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਹੋਰ ਵੀ ਘੱਟ ਜਾਵੇਗੀ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕਿ ਡਰਾਈਵਰਾਂ ਨੂੰ ਲੰਬੀ ਯਾਤਰਾ ਤੋਂ ਬਚਣਾ ਚਾਹੀਦਾ ਹੈ।

ਮੌਸਮ ਵਿਭਾਗ (IMD) ਕਿਹਾ ਹੈ ਕਿ ਸ਼ਨੀਵਾਰ ਨੂੰ ਪੰਜਾਬ, ਹਰਿਆਣਾ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ। ਸੂਬੇ ’ਚ ਧੁੰਦ ਦੀ ਚਾਦਰ ਮੁੜ ਤੋਂ ਵਿਛ ਗਈ ਹੈ ਜਿਸ ਕਾਰਨ ਮੁੜ ਤੋਂ ਧੁੰਦ ਦਾ ਕਹਿਰ ਸ਼ੁਰੂ ਹੋ ਗਿਆ ਹੈ। ਸੰਘਣੀ ਧੁੰਦ ਦੇ ਕਾਰਨ ਪੰਜਾਬ ਵਿੱਚ ਰੂਹ ਕੰਬਾਉ ਹਾਦਸਿਆਂ ਵਿੱਚ ਇਜਾਫ਼ਾ ਹੋਇਆ ਹੈ। ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲੰਬੇ ਸਫ਼ਰ ਕਰਨ ਤੋਂ ਬਚੋ ਅਤੇ ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲੋ।

ਇਹ ਵੀ ਪੜ੍ਹੋ: RBI MPC Policy News: ਆਰਬੀਆਈ ਨੇ ਯੂਪੀਆਈ ਭੁਗਤਾਨ 'ਚ ਕੀਤਾ ਵੱਡਾ ਬਦਲਾਅ
 

Trending news