Punjab News: ਮੌਤ ਤੋਂ 7 ਸਾਲ ਬਾਅਦ ਪੁਲਿਸ ਕਾਂਸਟੇਬਲ ਨੂੰ ਮਿਲਿਆ ਇਨਸਾਫ਼
Advertisement
Article Detail0/zeephh/zeephh1853694

Punjab News: ਮੌਤ ਤੋਂ 7 ਸਾਲ ਬਾਅਦ ਪੁਲਿਸ ਕਾਂਸਟੇਬਲ ਨੂੰ ਮਿਲਿਆ ਇਨਸਾਫ਼

Punjab And Haryana High Court: 2005 ਵਿੱਚ ਜਦੋਂ ਮੋਹਨ ਲਾਲ ਤਰਨਤਾਰਨ ਵਿੱਚ ਆਪਣੀ ਡਿਊਟੀ ਲਈ ਤਾਇਨਾਤ ਨਹੀਂ ਹੋਇਆ ਸੀ ਤਾਂ ਮੋਹਨ ਲਾਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।

Punjab News: ਮੌਤ ਤੋਂ 7 ਸਾਲ ਬਾਅਦ ਪੁਲਿਸ ਕਾਂਸਟੇਬਲ ਨੂੰ ਮਿਲਿਆ ਇਨਸਾਫ਼

Punjab's Tarn Taran News: ਅੱਜ ਵੀ ਬਹੁਤ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ ਜੋ ਕਿ ਕਾਨੂੰਨ 'ਤੇ ਲੋਕਾਂ ਦਾ ਵਿਸ਼ਵਾਸ ਜਗਾ ਦਿੰਦੇ ਹਨ ਅਤੇ ਇਨਸਾਫ਼ ਮਿਲਣ ਦੀ ਉਮੀਦ ਜਗਾਉਂਦੇ ਹਨ। ਕੁਝ ਅਜਿਹਾ ਹੀ ਪੰਜਾਬ ਪੁਲਿਸ ਦੇ ਕਾਂਸਟੇਬਲ ਮੋਹਨ ਲਾਲ ਨਾਲ ਹੋਇਆ, ਜਿਸਦੀ 8 ਅਗਸਤ 2016 ਨੂੰ ਮੌਤ ਹੋ ਗਈ ਸੀ ਪਰ ਉਸ ਨੂੰ 6 ਸਾਲ ਬਾਅਦ 22 ਅਗਸਤ 2023 ਨੂੰ ਜਾ ਕੇ ਇਨਸਾਫ਼ ਮਿਲਿਆ।

2005 ਵਿੱਚ ਜਦੋਂ ਮੋਹਨ ਲਾਲ ਤਰਨਤਾਰਨ ਵਿੱਚ ਆਪਣੀ ਡਿਊਟੀ ਲਈ ਤਾਇਨਾਤ ਨਹੀਂ ਹੋਇਆ ਸੀ ਤਾਂ ਮੋਹਨ ਲਾਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਉਸ ਦੇ ਖਿਲਾਫ 120ਬੀ ਤਹਿਤ ਨਾਮਜ਼ਦ ਕਰਕੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਮੋਹਨ ਲਾਲ ਨੂੰ ਪੁਲਿਸ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਮੋਹਨਲਾਲ ਨੇ ਇਸ ਸੰਬੰਧੀ ਮਾਮਲਾ ਲੜਿਆ ਅਤੇ ਇਹ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਪਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਮੋਹਨ ਲਾਲ ਦੀ 2016 'ਚ ਮੌਤ ਹੋ ਗਈ, ਇਸ ਦੇ ਨਾਲ ਹੀ ਉਨ੍ਹਾਂ ਨੂੰ 2018 'ਚ ਸੁਪਰੀਮ ਕੋਰਟ ਤੋਂ ਇਸ ਮਾਮਲੇ 'ਚ ਇਨਸਾਫ ਮਿਲਿਆ ਪਰ ਉਦੋਂ ਤੱਕ ਮੋਹਨ ਲਾਲ ਦੀ ਮੌਤ ਹੋ ਚੁੱਕੀ ਸੀ।

ਇਸੇ ਲਈ ਪਰਿਵਾਰ ਨੇ ਅਦਾਲਤ ਤੋਂ ਇਨਸਾਫ ਦੀ ਮੰਗ ਕੀਤੀ ਕਿ ਜਦੋਂ ਮੋਹਨ ਲਾਲ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਉਸਦੀ 2016 ਵਿੱਚ ਮੌਤ ਹੋ ਗਈ ਸੀ, ਇਸ ਲਈ 2005 ਤੋਂ 2016 ਤੱਕ ਮੋਹਨ ਲਾਲ ਦੇ ਸਾਰੇ ਲਾਭ ਪਰਿਵਾਰ ਉਸਦੇ ਨੂੰ ਦਿੱਤੇ ਜਾਣ। ਇਸ ਨੂੰ ਲੈ ਕੇ ਕੇਸ ਚੱਲਦਾ ਰਿਹਾ ਅਤੇ ਅਗਸਤ 2023 ਵਿੱਚ ਫੈਸਲਾ ਆਇਆ ਕਿ ਮੋਹਨ ਲਾਲ ਦੀ ਸਾਰੀ ਤਨਖਾਹ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ। 

ਇਸ ਦੇ ਨਾਲ ਹੀ ਹਾਈਕੋਰਟ ਵੱਲੋਂ ਸੇਵਾਮੁਕਤ ਕਰਮਚਾਰੀ ਦੀ ਪੈਨਸ਼ਨ ਦਾ ਲਾਭ ਵੀ ਪਰਿਵਾਰ ਨੂੰ ਦੇਣ ਅਤੇ ਮੋਹਨ ਲਾਲ ਦੇ ਪੁੱਤਰ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੇ ਮੁੱਦੇ 'ਤੇ ਵਿਚਾਰ ਅਤੇ ਚਰਚਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਅਦਾਲਤ ਵੱਲੋਂ ਨਿਰਦੇਸ਼ ਦਿੱਤਾ ਗਿਆ ਕਿ ਇਹ ਲਾਭ ਉਸਦੇ ਪਰਿਵਾਰ ਨੂੰ 4 ਮਹੀਨਿਆਂ ਦੇ ਅੰਦਰ ਦਿੱਤੇ ਜਾਣ।

ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਮੋਰਿੰਡਾ ਖੰਡ ਮਿੱਲ ਡੀ ਲਾਈਨ ਬੰਦ 

(For more news apart from Punjab's Tarn Taran News, stay tuned to Zee PHH)

Trending news