Sri Anandpur Sahib Waterlogging news: ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਅਤੇ ਡਰੇਨਾ ਪੁਰਾਣੀਆਂ ਤੇ ਨੀਵੀਆਂ ਹੋਣ ਕਾਰਨ ਇਹ ਪਾਣੀ ਸਹੀ ਤਰੀਕੇ ਨਾਲ ਨਹੀਂ ਨਿਕਲਦਾ ਜਿਸ ਕਾਰਨ ਸ਼ਹਿਰ ਟੋਬੇ ਦਾ ਰੂਪ ਧਾਰਨ ਕਰ ਲੈਂਦਾ ਹੈ।
Trending Photos
Punjab Rainfall today, Sri Anandpur Sahib news: ਇਤਿਹਾਸਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਰਸਾਤੀ ਪਾਣੀ ਦੇ ਨਿਕਾਸ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਅਜਿਹੇ 'ਚ ਜਦੋਂ ਵੀ ਕੁਝ ਘੰਟੇ ਜੋਰਦਾਰ ਬਾਰਿਸ਼ ਹੁੰਦੀ ਹੈ ਤਾ ਸੜਕਾਂ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ। ਹਾਲਾਂਕਿ ਇਸ ਮਾਨਸੂਨ ਵਿੱਚ ਇਹ ਸਮੱਸਿਆ ਕੁਝ ਜ਼ਿਆਦਾ ਹੀ ਗੰਭੀਰ ਬਣ ਗਈ ਤੇ ਇਸ ਵਾਰ ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਖੱਡਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਬਰਸਾਤੀ ਨਾਲਿਆਂ ਦੇ ਵਿੱਚ ਸ਼ਹਿਰ ਦੀ ਗੰਦਗੀ ਅਤੇ ਝਾੜੀਆਂ ਬੂਟਿਆਂ ਕਾਰਨ ਪਾਣੀ ਦੀ ਸਹੀ ਨਿਕਾਸੀ ਨਹੀਂ ਹੋ ਪਾ ਰਹੀ ਤੇ ਸ਼ਹਿਰ ਇੱਕ ਸਵੀਮਿੰਗ ਪੂਲ ਬਣ ਜਾਂਦਾ ਹੈ। ਇਸਦਾ ਦੂਜਾ ਵੱਡਾ ਕਾਰਨ ਹੈ ਕਿ ਇਹ ਡਰੇਨਾਂ ਤੇ ਨਾਲੇ ਕਾਫੀ ਪੁਰਾਣੇ ਬਣੇ ਹੋਏ ਹਨ ਜੋ ਕਿ ਸਮੇਂ ਦੇ ਨਾਲ ਨਾਲ ਕੁਝ ਛੋਟੇ ਵੀ ਹੋ ਗਏ ਹਨ, ਜਿਨ੍ਹਾਂ ਨੂੰ ਮੁੜ ਬਣਾਉਣ ਦੀ ਜ਼ਰੂਰਤ ਹੈ।
ਇਸੇ ਤਰ੍ਹਾਂ ਸ਼ਹਿਰ ਵਿੱਚੋ ਨਿਕਲਦੀ ਚਰਨ ਗੰਗਾ ਖੱਡ ਵਿੱਚ ਵੀ ਓਪਰੀ ਪਹਾੜੀ ਇਲਾਕਿਆਂ ਵਿੱਚ ਹੁੰਦੀ ਬਾਰਿਸ਼ ਨਾਲ ਪਾਣੀ ਭਰ ਜਾਂਦਾ ਹੈ।
ਦੱਸ ਦਈਏ ਕਿ ਅੱਜ ਯਾਨੀ ਸੋਮਵਾਰ ਨੂੰ ਪੰਜਾਬ ਵਿੱਚ ਮੀਂਹ ਕੋਈ ਅਲਰਟ ਜਾਂ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਪੰਜਾਬ ਵਿੱਚ ਤਰਨ ਤਾਰਨ ਨੂੰ ਛੱਡ ਕੇ ਸਮੁੱਚੇ ਪੰਜਾਬ ਵਿੱਚ ਹਲਦੀ ਤੋਂ ਮੱਧਮ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਪੰਜਾਬ ਵਿੱਚ ਪਿਛਲੇ ਮਹੀਨੇ 8 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਪਏ ਭਾਰੀ ਮੀਂਹ ਨੇ ਨਾ ਸਿਰਫ ਸੂਬੇ ਦਾ ਨੁਕਸਾਨ ਕੀਤਾ ਸਗੋਂ ਕਈ ਥਾਵਾਂ 'ਤੇ ਲੋਕਾਂ ਦਾ ਆਮ ਜਨਜੀਵਨ ਵੀ ਪ੍ਰਭਾਵਿਤ ਕੀਤਾ ਸੀ। ਇਸ ਵਾਰ ਜੁਲਾਈ ਦੇ ਮਹੀਨੇ ਵਿੱਚ ਰਿਕਾਰਡ ਤੋੜ ਬਾਰਿਸ਼ ਦਰਜ ਕੀਤੀ ਗਈ ਸੀ ਅਤੇ ਅਜੇ ਵੀ ਕਈ ਹੜ੍ਹ ਪ੍ਰਭਾਵਿਤ ਥਾਵਾਂ 'ਤੇ ਲੋਕ ਇਸ ਆਪਦਾ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: Jammu-Kashmir Encounter Today: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਘੁਸਪੈਠ ਦੀ ਕੋਸ਼ਿਸ਼, ਇੱਕ ਅੱਤਵਾਦੀ ਢੇਰ
(For more latest news apart from Punjab Rainfall today, Sri Anandpur Sahib waterlogging news, stay tuned to Zee PHH)