Punjab Panchayat Election: ਸਰਪੰਚ ਦੇ ਅਹੁਦੇ ਲਈ ਲੱਗੀ 2 ਕਰੋੜ ਦੀ ਬੋਲੀ, ਬੋਲੀ ਦੇਣ ਵਾਲਾ ਆਪਣੇ ਆਪ ਨੂੰ ਦੱਸ ਰਿਹਾ ਭਾਜਪਾ ਵਾਲਾ
Advertisement
Article Detail0/zeephh/zeephh2452641

Punjab Panchayat Election: ਸਰਪੰਚ ਦੇ ਅਹੁਦੇ ਲਈ ਲੱਗੀ 2 ਕਰੋੜ ਦੀ ਬੋਲੀ, ਬੋਲੀ ਦੇਣ ਵਾਲਾ ਆਪਣੇ ਆਪ ਨੂੰ ਦੱਸ ਰਿਹਾ ਭਾਜਪਾ ਵਾਲਾ

Punjab Panchayat Election: ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਵਿੱਚ ਹਲਚਲ ਮਚ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਸਰਪੰਚ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਸੀ।

Punjab Panchayat Election: ਸਰਪੰਚ ਦੇ ਅਹੁਦੇ ਲਈ ਲੱਗੀ 2 ਕਰੋੜ ਦੀ ਬੋਲੀ, ਬੋਲੀ ਦੇਣ ਵਾਲਾ ਆਪਣੇ ਆਪ ਨੂੰ ਦੱਸ ਰਿਹਾ ਭਾਜਪਾ ਵਾਲਾ

Dera Baba Nanak Sarpanch /ਨੀਤੀਨ ਲੂਥਰਾ:  ਬੀਤੇ ਦਿਨ ਸੰਗਰੂਰ ਤੋਂ ਸਰਬ ਸੰਮਤੀ ਨਾਲ ਸਰਪੰਚੀ ਲੈਣ ਲਈ 35 ਲੱਖ ਦੀ ਬੋਲੀ ਲੱਗਣ ਦੀ ਖਬਰ ਆਈ ਸੀ ਪਰ ਹੁਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ਾਇਦ ਸਭ ਤੋਂ ਉੱਚੀ ਬੋਲੀ ਲੱਗ ਗਈ ਹੈ। ਇਹ ਬੋਲੀ ਦੋ ਕਰੋੜ ਦੀ ਹੈ ਪਰ ਉਹ ਫੈਸਲਾ ਅਜੇ ਵੀ ਨਹੀਂ ਹੋਇਆ ਹੈ। ਕੱਲ੍ਹ ਇਹ ਬੋਲੀ ਹੋਰ ਵੀ ਉੱਚੀ ਜਾਣ ਦੀ ਉਮੀਦ ਹੈ ਕਿਉਂਕਿ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਕਹਿ ਰਿਹਾ ਹੈ। ਦੋ ਕਰੋੜ ਦੀ ਬੋਲੀ ਦੇਣ ਵਾਲਾ ