Punjab News: ਹੜ੍ਹ ਕਾਰਨ ਬੇਘਰ ਹੋਏ 50 ਤੋਂ ਵੱਧ ਪਰਿਵਾਰਾਂ ਲਈ ਸਹਾਰਾ ਬਣਿਆ ਪਿੰਡ ਦਾ ਗੁਰਦੁਆਰਾ ਸਾਹਿਬ
Advertisement
Article Detail0/zeephh/zeephh1783416

Punjab News: ਹੜ੍ਹ ਕਾਰਨ ਬੇਘਰ ਹੋਏ 50 ਤੋਂ ਵੱਧ ਪਰਿਵਾਰਾਂ ਲਈ ਸਹਾਰਾ ਬਣਿਆ ਪਿੰਡ ਦਾ ਗੁਰਦੁਆਰਾ ਸਾਹਿਬ

Punjab News: ਸਥਾਨਕ ਪ੍ਰਸ਼ਾਸ਼ਨ ਤੇ ਕੁਝ ਬਾਹਰੋਂ ਆਈਆਂ ਸੰਸਥਾਵਾਂ ਦੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾ ਕੇ ਉਨ੍ਹਾਂ ਨੂੰ ਹਰ ਪੱਖੋਂ ਸਹੂਲਤ ਪ੍ਰਦਾਨ ਕੀਤੀ ਗਈ।

 

Punjab News: ਹੜ੍ਹ ਕਾਰਨ ਬੇਘਰ ਹੋਏ 50 ਤੋਂ ਵੱਧ ਪਰਿਵਾਰਾਂ ਲਈ ਸਹਾਰਾ ਬਣਿਆ ਪਿੰਡ ਦਾ ਗੁਰਦੁਆਰਾ ਸਾਹਿਬ

Punjab News: ਸੂਬੇ ਭਰ ਵਿੱਚ ਹਰ ਪਾਸੇ ਹੜ੍ਹਾਂ ਦੀ ਮਾਰ ਮਗਰੋਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ। ਸਰਕਾਰ ਤੇ ਪ੍ਰਸ਼ਾਸਨ ਦੀ ਮਦਦ ਨਾਲ ਉਹਨਾਂ ਹੜ੍ਹ ਪੀੜਿਤ ਲੋਕਾਂ ਨੂੰ ਸਰਕਾਰ ਵੱਲੋਂ ਲਗਾਏ ਰਾਹਤ ਕੈਂਪਾਂ ਵਿੱਚ ਵੀ ਸ਼ਰਨ ਦਿੱਤੀ ਗਈ ਤੇ ਕੁਝ ਖਾਲੀ ਪਈਆਂ ਇਮਾਰਤਾਂ ਵਿੱਚ ਤਦ ਤੱਕ ਲਈ ਠਹਿਰਾਇਆ ਗਿਆ ਜਦ ਸਥਿਤੀ ਪੂਰੀ ਤਰਾਂ ਨਾਲ ਕਾਬੂ ਹੇਠ ਨਾ ਆ ਜਾਵੇ।

ਅਜਿਹੇ ਦੇ ਵਿੱਚ ਜਲੰਧਰ ਦੇ ਕਸਬਾ ਲੋਹੀਆਂ ਦੇ ਪਿੰਡ ਮੰਡਾਲਾ ਤੇ ਨਸੀਰਪੁਰ ਵਿਚਕਾਰ ਜਦ ਧੁੱਸੀ ਬੰਨ੍ਹ ਵਿੱਚ ਸਤਲੁਜ ਦੇ ਪਾਣੀ ਕਰਨ ਪਾੜਾ ਪਿਆ ਤਾਂ ਉਹ ਸਾਰਾ ਪਾਣੀ ਨਾਲ ਲਗਦਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਸੁਲਤਾਨਪੁਰ ਲੋਧੀ ਹਲਕੇ ਦੇ 25 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਨਾ ਚਾਹੁੰਦੇ ਹੋਇਆ ਬੇਘਰ ਹੋਣਾ ਪਿਆ।

ਜਿਸ ਮਗਰੋਂ ਇਸ ਆਫ਼ਤ ਤੋਂ ਬਚਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰੀਬ 500 ਲੋਕਾਂ ਨੂੰ ਰੈਸਕਿਊ ਕਰਕੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਕੁਝ ਲੋਕਾਂ ਨੂੰ ਪ੍ਰਸ਼ਾਸ਼ਨ ਵੱਲੋਂ ਬਣਾਏ ਗਏ ਰਾਹਤ ਕੈਂਪਾਂ ਅਤੇ ਕੁਝ ਲੋਕਾਂ ਨੂੰ ਗੁਰੂ ਘਰਾਂ ਦੇ ਵਿੱਚ ਜਗ੍ਹਾ ਦਿੱਤੀ ਗਈ।

