Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਈ ਗੜੇਮਾਰੀ; ਸੰਘਣੀ ਧੁੰਦ ਤੋਂ ਮਿਲੀ ਰਾਹਤ, ਠੰਢ ਬਰਕਰਾਰ
Advertisement
Article Detail0/zeephh/zeephh2088448

Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਈ ਗੜੇਮਾਰੀ; ਸੰਘਣੀ ਧੁੰਦ ਤੋਂ ਮਿਲੀ ਰਾਹਤ, ਠੰਢ ਬਰਕਰਾਰ

Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਈ ਗੜੇਮਾਰੀ; ਸੰਘਣੀ ਧੁੰਦ ਤੋਂ ਮਿਲੀ ਰਾਹਤ, ਠੰਢ ਬਰਕਰਾਰ

Punjab Weather News: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਈ ਗੜੇਮਾਰੀ; ਸੰਘਣੀ ਧੁੰਦ ਤੋਂ ਮਿਲੀ ਰਾਹਤ, ਠੰਢ ਬਰਕਰਾਰ

Punjab Weather News: ਪੰਜਾਬ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਰਾਤ ਬੂੰਦਾਬਾਂਦੀ ਹੋਣ ਨਾਲ ਲੋਕਾਂ ਨੂੰ ਸੰਘਣੀ ਧੁੰਦ ਤੋਂ ਭਾਰੀ ਰਾਹਤ ਮਿਲੀ ਜਦਕਿ ਠੰਢ ਦਾ ਅਸਰ ਬਰਕਰਾਰ ਹੈ। ਵੱਡੇ ਤੜਕੇ ਹਲਕੀ ਬੂੰਦਾਬਾਂਦੀ ਮਗਰੋਂ ਧੁੰਦ ਹਟ ਗਈ ਪਰ ਠੰਢ ਵਿੱਚ ਕੋਈ ਕਮੀ ਨਹੀਂ ਹੋਈ। ਜਦਕਿ ਕਈ ਥਾਈਂ ਭਾਰੀ ਗੜ੍ਹੇਮਾਰੀ ਕਾਰਨ ਠੰਢ ਵਿੱਚ ਹੋਰ ਵਾਧਾ ਹੋ ਗਿਆ ਹੈ।

ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ (ਡਬਲਯੂਡੀ) ਦੇ ਸਰਗਰਮ ਹੋਣ ਕਾਰਨ ਪਿਛਲੇ 36 ਘੰਟਿਆਂ ਤੋਂ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੀਂਹ ਅਤੇ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਬਾਰਿਸ਼ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਰਹੇਗਾ। ਹਿਮਾਚਲ ਦੇ ਹੇਠਲੇ ਇਲਾਕਿਆਂ 'ਚ ਅੱਜ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਦੂਜਾ ਪੱਛਮੀ ਗੜਬੜੀ 3 ਫਰਵਰੀ ਤੋਂ ਸਰਗਰਮ ਹੋ ਜਾਵੇਗੀ। ਹਿਮਾਚਲ ਵਿੱਚ ਅੱਜ ਚੰਬਾ, ਕੁੱਲੂ, ਮੰਡੀ, ਸ਼ਿਮਲਾ, ਕਾਂਗੜਾ, ਲਾਹੌਲ-ਸਪੀਤੀ, ਕਿਨੌਰ ਅਤੇ ਸਿਰਮੌਰ ਵਿੱਚ ਭਾਰੀ ਮੀਂਹ ਅਤੇ ਬਰਫ਼ਬਾਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Live Budget 2024 in Punjabi: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ ਲਗਾਤਾਰ 6ਵਾਂ ਬਜਟ ਪੇਸ਼, ਜਾਣੋ ਪੂਰਾ ਸ਼ਡਿਊਲ

ਸਭ ਤੋਂ ਵੱਧ ਬਾਰਿਸ਼ ਲੁਧਿਆਣਾ ਅਤੇ ਝੱਜਰ 'ਚ ਹੋਈ
ਪੰਜਾਬ ਵਿੱਚ, ਲੁਧਿਆਣਾ ਵਿੱਚ ਦਿਨ ਭਰ 3mm, ਅੰਮ੍ਰਿਤਸਰ ਵਿੱਚ 1.7mm, ਗੁਰਦਾਸਪੁਰ ਵਿੱਚ 1.8mm, ਬਠਿੰਡਾ ਵਿੱਚ 2mm ਅਤੇ ਮੋਗਾ ਵਿੱਚ 2.5mm ਮੀਂਹ ਪਿਆ। ਜਦੋਂ ਕਿ ਹਰਿਆਣਾ ਦੇ ਝੱਜਰ ਵਿੱਚ 10 ਐਮਐਮ, ਜੀਂਦ ਵਿੱਚ 3 ਐਮਐਮ, ਰੋਹਤਕ ਵਿੱਚ 6.5 ਐਮਐਮ, ਅੰਬਾਲਾ ਵਿੱਚ 2.6 ਐਮਐਮ, ਹਿਸਾਰ ਵਿੱਚ 0.7 ਐਮਐਮ ਅਤੇ ਫਰੀਦਾਬਾਦ ਵਿੱਚ 2.5 ਐਮਐਮ ਮੀਂਹ ਪਿਆ ਹੈ।

ਲੁਧਿਆਣਾ 'ਚ ਅੱਜ ਸਵੇਰ ਤੋਂ ਹੀ ਮੀਂਹ ਤੇ ਗੜੇਮਾਰੀ ਹੋਈ ਹੈ। ਸਵੇਰੇ 7:30 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਮੌਸਮ ਠੰਢਾ ਹੋ ਗਿਆ ਹੈ। ਸਵੇਰੇ 8 ਵਜੇ ਵੀ ਮੀਂਹ ਅਤੇ ਬੱਦਲਾਂ ਕਾਰਨ ਆਸਮਾਨ ਵਿੱਚ ਹਨੇਰਾ ਬਣਿਆ ਰਿਹਾ। ਇਹ ਸਰਦੀਆਂ ਦੀ ਦੂਜੀ ਬਾਰਿਸ਼ ਹੈ। ਬਰਸਾਤ ਕਾਰਨ ਠੰਢ ਇਕਦਮ ਵਧ ਗਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੈ। ਜਨਕਪੁਰੀ, ਗਣੇਸ਼ ਨਗਰ, ਜਵੱਦੀ, ਸ਼ਿਵਾਜੀ ਨਗਰ, ਪੱਖੋਵਾਲ ਰੋਡ ਆਦਿ ਇਲਾਕਿਆਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ : Moga Rape News: ਮੋਗਾ 'ਚ ਨਾਬਾਲਗ ਲੜਕੀ ਦੇ ਨਾਲ 5 ਵਿਅਕਤੀਆਂ ਨੇ ਕੀਤਾ ਬਲਾਤਕਾਰ

Trending news