Mohali Police Challan: ਲੋਕਾਂ ਦੇ ਚਲਾਨ ਕੱਟਣ ਵਾਲੀ ਪੰਜਾਬ ਪੁਲਿਸ ਨੂੰ ਖੁਦ ਦਾ ਕੱਟਣਾ ਪਿਆ ਚਲਾਨ
Advertisement

Mohali Police Challan: ਲੋਕਾਂ ਦੇ ਚਲਾਨ ਕੱਟਣ ਵਾਲੀ ਪੰਜਾਬ ਪੁਲਿਸ ਨੂੰ ਖੁਦ ਦਾ ਕੱਟਣਾ ਪਿਆ ਚਲਾਨ

ਦੀਵੇ  ਥੱਲੇ ਹਨੇਰਾ..ਇਹ ਸਤਰਾਂ ਪੰਜਾਬ ਪੁਲਿਸ 'ਤੇ ਸਹੀਂ ਢੁੱਕਦੀਆਂ ਹਨ। ਮੋਹਾਲੀ ਦੀ ਟ੍ਰੈਫਿਕ ਪੁਲਿਸ ਸੜਕ ਨਿਯਮਾਂ ਨੂੰ ਲੈਕੇ ਕਾਫੀ ਸਖ਼ਤ ਨਜ਼ਰ ਆਉਂਦੀ ਹੈ, ਨਜ਼ਰ ਆਵੇ ਵੀ ਕਿਉਂ ਨਾ ਨਾਲ ਲੱਗਦੇ ਸ਼ਹਿਰ ਚੰਡੀਗੜ੍ਹ ਪੁਲਿਸ ਨਾਲ ਮੁਕਾਬਲਾ ਜੋ ਚੱਲਦਾ ਹੈ। ਮੋਹਾਲੀ ਦੇ ਫੇਜ-7 ਵਿੱਚ ਟ੍ਰੈਫਿਕ ਪੁ

Mohali Police Challan: ਲੋਕਾਂ ਦੇ ਚਲਾਨ ਕੱਟਣ ਵਾਲੀ ਪੰਜਾਬ ਪੁਲਿਸ ਨੂੰ ਖੁਦ ਦਾ ਕੱਟਣਾ ਪਿਆ ਚਲਾਨ

 

Mohali Police Challan (Kamaldeep Singh): ਦੀਵੇ  ਥੱਲੇ ਹਨੇਰਾ..ਇਹ ਸਤਰਾਂ ਪੰਜਾਬ ਪੁਲਿਸ 'ਤੇ ਸਹੀਂ ਢੁੱਕਦੀਆਂ ਹਨ। ਮੋਹਾਲੀ ਦੀ ਟ੍ਰੈਫਿਕ ਪੁਲਿਸ ਸੜਕ ਨਿਯਮਾਂ ਨੂੰ ਲੈਕੇ ਕਾਫੀ ਸਖ਼ਤ ਨਜ਼ਰ ਆਉਂਦੀ ਹੈ, ਨਜ਼ਰ ਆਵੇ ਵੀ ਕਿਉਂ ਨਾ ਨਾਲ ਲੱਗਦੇ ਸ਼ਹਿਰ ਚੰਡੀਗੜ੍ਹ ਪੁਲਿਸ ਨਾਲ ਮੁਕਾਬਲਾ ਜੋ ਚੱਲਦਾ ਹੈ।

ਮੋਹਾਲੀ ਦੇ ਫੇਜ-7 ਵਿੱਚ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮੋਟੇ ਚਲਾਨ ਕੱਟੇ ਗਏ। ਪਰ ਲੋਕ ਨੂੰ ਨਿਯਮਾਂ ਦਾ ਪਾਠ ਪੜਾਉਣ ਵਾਲੀ ਪੁਲਿਸ ਖੁੱਦ ਟ੍ਰੈਫਿਕ ਨਿਯਮ ਭੁੱਲਦੀ ਜ਼ਰੂਰ ਨਜ਼ਰ ਆਈ। ਮੋਹਾਲੀ ਵਿੱਚ ਟ੍ਰੈਫਿਕ ਪੁੁਲਿਸ ਬੇਸ਼ੱਕ No Parking ਵਿੱਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੱਟ ਰਹੀਂ ਸੀ, ਪਰ ਪੁਲਿਸ ਮੁਲਾਜ਼ਮਾਂ ਨੇ ਆਪਣੀ ਗੱਡੀ ਵੀ No Parking Zone 'ਚ ਖੜ੍ਹੀ ਕੀਤੀ ਹੋਈ ਸੀ।

