Punjab News: ਪਿਉ ਪੁੱਤਰ ਨੇ ਕੀਤਾ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ, ਮਾਮਲਾ ਦਰਜ
Advertisement
Article Detail0/zeephh/zeephh1884608

Punjab News: ਪਿਉ ਪੁੱਤਰ ਨੇ ਕੀਤਾ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ, ਮਾਮਲਾ ਦਰਜ

Sri Muktsar Sahib murder news: ਪ੍ਰਾਪਤ ਜਾਣਕਾਰੀ ਅਨੁਸਰ ਮ੍ਰਿਤਕ ਵਿਅਕਤੀ ਦਾ ਪੁੱਤਰ ਕਥਿਤ ਦੋਸ਼ੀ ਦੀ ਪਤਨੀ ਨੂੰ ਲੈ ਕੇ ਕਰੀਬ ਡੇਢ ਸਾਲ ਪਹਿਲਾ ਪਿੰਡ 'ਚੋਂ ਫਰਾਰ ਹੋ ਗਿਆ ਜਿਸਦੀ ਰੰਜਿਸ਼ ਦੇ ਚੱਲਦਿਆ ਕਥਿਤ ਦੋਸ਼ੀ ਅਤੇ ਉਸਦੇ ਪੁੱਤਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। 

 

Punjab News: ਪਿਉ ਪੁੱਤਰ ਨੇ ਕੀਤਾ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਦਾ ਕਤਲ, ਮਾਮਲਾ ਦਰਜ

Sri Muktsar Sahib Murder News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦੇ ਹੀ ਇੱਕ ਬਜ਼ੁਰਗ ਵਿਅਕਤੀ ਦਾ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ। ਇਹ ਘਟਨਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਖੇਮਾ ਖੇੜਾ ਵਿਚ ਦਰਦਨਾਕ ਘਟਨਾ ਵਾਪਰੀ ਹੈ। ਦੱਸ ਦਈਏ ਕਿ ਪਿੰਡ ਦੇ ਹੀ ਇੱਕ ਬਜ਼ੁਰਗ ਵਿਅਕਤੀ ਦਾ ਪਿੰਡ ਦੇ ਹੀ ਰਹਿਣ ਵਾਲੇ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਰ ਮ੍ਰਿਤਕ ਵਿਅਕਤੀ ਦਾ ਪੁੱਤਰ ਕਥਿਤ ਦੋਸ਼ੀ ਦੀ ਪਤਨੀ ਨੂੰ ਲੈ ਕੇ ਕਰੀਬ ਡੇਢ ਸਾਲ ਪਹਿਲਾ ਪਿੰਡ ਵਿੱਚੋਂ ਫਰਾਰ ਹੋ ਗਿਆ ਜਿਸਦੀ ਰੰਜਿਸ਼ ਦੇ ਚੱਲਦਿਆਂ ਕਥਿਤ ਦੋਸ਼ੀ ਅਤੇ ਉਸਦੇ ਪੁੱਤਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਇਸ ਸਬੰਧੀ ਕਥਿਤ ਦੋਸ਼ੀ ਪਿਉ ਪੁੱਤਰ ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਖੇਮਾ ਖੇੜਾ ਵਿਚ ਇੱਕ ਵਿਅਕਤੀ ਦਾ ਪਿੰਡ ਦੇ ਹੀ ਦੋ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਬਲਜੀਤ ਸਿੰਘ ਦਾ ਬੇਟਾ ਕੁਲਵਿੰਦਰ ਸਿੰਘ ਕਰੀਬ ਡੇਢ ਸਾਲ ਪਹਿਲਾ ਪਿੰਡ ਦੇ ਹੀ ਇੱਕ ਵਿਅਕਤੀ ਦੀ ਵਿਆਹੁਤਾ ਔਰਤ ਨੂੰ ਭਜਾ ਕੇ ਲੈ ਗਿਆ ਸੀ, ਇਸ ਰੰਜਿਸ਼ ਦੇ ਚੱਲਦਿਆ ਅੱਜ ਸਬੰਧਿਤ ਵਿਅਕਤੀ ਕੁਲਦੀਪ ਸਿੰਘ ਅਤੇ ਉਸਦੇ ਪੁੱਤਰ ਨੇ ਗੁਰਦੁਆਰਾ ਸਾਹਿਬ ਜਾਂਦੇ ਬਲਜੀਤ ਸਿੰਘ ਦਾ ਕਾਪੇ ਦਾ ਵਾਰ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ: Punjab Farmers Protest News: ਕਿਸਾਨ ਜੱਥੇਬੰਦੀਆਂ ਦਾ ਵੱਡਾ ਐਲਾਨ- 28 ਤੋਂ 30 ਸਤੰਬਰ ਤੱਕ ਰੋਕੀਆਂ ਜਾਣਗੀਆਂ ਰੇਲਾਂ

ਪੁਲਿਸ ਨੇ ਇਸ ਸਬੰਧੀ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਸ ਦੇਈਏ ਕਿ ਪਿੰਡ ਵਿਚ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਇਸ ਸਬੰਧੀ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

(ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ)

Trending news