ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਨਹੀਂ ਕੀਤਾ ਗਿਆ ਹੈ।
Trending Photos
Punjab PSEB board exams date sheet 2023: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ੍ਰੇਣੀ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ 'ਚ ਬਦਲਾਅ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਵਾਂ 'ਚ ਬਦਲਾਅ CBSE ਵੱਲੋਂ 15 ਤਾਰੀਕ ਤੋਂ ਸ਼ੁਰੂ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ, ਜੀ-20 ਸੰਮੇਲਨ, Hola Mohalla, ਬੋਰਡ ਦੇ ਪ੍ਰਬੰਧਕੀ/ਵਿੱਤੀ ਪੱਖ ਦੇ ਨਤੀਜਿਆਂ ਦੇ ਐਲਾਨ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਹੁਣ 5ਵੀਂ ਦੀਆਂ ਬੋਰਡ ਪ੍ਰੀਖਿਆਵਾਂ 27 ਫਰਵਰੀ 2023 ਤੋਂ ਸ਼ੁਰੂ ਹੋਣਗੀਆਂ ਅਤੇ 6 ਮਾਰਚ 2023 ਤੱਕ ਚੱਲਣਗੀਆਂ। ਇਸੇ ਤਰ੍ਹਾਂ 8ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 25 ਫਰਵਰੀ 2023 ਤੋਂ ਲੈ ਕੇ 21 ਮਾਰਚ ਤੱਕ ਚੱਲਣਗੀਆਂ ਜਦਕਿ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 24 ਫਰਵਰੀ 2023 ਤੋਂ ਸ਼ੁਰੂ ਹੋ ਕੇ 20 ਅਪ੍ਰੈਲ 2023 ਤੱਕ ਹੋਣਗੀਆਂ।
ਦੂਜੇ ਪਾਸੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 20 ਫਰਵਰੀ 2023 ਤੋਂ ਲੈ ਕੇ 20 ਅਪ੍ਰੈਲ 2023 ਤੱਕ ਹੋਣਗੀਆਂ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਪਹੁੰਚੀ ਭਾਰਤ ਜੋੜੋ ਯਾਤਰਾ, ਰਾਹੁਲ ਗਾਂਧੀ ਕਰਨਗੇ ਜਨ ਸਭਾ ਨੂੰ ਸੰਬੋਧਿਤ
ਦੱਸ ਦਈਏ ਕਿ ਹੁਣ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ ਉਮੀਦ ਹੈ ਕਿ ਬੋਰਡ ਪ੍ਰੀਖਿਆਵਾਂ ਲਈ ਜਲਦ ਹੀ ਡੇਟਸ਼ੀਟ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: BSF ਨੂੰ ਮਿਲੀ ਵੱਡੀ ਕਾਮਯਾਬੀ; ਪਾਕਿਸਤਾਨੀ ਡਰੋਨ ਕੀਤਾ ਢੇਰ, 4 ਪਿਸਤੌਲ-8 ਮੈਗਜ਼ੀਨ ਬਰਾਮਦ