Punjab Schools Holidays News: ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਇਕ ਦਿਨ ਲਈ ਪੰਜਾਬ ਦੇ ਸਰਕਾਰੀ ਸਕੂਲ ਖੁੱਲ੍ਹਣਗੇ। ਇਸਦੀ ਵਜ੍ਹਾ ਕੀ ਹੈ ਇਸ ਬਾਰੇ ਜਾਣਨ ਲਈ ਪੜ੍ਹੋ ਖ਼ਬਰ।
Trending Photos
Punjab Schools Holidays News: ਪੰਜਾਬ ਵਿੱਚ ਬੀਤੇ ਦਿਨੀ ਗਰਮੀਆਂ ਦੀਆਂ ਛੁੱਟੀਆਂ (Summer Vacation in Punjab 2023) ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਵਾਰ ਗਰਮੀਆਂ ਦੀਆਂ ਛੁੱਟੀਆਂ ਵਿਚਕਾਰ ਪੰਜਾਬ 'ਚ 5 ਜੂਨ ਨੂੰ ਇਕ ਦਿਨ ਵਾਸਤੇ ਸਕੂਲ ਖੋਲ੍ਹਣ ਦੀ ਹਦਾਇਤ ਸਿੱਖਿਆ ਵਿਭਾਗ ਵੱਲੋਂ ਦਿੱਤੀ ਗਈ ਹੈ।
ਦਰਅਸਲ ਇਸ ਦਿਨ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਹੈ ਤੇ ਵਿਭਾਗ ਮੁਤਾਬਕ ਸਮੂਹ ਅਧਿਕਾਰੀ, ਮੁਲਾਜ਼ਮ ਤੇ ਸਮੂਹ ਸਕੂਲ ਸਟਾਫ਼ ਸਕੂਲਾਂ 'ਚ ਇਹ ਦਿਵਸ ਮਨਾਏਗਾ। ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਤੀ 1 ਜੂਨ ਤੋਂ 2 ਜੁਲਾਈ ਤੱਕ ਗਰਮੀਆਂ ਦੀਆਂ ਛੁੱਟੀਆਂ ਹਨ। ਵਧਦੀ ਗਰਮੀ ਅਤੇ ਹੀਟ ਸਟ੍ਰੋਕ ਦੇ ਪ੍ਰਕੋਪ ਦੇ ਮੱਦੇਨਜ਼ਰ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Ban On FDC Drugs: ਕੇਂਦਰ ਸਰਕਾਰ ਨੇ 14 ਦਵਾਈਆਂ 'ਤੇ ਲਗਾਈ ਰੋਕ; ਇਹਨਾਂ 'ਚ ਪੈਰਾਸੀਟਾਮੋਲ ਵੀ ਸ਼ਾਮਿਲ
ਸਿੱਖਿਆ ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਦਿਨ ਮਿਸ਼ਨ ਲਾਈਫ਼ ਤਹਿਤ ਪੌਦੇ ਲਗਾਏ ਜਾਣਗੇ। ਸਕੂਲਾਂ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਵੈ-ਇੱਛਾ ਅਨੁਸਾਰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇਗਾ।