Punjab Weather Update: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ, ਅੱਜ ਤੋਂ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ
Advertisement
Article Detail0/zeephh/zeephh2094650

Punjab Weather Update: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ, ਅੱਜ ਤੋਂ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ

Punjab Weather Update: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ ਹੈ ਦਰਅਸਲ ਅੱਜ ਤੋਂ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ

 

Punjab Weather Update: ਪੰਜਾਬ ਦੇ ਮੌਸਮ ਸਬੰਧੀ ਅਹਿਮ ਖ਼ਬਰ, ਅੱਜ ਤੋਂ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ

Punjab Weather Update:  ਪੰਜਾਬ ਵਿੱਚ ਹੁਣ ਵੈਸਟਰਨ ਡਿਸਟਰਬੈਂਸ ਦਾ ਅਸਰ ਦਿਸਣ ਲੱਗ ਪਿਆ ਹੈ। ਪੰਜਾਬ ਵਿੱਚ ਅੱਜ ਬੱਦਲਾਵੀ ਮੌਸਮ ਦੇ ਨਾਲ- ਨਾਲ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਦੱਸ ਦਈਏ ਕਿ ਸ਼ਨੀਵਾਰ ਸਵੇਰ ਤੋਂ ਹੀ ਪੰਜਾਬ ਦੇ (Punjab Weather Update) ਕਈ ਜ਼ਿਲਿਆਂ 'ਚ ਹਲਕੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ 3 ਦਿਨ ਯਾਨੀ 5 ਫਰਵਰੀ ਤੱਕ ਚੰਡੀਗੜ੍ਹ, ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਗਰਜ ਨਾਲ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਰਾਤ ਤੋਂ ਲਗਾਤਾਰ ਪੈ ਰਿਹਾ ਮੀਂਹ, ਦਿਨ ਦਾ ਤਾਪਮਾਨ ਡਿੱਗਿਆ, ਆਰੇਂਜ ਅਲਰਟ

ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਅੱਜ ਵੀ  ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਹਾਲਾਂਕਿ ਘੱਟੋ-ਘੱਟ ਤਾਪਮਾਨ 'ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਅਗਲੇ 5 ਦਿਨਾਂ 'ਚ ਰਾਤ ਦੇ ਤਾਪਮਾਨ 'ਚ ਕੋਈ ਬਦਲਾਅ ਨਹੀਂ ਹੋਵੇਗਾ।

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 5 ਡਿਗਰੀ ਘੱਟ ਸੀ। ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ ਹੈ। ਅਗਲੇ 5 ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ 18 ਤੋਂ 19 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ, ਚੰਡੀਗੜ੍ਹ ਨੇ 5 ਫਰਵਰੀ ਤੱਕ ਸੂਬੇ ਵਿੱਚ ਮੀਂਹ (ਪੰਜਾਬ ਵਿੱਚ ਮੀਂਹ) ਅਤੇ ਗੜੇਮਾਰੀ ਦੇ ਸਬੰਧ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਹੈ। 

ਇਹ ਵੀ ਪੜ੍ਹੋ:  Sikh Turbans: ਸਿਰ 'ਚ ਹੋਣ ਵਾਲੇ ਫ੍ਰੈਕਚਰ ਦੇ ਖਤਰੇ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ ਪੱਗ, ਹੋਇਆ ਵੱਡਾ ਖ਼ੁਲਾਸਾ

ਹੁਣ ਤੱਕ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇਹ ਮੀਂਹ ਕਣਕ ਲਈ ਬਹੁਤ ਲਾਹੇਵੰਦ ਹੈ। ਇਸ ਨਾਲ ਖੇਤ ਵਿੱਚ ਨਮੀ ਵਧੇਗੀ। ਤੇਜ਼ ਹਵਾ ਅਤੇ ਗੜੇਮਾਰੀ ਸਰ੍ਹੋਂ ਸਮੇਤ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

 

Trending news