Road accident news: ਆਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ ’ਤੇ ਝੱਜ ਚੋਂਕ ਟੀ ਪੁਆਇੰਟ 'ਤੇ ਇੱਕ ਡੀਜ਼ਲ ਦਾ ਭਰਿਆ ਹੋਇਆ ਟੈਂਕਰ ਪਲਟ ਗਿਆ ਅਤੇ ਲੋਕਾਂ ਨੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਸ਼ੁਰੂ ਕਰ ਦਿੱਤੀ ਤੇਲ ਦੀ ਢੋਆ ਢੁਆਈ।
Trending Photos
Road Accident News: ਪੰਜਾਬ ਜਿਸ ਨੂੰ ਦਿਆਲਤਾ ਕਰਕੇ ਜਾਣਿਆ ਜਾਂਦਾ ਹੈ ਅਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਪੰਜਾਬੀ ਹਮੇਸ਼ਾ ਅੱਗੇ ਆਉਂਦੇ ਹਨ ਮਗਰ ਇਸ ਤੋਂ ਉਲਟ ਕੁਝ ਤਸਵੀਰਾਂ ਦੇਖਣ ਨੂੰ ਮਿਲਿਆ ਜਦੋਂ ਦੇਰ ਰਾਤ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ ’ਤੇ ਝੱਜ ਚੋਂਕ ਟੀ ਪੁਆਇੰਟ ’ਤੇ ਇੱਕ ਡੀਜ਼ਲ ਦਾ ਭਰਿਆ ਹੋਇਆ ਟੈਂਕਰ ਪਲਟ (Road Accident News) ਗਿਆ।
ਪੈਟਰੋਲ ਪੰਪ ਦੀ ਸਪਲਾਈ ਲੈ ਕੇ ਜਾ ਰਿਹਾ ਸੀ। ਟੈਂਕਰ ਪਲਟਦੇ ਹੀ ਲੋਕਾਂ ਨੇ ਟੈਂਕਰ ਵਿੱਚ ਸਵਾਰ ਲੋਕਾਂ ਨੂੰ ਬਚਾਉਣਾ ਜ਼ਰੂਰੀ ਨਹੀਂ ਸਮਝਿਆ ਬਲਕਿ ਬਾਲਟੀਆਂ ਅਤੇ ਡੱਬਿਆਂ ਵਿੱਚ ਤੇਲ ਭਰਨ ਵਿੱਚ ਰੁਝ ਗਏ ਪਰ ਕੁਝ ਸਥਾਨਕ ਲੋਕਾਂ ਦੁਆਰਾ ਮਦਦ ਵੀ ਕੀਤੀ ਗਈ।
ਜਿਵੇਂ ਹੀ ਟੈਂਕਰ ਪਲਟਿਆ ਤਾਂ ਟੈਂਕੀ ਦੇ ਉੱਪਰ ਦਾ ਢੱਕਣ ਖੁੱਲ ਕੇ ਲੀਕ ਹੋਣ ਲੱਗ ਗਿਆ। ਇਸ ਵਿੱਚੋਂ ਤੇਲ ਭਾਰੀ ਮਾਤਰਾ ਵਿੱਚ ਨਿਕਲਣਾ ਸ਼ੁਰੂ ਹੋ ਗਿਆ। ਤੇਲ ਵਗਦਾ ਦੇਖ ਲੋਕ ਤੁਰੰਤ (Road Accident News) ਆਪਣੇ ਹੱਥਾਂ ਵਿੱਚ ਬਾਲਟੀਆਂ, ਕੈਨੀਆਂ-ਡਰੰਮਾਂ ਸਮੇਤ ਜੋ ਵੀ ਆਇਆ,ਲੈ ਕੇ ਟੈਂਕਰ ਕੋਲ ਪਹੁੰਚ ਗਏ। ਇਸ ਤੋਂ ਬਾਅਦ ਉਥੋਂ ਤੇਲ ਭਰਨਾ ਸ਼ੁਰੂ ਕਰ ਦਿੱਤਾ। ਡਰਾਈਵਰ ਵੱਲੋਂ ਮਾਲਕ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਮਾਲਕ ਨੇ ਤੁਰੰਤ ਟੈਂਕਰ ਨੂੰ ਸਿੱਧਾ ਕਰਨ ਲਈ ਜੇ.ਸੀ.ਬੀ. ਭੇਜੀ ਮਗਰ ਲੋਕ ਮੁਫ਼ਤ ਦਾ ਡੀਜ਼ਲ ਲੈਣ ਲਈ ਜੋ ਵੀ ਹੱਥ ਆਇਆ ਬਾਲਟੀਆਂ ਡੱਬੇ ਲੈ ਕੇ ਭਰਨ ਵਿੱਚ ਲੱਗੇ ਰਹੇ । ਕਰੀਬ ਪੌਣਾ ਘੰਟਾ ਬਾਅਦ ਟ੍ਰੈਫਿਕ ਸੁਚਾਰੂ ਰੂਪ ਨਾਲ ਚਾਲੂ ਹੋ ਪਾਇਆ ।
ਇਹ ਵੀ ਪੜ੍ਹੋ: 6 ਸਾਲ ਦੀ ਛੋਟੀ ਉਮਰ 'ਚ ਕੀਤਾ ਕਮਾਲ! ਸਕੇਟਿੰਗ ਨਾਲ ਹਾਸਿਲ ਕੀਤੇ ਕਈ ਮੈਡਲ
ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਹਾਈਡਰਾ ਦੀ ਮਦਦ ਦੇ ਨਾਲ ਕੈਂਟਰ ਨੂੰ ਸਿੱਧਾ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ (Road Accident News) ਨੂੰ ਮੌਕੇ ਤੇ ਬੁਲਾਇਆ ਗਿਆ ਅਤੇ ਕਰੀਬ 45 ਮਿੰਟ ਬਾਅਦ ਟ੍ਰੈਫਿਕ ਸੁਚਾਰੂ ਰੂਪ ਨਾਲ ਚਾਲੂ ਹੋ ਪਾਇਆ।
(ਬਿਮਲ ਸ਼ਰਮਾ ਦੀ ਰਿਪੋਰਟ)