ਜ਼ੀ ਮੀਡੀਆ ਦੇ ਰਿਪੋਰਟਰ ਵੱਲੋਂ ਜਦੋਂ ਪੁਲਿਸ ਅਧਿਕਾਰੀ ਨੂੰ ਨਿਯਮ ਯਾਦ ਕਰਵਾਏ ਗਏ ਤਾਂ ਪਹਿਲਾਂ ਤਾਂ ਪੁਲਿਸ ਮੁਲਾਜ਼ਮ ਕੈਮਰੇ ਦੇਖਕੇ ਭੱਜਦੇ ਨਜ਼ਰੇ ਆਏ। ਪਰ ਜਦੋਂ ਸਾਡੇ ਪੱਤਰਕਾਰ ਕਮਲਦੀਪ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਗੱਡੀ No Parking Zone ਵਿੱਚ ਖੜ੍ਹੀ ਹੋਣ ਬਾਰੇ ਜਾਣਕਾਰੀ ਦਿੱਤੀ ਤਾਂ ਅੱਗੋ ਪੁਲਿਸ ਮੁਲਜ਼ਮਾਂ ਨੇ ਤਰਕ ਦਿੱਤਾ ਕਿ ਇਹ ਨੋ ਪਾਰਕਿੰਗ ਜੋਨ ਨਹੀਂ ਹੈ। ਜਦੋਕਿ ਜਿਸ ਥਾਂ ਤੇ ਪੁਲਿਸ ਦੀ ਗੱਡੀ ਖੜ੍ਹੀ ਹੋਈ ਸੀ, ਉਸ ਥਾਂ ਦੇ ਦੋ-ਤਿੰਨ ਫੁੱਟ ਦੀ ਦੂਰੀ 'ਤੇ ਹੀ NO Parking ਦਾ ਬੋਰਡ ਲੱਗਿਆ ਹੋਇਆ ਸੀ।

ਇਹ ਵੀ ਪੜ੍ਹੋ: Bathinda Kidnapping News: ਬਠਿੰਡਾ ਪੁਲਿਸ ਨੇ ਵਪਾਰੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

NO Parking ਦੇ ਬੋਰਡ ਅਤੇ ਪੱਤਰਕਾਰ ਦੇ ਕੈਮਰੇ ਨੂੰ ਦੇਖਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਆਪਣਾ ਚਲਾਨ ਕੱਟਣਾ ਪਿਆ। ਪਰ ਸਵਾਲ ਖੜ੍ਹੇ ਹੁੰਦੇ ਹਨ, ਕਿ ਜਦੋਂ ਪੁਲਿਸ ਮੁਲਜ਼ਮਾਂ ਨੂੰ No Parking Zone ਵਿੱਚ ਲੱਗੀ ਗੱਡੀ ਦੇ ਚਲਾਨ ਕੱਟਣ ਬਾਰੇ ਜਾਣਕਾਰੀ ਹੈ। ਤਾਂ ਉਹ ਇਸ ਨਿਯਮ ਨੂੰ ਖੁੱਦ ਕਿਉਂ ਭੁੱਲ ਜਾਂਦੇ ਹਨ। 

ਹਾਂਲਕਿ ਪੁਲਿਸ ਮੁਲਾਜ਼ਮ ਜਦੋਂ ਆਮ ਲੋਕਾਂ ਦੇ ਚਲਾਨ ਕੱਟ ਰਹੇ ਸਨ ਤਾਂ ਉਹ ਲੋਕਾਂ ਨੂੰ ਬਿਨ੍ਹਾਂ ਕਿਸੇ ਚਿਤਾਵਨੀ ਦੇ ਚਲਾਨ ਕੱਟ ਰਹੇ ਸਨ।

ਇਹ ਵੀ ਪੜ੍ਹੋ: Dera Bassi: ਸੈਣੀ ਫਾਰਮ ਹਾਊਸ 'ਤੇ ਛਾਪਾ ਮਾਰਕੇ ਪੁਲਿਸ ਨੇ 450 ਅਫ਼ੀਮ ਦੇ ਬੂਟੇ, 880 ਕਲੀਆਂ ਅਤੇ ਲਾਲ ਫੁੱਲ ਬਰਾਮਦ ਕੀਤੇ

Trending news