Punjab News: ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਸਮੇਤ 5 ਵਿਰੁੱਧ ਕੀਤਾ ਮੁਕੱਦਮਾ ਦਰਜ
Advertisement
Article Detail0/zeephh/zeephh1886245

Punjab News: ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਸਮੇਤ 5 ਵਿਰੁੱਧ ਕੀਤਾ ਮੁਕੱਦਮਾ ਦਰਜ

Punjab News: ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਇਹ ਮੁਕੱਦਮਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ਤੇ ਲੰਬੀ ਜਾਂਚ ਤੋਂ ਬਾਅਦ ਭਾਰਤੀ ਦੀਆਂ ਧਾਰਾਵਾਂ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤੇ ਸੂਚਨਾ ਤਕਨਾਲੋਜੀਐਕਟ ਦੀਆਂ ਧਰਾਵਾਂ 420,467,468,471,120 ਬੀ (13 )1 ਤਹਿਤ ਕੀਤਾ ਹੈ

 

Punjab News: ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਸਮੇਤ 5 ਵਿਰੁੱਧ ਕੀਤਾ ਮੁਕੱਦਮਾ ਦਰਜ

Punjab News: ਵਿਜੀਲੈਂਸ ਬਿਊਰੋ ਨੇ ਕਾਂਗਰਸ ਸਰਕਾਰ ਸਮੇਂ ਖਜ਼ਾਨਾ ਮੰਤਰੀ ਰਹੇ ਅਤੇ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਮਨਪ੍ਰੀਤ ਸਿੰਘ ਬਾਦਲ ਸਮੇਤ 5 ਜਣਿਆ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਇੱਥੇ ਦੱਸਣਯੋਗ ਹੈ ਕਿ ਮਨਪ੍ਰੀਤ ਪਿਛਲੀ ਕਾਂਗਰਸ ਸਰਕਾਰ ਵਿੱਚ ਛੇਵੇਂ ਮੰਤਰੀ ਹਨ ਜਿਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੇ ਇਹ ਮੁਕੱਦਮਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ 'ਤੇ ਲੰਬੀ ਜਾਂਚ ਤੋਂ ਬਾਅਦ ਭਾਰਤੀ ਦੀਆਂ ਧਾਰਾਵਾਂ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤੇ ਸੂਚਨਾ ਤਕਨਾਲੋਜੀਐਕਟ ਦੀਆਂ ਧਰਾਵਾਂ 420,467,468,471,120 ਬੀ (13 )1 ਤਹਿਤ ਕੀਤਾ ਹੈ

ਇਸ ਮਾਮਲੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਤੱਤਕਾਲੀ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸ਼ੇਰ ਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸ਼ਕ ਰਾਜੀਵ ਕੁਮਾਰ, ਅਮਨਦੀਪ ਸਿੰਘ, ਵਿਕਾਸ ਅਰੋੜਾ ਅਤੇ ਬੀਡੀਏ ਦੇ ਤਤਕਾਲੀ ਸੁਪਰਡੈਂਟ ਪੰਕਜ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਚੋਂ ਰਾਜੀਵ ਕੁਮਾਰ ਤੇ ਅਮਨਦੀਪ ਸਿੰਘ ਨੂੰ ਬਠਿੰਡਾ ਵਿਜ਼ੀਲੈੰਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Asian Games 2023: ਏਸ਼ੀਆਈ ਖੇਡਾਂ 'ਚ ਭਾਰਤ ਦਾ ਪਹਿਲਾ ਗੋਲਡ, ਸ਼ੂਟਿੰਗ ਟੀਮ ਨੇ ਬਣਾਇਆ ਵਿਸ਼ਵ ਰਿਕਾਰਡ

ਇੱਕ ਵੱਡੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਧਾਂਧਲੀ ਕਰਕੇ ਕਰੋੜਾਂ ਰੁਪਏ ਦੀ ਜਮੀਨ ਅਲਾਟਮੈਂਟ ਦੇ ਦੋਸ਼ ਹੇਠ ਦਰਜ ਕੀਤਾ ਗਿਆ ਹੈ। ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਸਾਲ 2021 ਵਿੱਚ ਸ਼ਿਕਾਇਤ ਕੀਤੀ ਗਈ ਸੀ, ਕਿ ਬਠਿੰਡਾ ਸ਼ਹਿਰ ਦੇ ਇੱਕ ਪ੍ਰਮੁੱਖ ਸਥਾਨ ’ਤੇ ਜਾਇਦਾਦ ਦੀ ਖਰੀਦ ਵਿੱਚ ਬੇਨਿਯਮੀਆਂ ਹੋਈਆਂ। ਸਿੰਗਲਾ, ਜੋ ਕਿ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਤਬਦੀਲ ਹੋ ਗਿਆ ਸੀ, ਨੇ ਸਤੰਬਰ 2021 ਵਿੱਚ ਵਿਜੀਲੈਂਸ ਅੱਗੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਨਪ੍ਰੀਤ ਨੇ ਵਪਾਰਕ ਪਲਾਟਾਂ ਨੂੰ ਮਾਡਲ ਵਿੱਚ ਬਦਲ ਕੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ। 

ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬਠਿੰਡਾ ਸ਼ਹਿਰ ਵਿੱਚ ਕਮਰਸ਼ੀਅਲ ਪਲਾਟ ਨੂੰ ਰਿਹਾਇਸ਼ੀ ਪਲਾਟ ਬਣਾ ਕੇ ਮਿਲੀ ਭੁਗਤ ਨਾਲ ਬੋਲੀ ਕੀਤੀ ਗਈ ਤੇ ਬਾਅਦ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਇਸਨੂੰ ਖਰੀਦ ਲਿਆ। ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਵਿੱਚ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਪਲਾਟ ਦੀ ਬੋਲੀਕਰਾਂ ਇੱਕ ਸਿੰਗਲ IP ਐਡਰੈੱਸ ਤੋਂ ਬਣਾਈ ਗਈ ਤੋਂ ਕੀਤੀ ਗਈ ਸੀ, ਰਾਜੀਵ ਅਤੇ ਵਿਕਾਸ ਨੇ ਬੋਲੀ ਵਿੱਚ ਪਲਾਟ ਖਰੀਦਿਆ ਅਤੇ ਬਾਅਦ ਵਿੱਚ ਇਸਨੂੰ ਘੱਟ ਕੀਮਤ 'ਤੇ ਮਨਪ੍ਰੀਤ ਬਾਦਲ ਨੂੰ ਟਰਾਂਸਫਰ ਕਰ ਦਿੱਤਾ।

ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਿਵਾਦਿਤ ਪਲਾਟ ਤੱਥਾਂ ਨੂੰ ਛੁਪਾਉਂਦੇ ਹੋਏ ਵੇਚਿਆ ਗਿਆ ਸੀ ਅਤੇ ਬੋਲੀ ਤੋਂ ਇੱਕ ਦਿਨ ਬਾਅਦ, ਮਨਪ੍ਰੀਤ ਅਤੇ ਖਰੀਦਦਾਰ ਨੇ ਇੱਕ ਵਿਕਰੀ ਸਮਝੌਤਾ ਕੀਤਾ ਭਾਵੇਂ ਕਿ ਬੋਲੀ ਦੀ ਪ੍ਰਕਿਰਿਆ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਸਾਰੀਆਂ ਤਿੰਨ ਵੱਖ-ਵੱਖ ਬੋਲੀਆਂ ਇੱਕੋ IP ਐਡਰੈੱਸ ਤੋਂ ਬਣਾਈਆਂ ਗਈਆਂ ਹਨ, ਜੋ ਦਰਸਾਉਂਦੀ ਹੈ ਕਿ ਇਹ ਰਿਹਾਇਸ਼ੀ ਕੀਮਤਾਂ 'ਤੇ ਵਪਾਰਕ ਪਲਾਟ ਖਰੀਦਣ ਲਈ ਇੱਕ ਪ੍ਰੌਕਸੀ ਬੋਲੀ ਸੀ।

ਸਾਬਕਾ ਵਿਧਾਇਕ ਸਰੂਪ ਸਿੰਗਲਾ ਦੀ ਸ਼ਿਕਾਇਤ 'ਤੇ ਸ਼ੁਰੂ ਹੋਈ ਜਾਂਚ 'ਚ ਜੁਲਾਈ ਵਿੱਚ ਮਨਪ੍ਰੀਤ ਵਿਜੀਲੈਂਸ ਬਿਊਰੋ ਦੇ ਬਠਿੰਡਾ ਜ਼ੋਨ ਦਫ਼ਤਰ ਵਿੱਚ ਪੇਸ਼ ਹੋਇਆ ਸੀ, ਜਿੱਥੇ ਉਸ ਤੋਂ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਗਈ ਸੀ।

(ਮਨੋਜ ਜੋਸ਼ੀ ਦੀ ਰਿਪੋਰਟ)

ਇਹ ਵੀ ਪੜ੍ਹੋ: Kulhad Pizza Couple Video: ਕੁਲੜ ਪੀਜ਼ਾ ਜੋੜੇ ਦੇ ਹੱਕ 'ਚ ਆਏ WWE ਪਲੇਅਰ ਵਿੱਕੀ ਥਾਮਸ, ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਕੀਤੀ ਅਪੀਲ 
 

Trending news