Punjab Toll tax Rate: ਲੋਕਾਂ ਲਈ ਵੱਡਾ ਝਟਕਾ; 1 ਅਪ੍ਰੈਲ ਤੋਂ ਬਦਲਣਗੇ ਟੋਲ ਟੈਕਸ ਦੇ ਰੇਟ!
Advertisement

Punjab Toll tax Rate: ਲੋਕਾਂ ਲਈ ਵੱਡਾ ਝਟਕਾ; 1 ਅਪ੍ਰੈਲ ਤੋਂ ਬਦਲਣਗੇ ਟੋਲ ਟੈਕਸ ਦੇ ਰੇਟ!

Punjab Update: ਪੰਜਾਬ ਵਿੱਚ 1 ਅਪ੍ਰੈਲ ਤੋਂ ਵੱਖ -ਵੱਖ ਟੋਲ ਪਲਾਜ਼ਾ 'ਤੇ ਟੋਲ ਟੈਕਸ ਦੇ ਰੇਟਾਂ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਜਾਣੋ ਕੀ ਹੋਣਗੇ ਵੱਡੇ ਅਤੇ ਛੋਟੇ ਵਾਹਨਾਂ ਦੇ ਟੈਕਸ ਰੇਟ। 

 

Punjab Toll tax Rate: ਲੋਕਾਂ ਲਈ ਵੱਡਾ ਝਟਕਾ; 1 ਅਪ੍ਰੈਲ ਤੋਂ ਬਦਲਣਗੇ ਟੋਲ ਟੈਕਸ ਦੇ ਰੇਟ!

Punjab Update: ਪੰਜਾਬ 'ਚੋਂ ਲੰਘਣ ਵਾਲੇ ਵੱਖ-ਵੱਖ ਰਾਸ਼ਟਰੀ ਮਾਰਗਾਂ ਦੇ ਟੋਲ ਪਲਾਜ਼ਾ 'ਤੇ ਹੁਣ 1 ਅਪ੍ਰੈਲ ਤੋਂ ਟੋਲ ਟੈਕਸ ਦੇ ਰੇਟਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ 'ਚੋਂ ਲੰਘਣ ਵਾਲੇ ਵੱਖ-ਵੱਖ ਰਾਸ਼ਟਰੀ ਮਾਰਗਾਂ 'ਤੇ 1 ਅਪ੍ਰੈਲ ਤੋਂ ਵਾਹਨ ਚਾਲਕਾਂ ਨੂੰ ਟੋਲ ਪਲਾਜ਼ਾ 'ਤੇ ਵਧੇ (Punjab Toll tax Rate) ਹੋਏ ਰੇਟ 'ਤੇ ਟੋਲ ਟੈਕਸ ਦੇਣਾ ਪਵੇਗਾ। ਹੁਣ ਟੋਲ ਤੋਂ ਲੰਘਣ ਵਾਲੇ ਸਾਰੇ ਛੋਟੇ ਅਤੇ ਵੱਡੇ ਵਾਹਨਾਂ ਨੂੰ 1 ਅਪ੍ਰੈਲ ਤੋਂ ਵਧੀਆਂ ਦਰਾਂ ਦੇ ਅਨੁਸਾਰ ਟੈਕਸ ਦੇਣਾ ਹੋਵੇਗਾ। 

ਤੁਹਾਨੂੰ ਦੱਸ ਦੇਈਏ ਕਿ ਹੁਣ ਛੋਟੇ ਵਾਹਨਾਂ 'ਤੇ ਟੈਕਸ 5 ਰੁਪਏ ਤੋਂ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਇਹ ਵਧੀਆਂ ਹੋਈਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਵਜੇ ਤੋਂ ਲਾਗੂ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਪੰਜਾਬ 'ਚ ਨੈਸ਼ਨਲ ਹਾਈਵੇ 'ਤੇ ਬਣੇ ਟੋਲ ਬੂਥਾਂ 'ਤੇ ਜਿੱਥੇ ਪਹਿਲਾਂ ਛੋਟੇ ਵਾਹਨਾਂ ਦਾ ਟੈਕਸ 100 ਰੁਪਏ ਸੀ, ਹੁਣ 105 ਰੁਪਏ ਹੋ ਜਾਵੇਗਾ। ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਲਏ ਜਾਣਗੇ।

ਇਹ ਵੀ ਪੜ੍ਹੋ: Cyber Crime: ਦੇਸ਼ ਦਾ ਸਭ ਤੋਂ ਵੱਡਾ ਡਾਟਾ ਲੀਕ ਸਕੈਂਡਲ; ਕਰੋੜਾਂ ਵੱਟਸਐਪ ਅਤੇ ਫੇਸਬੁੱਕ ਯੂਜ਼ਰ ਹੋਏ ਸ਼ਿਕਾਰ! 

ਇਹ ਵਧੀਆ ਟੈਕਸ ਦਰਾਂ ਲੁਧਿਆਣਾ-ਜਗਰਾਓਂ ਰੋਡ 'ਤੇ ਚੌਕੀਮਾਨ ਟੋਲ ਪਲਾਜ਼ਾ, ਲੁਧਿਆਣਾ ਸਾਊਥ ਸਿਟੀ-ਲਾਡੋਵਾਲ ਬਾਈਪਾਸ ਟੋਲ ਪਲਾਜ਼ਾ, ਬਠਿੰਡਾ-ਚੰਡੀਗੜ੍ਹ ਰੋਡ 'ਤੇ ਪੰਜ, ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਤਿੰਨ ਅਤੇ ਬਠਿੰਡਾ-ਮਲੋਟ ਰੋਡ 'ਤੇ ਇੱਕ ਟੋਲ ਪਲਾਜ਼ਾ ਤੇ ਲਾਗੂ ਕੀਤੀਆਂ ਜਾਣਗੀਆਂ।  ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਅਗਲੇ 6 ਮਹੀਨਿਆਂ ਵਿੱਚ ਜੀਪੀਐਸ ਅਧਾਰਿਤ ਟੋਲ ਕੁਲੈਕਸ਼ਨ ਪ੍ਰਣਾਲੀ ਸਮੇਤ ਨਵੀਂ ਤਕਨੀਕ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।

Trending news