ਨਸ਼ੇ ’ਤੇ ਪੁਲਿਸ ਨੇ ਕੱਸੀ ਨਕੇਲ, 4 ਮਹੀਨਿਆਂ ’ਚ 406.5 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਦਾ ਦਾਅਵਾ
Advertisement
Article Detail0/zeephh/zeephh1419088

ਨਸ਼ੇ ’ਤੇ ਪੁਲਿਸ ਨੇ ਕੱਸੀ ਨਕੇਲ, 4 ਮਹੀਨਿਆਂ ’ਚ 406.5 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਦਾ ਦਾਅਵਾ

ਪੰਜਾਬ ਪੁਲਿਸ ਵਲੋਂ ਨਸ਼ੇ ’ਤੇ ਪਾਈ ਠੱਲ ਬਾਰੇ ਅਪਡੇਟ ਦੇਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਸੂਬੇ ਭਰ ’ਚ ਫੜੇ ਗਏ ਨਸ਼ੇ ਬਾਰੇ ਪੁਲਿਸ ਵਿਭਾਗ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। 

ਨਸ਼ੇ ’ਤੇ ਪੁਲਿਸ ਨੇ ਕੱਸੀ ਨਕੇਲ, 4 ਮਹੀਨਿਆਂ ’ਚ 406.5 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਦਾ ਦਾਅਵਾ

ਚੰਡੀਗੜ੍ਹ: ਪੰਜਾਬ ਪੁਲਿਸ ਵਲੋਂ ਨਸ਼ੇ ’ਤੇ ਪਾਈ ਠੱਲ ਬਾਰੇ ਅਪਡੇਟ ਦੇਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ, ਜਿਸ ਦੇ ਚੱਲਦਿਆਂ ਸੂਬੇ ਭਰ ’ਚ ਫੜੇ ਗਏ ਨਸ਼ੇ ਬਾਰੇ ਪੁਲਿਸ ਵਿਭਾਗ ਵਲੋਂ ਜਾਣਕਾਰੀ ਦਿੱਤੀ ਜਾਂਦੀ ਹੈ। 

ਇਸ ਦੇ ਸਬੰਧ ’ਚ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਹੈੱਡਕੁਆਰਟ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਪੁਲਿਸ ਦੀਆਂ ਟੀਮਾਂ ਨੇ ਸੂਬੇ ਭਰ 'ਚੋਂ ਨਸ਼ਾ ਪ੍ਰਭਾਵਿਤ ਇਲਾਕਿਆਂ 'ਚ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 259.7 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। 
ਸੂਬੇ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ ਚਾਰ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਪ੍ਰਭਾਵੀ ਰਿਕਵਰੀ 406.5 ਕਿਲੋਗ੍ਰਾਮ ਹੋ ਗਈ।

 

ਪ੍ਰੈਸ ਕਾਨਫ਼ਰੰਸ  ਦੌਰਾਨ ਜਾਣਕਾਰੀ ਦਿੰਦਿਆ ਆਈ. ਜੀ. ਪੀ ਗਿੱਲ ਨੇ ਦੱਸਿਆ ਕਿ  5 ਜੁਲਾਈ ਤੋਂ ਹੁਣ ਤੱਕ 1097 ਵੱਡੀਆਂ ਮੱਛੀਆਂ ਸਮੇਤ 6997 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਸਬੰਧੀ ਕੁੱਲ 5346 ਕੇਸ ਦਰਜ ਕੀਤੇ ਗਏ ਹਨ।

 

ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈਜੀਪੀ ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 300 ਕਿਲੋ ਅਫੀਮ, 197.2 ਕਿਲੋ ਗਾਂਜਾ, 293 ਕੁਇੰਟਲ ਭੁੱਕੀ ਅਤੇ 27.56 ਲੱਖ ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਵੀ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਚਾਰ ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 4.49 ਕਰੋੜ ਰੁਪਏ ਦੀ ਡਰੱਗ ਮਨੀ (Drug money) ਵੀ ਬਰਾਮਦ ਕੀਤੀ ਹੈ।

ਪੰਦਰਵਾੜਾ ਅਪਡੇਟ ਦਿੰਦੇ ਹੋਏ, ਆਈਜੀਪੀ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ, ਪੁਲਿਸ ਨੇ 54 ਵਪਾਰਕ ਸਮੇਤ 399 FIR ਦਰਜ ਕਰਕੇ 508 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 26.5 ਕਿਲੋ ਹੈਰੋਇਨ, 17 ਕਿਲੋ ਅਫੀਮ ਬਰਾਮਦ ਕੀਤੀ ਹੈ। 

 

Trending news