ਅਜਿਹੇ ਦੇ ਵਿੱਚ 50 ਤੋਂ ਵੱਧ ਪਰਿਵਾਰਾਂ ਤੇ 300 ਦੇ ਕਰੀਬ ਲੋਕਾਂ ਪ੍ਰਸ਼ਾਸ਼ਨ ਦੇ ਵੱਲੋਂ ਰੈਸਕਿਊ ਕਰ ਸੁਲਤਾਨਪੁਰ ਲੋਧੀ ਦੇ ਪਿੰਡ ਭਰੋਆਣਾ ਦੇ ਗੁਰੂਦੁਆਰਾ ਰਬਾਬ ਸਰ ਸਾਹਿਬ ਵਿਖੇ ਠਹਿਰਾਇਆ ਗਿਆ। ਜਿੱਥੇ ਕੁਝ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਜੋ ਇਸ ਹੜ੍ਹ ਦੀ ਮਾਰ ਤੋਂ ਪੀੜਿਤ ਸਨ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਆਫਤ ਦੇ ਆਉਣ ਮਗਰੋਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਆਪਣੇ ਘਰਾਂ ਨੂੰ ਛੱਡਣਾ ਤਾਂ ਇੱਕ ਪਾਸੇ ਉਹ ਤਰ੍ਹਾਂ ਦੀ ਸਹੂਲਤ ਤੋਂ ਸੱਖਣੇ ਹੋ ਗਏ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਉਨ੍ਹਾਂ ਨੂੰ ਇਸ ਆਫਤ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਵੇਲੇ ਉਹ ਖਾਣੇ - ਦਾਣੇ ਤੋਂ ਮੁਹਤਾਜ ਹੋ ਗਏ।

ਇਹ ਵੀ ਪੜ੍ਹੋ: Mansa Flood News: ਚਾਂਦਪੁਰਾ ਬੰਨ੍ਹ ਟੁੱਟਣ ਨਾਲ ਵੱਧ ਰਿਹਾ ਪਾਣੀ ਦਾ ਪੱਧਰ; ਲੋਕ ਆਪਣੇ ਘਰ ਛੱਡਣ ਨੂੰ ਹੋਏ ਮਜ਼ਬੂਰ

ਸਥਾਨਕ ਪ੍ਰਸ਼ਾਸ਼ਨ ਤੇ ਕੁਝ ਬਾਹਰੋਂ ਆਈਆਂ ਸੰਸਥਾਵਾਂ ਦੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਕੇ ਉਨ੍ਹਾਂ ਨੂੰ ਹਰ ਪੱਖੋਂ ਸਹੂਲਤ ਪ੍ਰਦਾਨ ਕੀਤੀ ਗਈ। ਜਿਸ ਵਿੱਚ ਰੋਟੀ ਤੋਂ ਲੈਕੇ ਉਹਨਾਂ ਦੇ ਬੱਚਿਆਂ ਦਾ ਖਾਣਾ ਦਾਣਾ, ਸਿਰ ਢਕਣ ਨੂੰ ਤਰਪਾਲਾਂ , ਮੱਛਰਦਾਨੀਆਂ , ਦਵਾਈਆਂ ਤੱਕ ਦੀ ਸਹੂਲਤ ਉਹਨਾਂ ਨੂੰ ਦਿੱਤੀ ਗਈ। ਅਜਿਹੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ , ਪ੍ਰਸ਼ਾਸਨ ਤੇ ਉਹਨਾਂ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਵੱਲੋਂ ਉਹਨਾਂ ਨੂੰ ਨਵੀਂ ਜਿੰਦਗ਼ੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਚਾਹੇ ਹਾਲਾਤ ਪਹਿਲਾ ਨਾਲੋਂ ਕਾਬੂ ਵਿੱਚ ਹਨ ਪਰ ਸੁਲਤਾਨਪੁਰ ਲੋਧੀ ਦਾ ਸਾਰਾ ਇਲਾਕਾ ਬੁਰੀ ਤਰਾਂ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਵੱਡਾ ਅਸਰ ਪਿਆ ਹੈ ਅਤੇ ਕਈ ਸਕੂਲ ਵੀ ਆਰਜੀ ਤੌਰ ਤੇ ਬੰਦ ਹੋ ਚੁੱਕੇ ਹਨ। ਹਾਲਾਂਕਿ ਮੌਜੂਦਾ ਹਾਲਾਤ ਵੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੀਹਾਂ ਤੇ ਆਉਣ ਲਈ ਦੋ ਤੋਂ ਤਿੰਨ ਮਹੀਨੇ ਦਾ ਲੰਬਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ: Mansa Famers News: ਕੁਦਰਤੀ ਕਹਿਰ: ਸਭ ਦਾ ਫਿਕਰ ਕਰਨ ਵਾਲਾ ਅੰਨਦਾਤਾ ਖ਼ੁਦ ਭੁੱਖਾ ਸੌਣ ਲਈ ਮਜ਼ਬੂਰ

(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)

Trending news