Punjab News: ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਵਰਤਿਆ ਮੋਬਾਇਲ ਫੋਨ ਸਮੇਤ ਪੇ.ਟੀ.ਐੱਮ. ਨੰਬਰ ਵਾਲਾ ਮੋਬਾਇਲ ਫੋਨ ਅਤੇ ਵਸੂਲੇ ਹੋਏ 35 ਹਜ਼ਾਰ ਰੁਪਏ ਬ੍ਰਾਮਦ ਕੀਤੇ ਗਏ ਹਨ।
Trending Photos
Punjab Fake police officer News: ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਗੜਸ਼ੰਕਰ ਵਿੱਚ ਇੱਕ ਜਾਅਲੀ ਐੱਸ.ਐੱਚ.ਓ ਬਣ ਕੇ ਢਾਬਾ ਮਾਲਕ ਨਾਲ 35 ਹਜ਼ਾਰ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ 2 ਵਿਅਕਤੀਆਂ ਨੂੰ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਨਗਦੀ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖੱਖ ਡੀ ਐਸ ਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਹਰਭੂਸ਼ਨ ਉਰਫ ਬਿੱਲੀ ਪੁੱਤਰ ਮਹਾਂ ਸਿੰਘ ਵਾਸੀ ਚੱਕ ਰੌਤਾਂ ਨੂੰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਲੜਾਈ ਝਗੜੇ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਪੈਰਵਾਈ ਰਾਕੇਸ਼ ਕੁਮਾਰ ਪੁੱਤਰ ਚਰਨ ਦਾਸ ਵਾਸੀ ਪੱਦੀ ਮੱਠਵਾਲੀ ਥਾਣਾ ਸਦਰ ਬੰਗਾ ਜਿਹੜਾ ਕਿ ਨੇੜੇ ਨੰਗਲ ਰੋਡ ਸ਼ਾਹਪੁਰ ਵਿਖੇ ਆਪਣਾ ਬੈਂਸ ਢਾਬਾ ਚਲਾ ਰਿਹਾ ਸੀ।
ਡੀ ਐਸ ਪੀ ਗੜ੍ਹਸ਼ੰਕਰ ਨੇ ਅੱਗੇ ਦੱਸਿਆ ਕਿ ਰਾਕੇਸ਼ ਕੁਮਾਰ ਥਾਣੇ ਪਹੁੰਚਕੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਲੜਾਈ ਝਗੜੇ ਵਿੱਚ ਗਿਰਫ਼ਤਾਰ ਕੀਤੇ ਹਰਭੂਸ਼ਨ ਉਰਫ਼ ਬਿੱਲੀ ਨੂੰ ਛੁਡਵਾਉਣ ਦੀ ਗੱਲ ਕਹਿਣ ਲੱਗਾ ਅਤੇ ਉਸਨੇ ਦੱਸਿਆ ਕਿ ਉਸਨੇ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਜੈਪਾਲ ਨੂੰ 35 ਹਜ਼ਾਰ ਰੁਪਏ ਵੀ ਜਮ੍ਹਾਂ ਕਰਵਾਏ ਹਨ, ਜਦੋਂ ਇਹ ਸਾਰਾ ਮਾਮਲਾ ਥਾਣਾ ਗੜ੍ਹਸ਼ੰਕਰ ਦੇ ਐਸ ਐੱਚ ਓ ਜੈ ਪਾਲ ਦੇ ਧਿਆਨ ਵਿੱਚ ਆਇਆ ਤਾਂ ਉਹ ਇੱਕਦਮ ਹਰਕਤ ਵਿੱਚ ਆ ਗਏ ਪੜਤਾਲ ਸ਼ੁਰੂ ਕਰ ਦਿੱਤੀ ਗਈ ਅਤੇ ਰਾਕੇਸ਼ ਕੁਮਾਰ ਨਾਲ ਵਾਪਰੀ ਘਟਨਾ ਸਬੰਧੀ ਉਸਦੇ ਬਿਆਨਾਂ ’ਤੇ ਸਬੂਤਾਂ ਦੇ ਅਧਾਰ ਤੇ ਸੁਖਮਨਜੀਤ ਸਿੰਘ ਉਰਫ ਮਨੀ ਪੁੱਤਰ ਬਲਵਿੰਦਰ ਸਿੰਘ ਵਾਸੀ ਲੁਧਿਆਣਾ ਅਤੇ ਸੁਰਿੰਦਰ ਕੁਮਾਰ ਉਰਫ ਲੱਡੂ ਪੁੱਤਰ ਸੋਬਾ ਰਾਮ ਖਿਲਾਫ਼ ਧਾਰਾ 420, 170, 387, 120 ਬੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ ਤੇ ਦੋਵਾਂ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: Punjab News: ਜਲੰਧਰ ਪਹੁੰਚੇ CM ਭਗਵੰਤ ਮਾਨ, ਪੀਏਪੀ 'ਚ ਪਾਸਿੰਗ ਆਊਟ ਪਰੇਡ 'ਚ ਲਿਆ ਹਿੱਸਾ, ਕਹੀ ਇਹ ਵੱਡੀ ਗੱਲ
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਵਰਤਿਆ ਮੋਬਾਇਲ ਫੋਨ ਸਮੇਤ ਪੇ.ਟੀ.ਐੱਮ. ਨੰਬਰ ਵਾਲਾ ਮੋਬਾਇਲ ਫੋਨ ਅਤੇ ਵਸੂਲੇ ਹੋਏ 35 ਹਜ਼ਾਰ ਰੁਪਏ ਬ੍ਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ 25 ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਇਨ੍ਹਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਡੀ ਐਸ ਪੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਨ੍ਹਾਂ ਤਫਦੀਸ਼ ਵਿੱਚ ਪਾਇਆ ਕਿ ਦੋਸ਼ੀ ਪੁਲਿਸ ਹੈਡ ਕਵਾਟਰ ਤੋਂ ਕਿਸੇ ਵੀ ਥਾਣੇ ਦੇ ਐਸ ਐੱਚ ਓ ਜਾ ਮੁਨਸ਼ੀ ਦਾ ਨੰਬਰ ਲੈਕੇ ਆਪਣੇ ਆਪ ਨੂੰ ਡੀ ਐਸ ਪੀ ਜਾ ਐਸ ਐੱਚ ਓ ਦੱਸਕੇ ਦਹਿਸ਼ਤ ਬਣਾਉਂਦੇ ਸਨ, ਕਿ ਉਹ ਚੰਡੀਗੜ੍ਹ ਤੋਂ ਗੱਲ ਕਰ ਰਿਹਾ ਹੈ ਅਤੇ ਥਾਣੇ ਵਿੱਚ ਦਰਜ਼ ਮੁਕ਼ਦਮਿਆਂ ਦੀ ਜਾਣਕਾਰੀ ਲੈਕੇ ਤਫਦੀਸ਼ ਅਫਸਰਾਂ ਅਤੇ ਮੁਜਰਮਾਂ ਦੇ ਪਰਿਵਾਰਾਂ ਤੋਂ ਪੈਸੇ ਦੀ ਮੰਗ ਕਰਦੇ ਸਨ।
(ਨਰਿੰਦਰ ਰੱਤੂ ਦੀ ਰਿਪੋਰਟ)