Khanna News: ਪੁਲਿਸ ਥਾਣੇ 'ਚ ਜਦੋਂ ਮਾਂ ਆਪਣੇ ਬੱਚੇ ਨੂੰ ਮਿਲੀ ਤਾਂ ਦੋਵੇਂ ਰੋਣ ਲੱਗ ਪਏ ਅਤੇ ਇਹਨਾਂ ਤਸਵੀਰਾਂ ਨੇ ਸਾਰਿਆਂ ਨੂੰ ਭਾਵੁਕ ਵੀ ਕੀਤਾ।
Trending Photos
Punjab School Negligence News: ਪੰਜਾਬ ਦੇ ਖੰਨਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਰਕਾਰੀ ਸਕੂਲ ਵਿਖੇ ਇੱਕ ਅਧਿਆਪਕਾ ਵੱਲੋਂ ਦੋ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਡਰ ਦੇ ਮਾਰੇ ਬੱਚੇ ਘਰ ਨਹੀਂ ਗਏ ਅਤੇ ਲਾਪਤਾ ਹੋ ਗਏ।
ਮਿਲੀ ਜਾਣਕਾਰੀ ਦੇ ਮੁਤਾਬਕ ਇਨ੍ਹਾਂ ਬੱਚਿਆਂ ਨੂੰ ਸਕੂਲ ਤੋਂ ਇਸ ਲਈ ਬਾਹਰ ਕੱਢਿਆ ਗਿਆ ਕਿਉਂਕਿ ਉਨ੍ਹਾਂ ਤੋਂ ਖਿਡੌਣਾ ਟੁੱਟ ਗਿਆ ਸੀ। ਗਨੀਮਤ ਰਹੀ ਕਿ ਦੋਵਾਂ ਨੂੰ ਕਰੀਬ 15 ਕਿਲੋਮੀਟਰਦ ਦੀ ਦੂਰੀ ਤੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ। ਇਸ ਤੋਂ ਬਾਅਦ ਮਾਪਿਆਂ ਵੱਲੋਂ ਸੁੱਖ ਦੇ ਸਾਹ ਲਏ ਗਏ।
ਪੁਲਿਸ ਥਾਣੇ 'ਚ ਜਦੋਂ ਮਾਂ ਆਪਣੇ ਬੱਚੇ ਨੂੰ ਮਿਲੀ ਤਾਂ ਦੋਵੇਂ ਰੋਣ ਲੱਗ ਪਏ ਅਤੇ ਇਹਨਾਂ ਤਸਵੀਰਾਂ ਨੇ ਸਾਰਿਆਂ ਨੂੰ ਭਾਵੁਕ ਵੀ ਕੀਤਾ। ਬਿਊਟੀ ਦੇਵੀ ਦਾ ਕਹਿਣਾ ਹੈ ਕਿ ਉਸਦਾ ਬੇਟਾ ਸਰਕਾਰੀ ਸਕੂਲ ਅੰਬੇਮਾਜਰਾ ਵਿਖੇ ਤੀਜੀ ਜਮਾਤ 'ਚ ਪੜ੍ਹਦਾ ਹੈ ਤੇ ਜਦੋਂ ਉਸਦਾ ਬੇਟਾ ਸਕੂਲ ਤੋਂ ਘਰ ਨਹੀਂ ਆਇਆ ਤਾਂ ਉਹ ਬੱਚੇ ਨੂੰ ਦੇਖਣ ਸਕੂਲ ਗਈ।
ਉੱਥੇ ਅਧਿਆਪਕਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੇ ਬੱਚੇ ਨੂੰ ਡਾਂਟ ਕੇ ਭੇਜਿਆ ਸੀ ਅਤੇ ਮਾਪਿਆਂ ਨੂੰ ਨਾਲ ਲੈਕੇ ਆਉਣ ਲਈ ਕਿਹਾ ਸੀ। ਹਾਲਾਂਕਿ ਦੋਵੇਂ ਬੱਚੇ ਜੋ ਕਿ ਸਕੂਲ ਤੋਂ ਬਾਹਰ ਕੱਢੇ ਦਿੱਤੇ ਗਏ ਸਨ ਉਹ ਘਰ ਨਹੀਂ ਗਏ। ਬੱਚਿਆਂ ਨੂੰ ਲੱਭਦੇ-ਲੱਭਦੇ ਮੰਡੀ ਗੋਬਿੰਦਗੜ੍ਹ ਥਾਣੇ ਸੰਪਰਕ ਕੀਤਾ ਗਿਆ ਤਾਂ ਓਥੋਂ ਪਤਾ ਲੱਗਿਆ ਕਿ ਦੋ ਬੱਚੇ ਖੰਨਾ ਪੁਲਸ ਵੱਲੋਂ ਬਰਾਮਦ ਕੀਤੇ ਗਏ ਹਨ।
