Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ
Advertisement
Article Detail0/zeephh/zeephh2274285

Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ

Punjab Heat Wave Alert: ਪੰਜਾਬ 'ਚ ਬੀਤੇ ਦਿਨੀ ਕਈ ਥਾਵਾਂ ਉੱਤੇ ਬਾਰਿਸ਼ ਪਈ ਅਤੇ ਤੇਜ ਹਵਾਵਾਂ ਵੀ ਚਲੀਆਂ ਹਨ ਅਤੇ ਇਸ ਦੇ ਨਾਲ ਹੀ  3 ਜ਼ਿਲਿਆਂ 'ਚ ਹੀਟਵੇਵ ਅਲਰਟ ਹੈ। 

Punjab Weather Update: ਪੰਜਾਬ ਵਿੱਚ ਹੀਟਵੇਵ ਦਾ ਅਲਰਟ! ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ

Punjab Heat Wave Alert: ਪੰਜਾਬ ਵਿੱਚ ਬੇਸ਼ਕ ਗਰਮੀ ਤੋਂ ਕੱਲ੍ਹ ਥੋੜੀ ਰਾਹਤ ਮਿਲੀ ਪਰ ਦੁਪਹਿਰੇ ਬਹੁਤ ਜ਼ਿਆਦਾ ਗਰਮੀ ਸੀ। ਇਸ ਦੌਰਾਨ ਪੰਜਾਬ ਵਿੱਚ ਅੱਜ ਸਵੇਰੇ ਤੋਂ ਹੀ ਤੇਜ ਧੁੱਪ ਨਿਕਲ ਆਈ ਹੈ ਅਤੇ ਗਰਮੀ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਅੱਜ ਮੌਸਮ ਵਿਭਾਗ ਨੇ ਪੰਜਾਬ 'ਚ ਕੁਝ ਥਾਵਾਂ 'ਤੇ ਹੀਟ ਵੇਵ ਅਤੇ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ ਜਿੱਥੇ ਸੂਬੇ ਦਾ ਮਾਲਵਾ ਹੀਟਵੇਵ ਕਾਰਨ ਝੁਲਸ ਰਿਹਾ ਹ।

ਇਸ ਦੇ ਨਾਲ ਮੌੌਸਮ ਵਿਭਾਗ ਵੱਲੋਂ ਮਾਝਾ ਅਤੇ ਦੁਆਬੇ ਵਿੱਚ ਮੀਂਹ ਤੋਂ ਰਾਹਤ ਮਿਲਣ ਦੇ ਆਸਾਰ ਹਨ। ਮੌਸਮ ਵਿਭਾਗ ਮੁਤਾਬਕ ਹੁਣ ਕੁਝ ਦਿਨ ਰਾਹਤ ਭਰੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ 5 ਜੂਨ ਨੂੰ ਹਾਲਤ ਸਥਿਰ ਹੋ ਜਾਵੇਗੀ।

ਇਹ ਵੀ ਪੜ੍ਹੋ: Punjab Train Accident: ਪੰਜਾਬ 'ਚ ਰੇਲ ਹਾਦਸਾ, 2 ਮਾਲ ਗੱਡੀਆਂ ਦੀ ਟੱਕਰ ਤੋਂ ਬਾਅਦ ਪਲਟਿਆ ਇੰਜਣ

ਇਨ੍ਹਾਂ ਖੇਤਰਾਂ ਵਿੱਚ ਹੀਟਵੇਵ ਅਲਰਟ---
ਮੌਸਮ ਵਿਭਾਗ ਅਨੁਸਾਰ ਬੀਤੀ ਰਾਤ ਮਾਨਸਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਵਿੱਚ ਮੌਸਮ ਵਿੱਚ ਹਲਕੀ ਤਬਦੀਲੀ ਆਈ ਪਰ ਅੱਜ ਇਨ੍ਹਾਂ ਖੇਤਰਾਂ ਵਿੱਚ ਹੀਟਵੇਵ ਅਲਰਟ ਹੈ। ਇਨ੍ਹਾਂ ਤੋਂ ਇਲਾਵਾ ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ, ਲੁਧਿਆਣਾ ਵਿੱਚ ਵੀ ਹੀਟਵੇਵ ਅਲਰਟ ਦਿੱਤਾ ਗਿਆ ਹੈ।

ਮੀਂਹ ਅਤੇ ਤੇਜ਼ ਹਵਾਵਾਂ
ਫਾਜ਼ਿਲਕਾ, ਫ਼ਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਹੀਟਵੇਵ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Avoid heatstroke in summer- ਗਰਮ ਲੂ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋਂ ਧਿਆਨ

-ਅਚਾਨਕ ਕਿਸੇ ਠੰਡੀ ਜਗ੍ਹਾ ਤੋਂ ਬਹੁਤ ਗਰਮ ਜਗ੍ਹਾ ‘ਤੇ ਨਾ ਜਾਓ।
-ਖਾਸ ਕਰਕੇ ਏਸੀ ਵਾਲੇ ਕਮਰੇ ਵਿੱਚ ਬੈਠਣ ਤੋਂ ਬਾਅਦ ਤੁਰੰਤ ਧੁੱਪ ਵਿੱਚ ਨਾ ਨਿਕਲੋ।
-ਰੋਜ਼ਾਨਾ ਕੱਚਾ ਪਿਆਜ਼ ਖਾਓ। ਜਦੋਂ ਤੁਸੀਂ ਧੁੱਪ ਵਿਚ ਬਾਹਰ ਹੁੰਦੇ ਹੋ ਤਾਂ ਆਪਣੀ ਜੇਬ ਵਿਚ ਇਕ ਛੋਟਾ ਪਿਆਜ਼ ਰੱਖੋ ਇਹ ਸਰੀਰ ਅੰਦਰ ਗਰਮੀ ਨਹੀਂ ਆਉਣ ਦਿੰਦਾ ਅਤੇ ਸਾਰੀ ਗਰਮੀ ਨੂੰ ਆਪਣੇ ਆਪ ਸੋਖ ਲੈਂਦਾ ਹੈ।
-ਬਾਹਰ ਦਾ ਖੁਲ੍ਹਾ ਭੋਜਨ ਖਾਣ ਤੋਂ ਪਰਹੇਜ਼ ਕਰੋ।

 

Trending news