Punjab Accident News: ਭਿਆਨਕ ਸੜਕ ਹਾਦਸੇ 'ਚ 32 ਸਾਲਾਂ ਵਿਅਕਤੀ ਦੀ ਹੋਈ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲ
Advertisement
Article Detail0/zeephh/zeephh1790886

Punjab Accident News: ਭਿਆਨਕ ਸੜਕ ਹਾਦਸੇ 'ਚ 32 ਸਾਲਾਂ ਵਿਅਕਤੀ ਦੀ ਹੋਈ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲ

  ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸਮਰਾਲਾ ਨੇੜੇ ਵਾਪਰਿਆ ਹੈ। ਦੱਸ ਦਈਏ ਕਿ ਦੇਰ ਰਾਤ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਾਹ ’ਤੇ ਵਾਪਰੇ ਇੱਕ ਭਿਆਨਕ ਸੜ੍ਹਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 32 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ

Punjab Accident News: ਭਿਆਨਕ ਸੜਕ ਹਾਦਸੇ 'ਚ 32 ਸਾਲਾਂ ਵਿਅਕਤੀ ਦੀ ਹੋਈ ਮੌਤ; ਮਾਪਿਆਂ ਦਾ ਰੋ-ਰੋ ਬੁਰਾ ਹਾਲ

Punjab Accident News:  ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਸਮਰਾਲਾ ਨੇੜੇ ਵਾਪਰਿਆ ਹੈ। ਦੱਸ ਦਈਏ ਕਿ ਦੇਰ ਰਾਤ ਸਮਰਾਲਾ ਨੇੜੇ ਪਿੰਡ ਪਾਲਮਾਜਰਾ ਵਿਖੇ ਸਰਹਿੰਦ ਨਹਿਰ ਦੇ ਰਾਹ ’ਤੇ ਵਾਪਰੇ ਇੱਕ ਭਿਆਨਕ ਸੜ੍ਹਕ ਹਾਦਸੇ ਦੌਰਾਨ ਪਿੰਡ ਮੁਸ਼ਕਾਬਾਦ ਦੇ 32 ਸਾਲਾ ਨੌਜਵਾਨ ਗੁਰਵਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਗੁਰਵਿੰਦਰ ਸਿੰਘ ਦਾ ਤਿੰਨ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸ ਦੀ 2 ਸਾਲ ਦੀ ਇੱਕ ਮਾਸੂਮ ਬੇਟੀ ਹੈ, ਜੋ ਇਸ ਵੇਲੇ ਆਪਣੇ ਪਿਤਾ ਨੂੰ ਖੋਹ ਚੁੱਕੀ ਹੈ। 

ਹਾਦਸੇ ਵੇਲੇ ਗੁਰਿੰਦਰ ਸਿੰਘ ਰਾਤ ਕਰੀਬ ਸਾਢੇ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ ਅਤੇ ਸਮਰਾਲਾ ਨੇੜਲੇ ਪਿੰਡ ਪਾਲਮਾਜਰਾ ਵਿਖੇ ਪਹੁੰਚਦੇ ਹੀ ਇੱਕ ਤੇਜ ਰਫ਼ਤਾਰ ਟੱਰਕ ਨੇ ਉਸ ਦੀ ਕਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਸ ਹਾਦਸੇ ਵਿੱਚ ਗੁਰਵਿੰਦਰ ਦੀ ਖੋਪੜੀ ਅਤੇ ਕਾਰ ਦੀ ਛਤ ਹਾਦਸੇ ਤੋਂ 10 ਫੁੱਟ ਦੂਰ ਮਿਲੀ ।

ਦੁਰਘਟਨਾ ਵੇਲੇ ਗੁਰਵਿੰਦਰ ਸਿੰਘ ਇੱਕਲਾ ਹੀ ਸੀ ਅਤੇ ਮੌਕੇ ਦੀਆਂ ਤਸਵੀਰਾਂ ਵੇਖ ਕੇ ਜਾਪਦਾ ਹੈ, ਕਿ ਮਿ੍ਰਤਕ ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੋਵੇਗੀ ਅਤੇ ਉਹ ਬਚਣ ਲਈ ਆਪਣੀ ਕਾਰ ਨੂੰ ਬਿਲਕੁਲ ਕੱਚੇ ਰਾਹ ਨਹਿਰ ਦੀ ਰੇਗ ਤੱਕ ਵੀ ਲੈ ਗਿਆ ਪਰ ਟੱਰਕ ਚਾਲਕ ਦੀ ਅਣਗਹਿਲੀ ਉਸ ਨੂੰ ਮੌਤ ਦੇ ਮੂੰਹ ਵਿੱਚ ਲੈ ਗਈ।

ਇਹ ਵੀ ਪੜ੍ਹੋ: ਸਿੱਖ ਕਿਸਾਨ ਨੇ ਬਚਾਈ 8 ਸਾਲਾ ਅਮਰੀਕੀ ਬੱਚੀ ਦੀ ਜਾਨ; 3 ਸਾਲ ਬਾਅਦ ਮਿਲਿਆ 'ਕਾਰਨੇਗੀ ਹੀਰੋ ਐਵਾਰਡ'

ਹਾਦਸੇ ਵਿੱਚ ਗੁਰਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਉਸ ਦੇ ਮਾਪਿਆਂ ਸਮੇਤ ਰਿਸ਼ਤੇਦਾਰਾਂ ਦਾ ਰੌ-ਰੌ ਬੁਰਾ ਹਾਲ ਹੈ। ਇਸ ਕੇਸ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਏ ਐਸ ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਰਾਤ ਕਰੀਬ 9.45 ਵਜੇ ਦੋਰਾਹਾ ਸਾਈਡ ਤੋਂ ਨਹਿਰ ਵਾਲੇ ਰਸਤੇ ਰਾਹੀ ਵਾਪਸ ਆਪਣੇ ਪਿੰਡ ਮੁਸ਼ਕਾਬਾਦ ਪਰਤ ਰਿਹਾ ਸੀ।

ਕਾਰ ਦਾ ਐਕਸੀਡੈਂਟ ਇਕ ਟਰਾਲੇ ਨਾਲ ਹੋਗਿਆ। ਟਰਾਲਾ ਰੋਂਗ ਸਾਈਡ ਤੋਂ ਆਕੇ ਸਿੱਧਾ ਕਾਰ ਵਿੱਚ ਵੱਜਿਆ। ਟਰਾਲਾ ਚਲਾਕ ਬਲਵੰਤ ਚੰਦ ਜੋਂ ਕੇ ਜੰਮੂ ਦਾ ਰਹਿਣ ਵਾਲਾ ਹੈ ਮੋਕੇ ਤੋਂ ਫਰਾਰ ਹੋ ਗਿਆ। ਜਿਸ ਤੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: Punjab Flood News: ਸਿਹਤ ਵਿਭਾਗ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦੇ ਰਹੀਆਂ ਮੈਡੀਕਲ ਸੇਵਾਵਾਂ; ਜਾਣੋ ਪੂਰੀ ਡਿਟੇਲ 

(ਵਰੁਣ ਕੋਸ਼ਲ ਦੀ ਰਿਪੋਰਟ)

Trending news