ਖੰਨਾ ਆ ਕੇ ਉਹ ਆਪਣੇ ਬੱਚਿਆਂ ਨੂੰ ਮਿਲੇ। ਇਸ ਦੌਰਾਨ ਬਿਊਟੀ ਦੇਵੀ ਨੇ ਕਿਹਾ ਕਿ ਇਹ ਅਧਿਆਪਕਾ ਦੀ ਗਲਤੀ ਹੈ ਤੇ ਜੇਕਰ ਬੱਚੇ ਨੇ ਖਿਡੌਣਾ ਤੋੜ ਵੀ ਦਿੱਤਾ ਤਾਂ ਸਕੂਲ ਦੇ ਅੰਦਰ ਹੀ ਓਹਨਾਂ ਨੂੰ ਸਜਾ ਦਿੱਤੀ ਜਾਂਦੀ, ਬਾਹਰ ਕਿਓਂ ਕੱਢਿਆ ਗਿਆ ਤੇ ਜੇਕਰ ਬੱਚਿਆਂ ਨੂੰ ਕੁੱਝ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਹੋਣਾ ਸੀ?
ਇਸ ਦੌਰਾਨ ਥਾਣਾ ਮੁਖੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਖੰਨਾ ਦੇ ਭੱਟੀਆਂ ਪੰਪ ਵਿਖੇ ਇੱਕ ਸਮਾਜ ਸੇਵੀ ਸੰਸਥਾ ਦੇ ਮੈਂਬਰ ਵੱਲੋਂ ਬੱਚਿਆਂ ਨੂੰ ਪੈਦਲ ਤੁਰਦੇ ਹੋਏ ਵੇਖਿਆ ਤਾਂ ਪੰਪ 'ਤੇ ਹੀ ਇਹਨਾਂ ਨੂੰ ਰੋਕ ਲਿਆ ਗਿਆ। ਸੰਸਥਾ ਦੇ ਮੈਂਬਰ ਬੱਚਿਆਂ ਨੂੰ ਥਾਣੇ ਲੈਕੇ ਆਏ ਅਤੇ ਫਿਰ ਮੰਡੀ ਗੋਬਿੰਦਗੜ੍ਹ ਪੁਲਿਸ ਨਾਲ ਸੰਪਰਕ ਕੀਤਾ ਗਿਆ।
ਉੱਥੋਂ ਮਾਪਿਆਂ ਨੂੰ ਬੁਲਾ ਕੇ ਬੱਚਿਆਂ ਨੂੰ ਓਹਨਾਂ ਦੇ ਹਵਾਲੇ ਕੀਤਾ ਗਿਆ ਅਤੇ ਨਾਲ ਹੀ ਸਕੂਲ ਪ੍ਰਿੰਸੀਪਲ ਨੂੰ ਫੋਨ ਕਰਕੇ ਤਾੜਨਾ ਕੀਤੀ ਗਈ ਕਿ ਭਵਿੱਖ ਚ ਅਜਿਹੀ ਲਾਪਰਵਾਹੀ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ: Pakistan News: ਪਾਕਿਸਤਾਨ ਵੱਲੋਂ ਤਿੰਨ ਭਾਰਤੀ ਕੈਦੀ ਕੀਤੇ ਗਏ ਰਿਹਾਅ, ਦੋ ਮਹੀਨੇ ਦੀ ਸੀ ਸਜ਼ਾ, ਪਰ ਜੇਲ੍ਹ 'ਚ ਕੱਟਿਆ ਇੱਕ ਸਾਲ
(For more news apart from Punjab School Negligence News, stay tuned to Zee PHH)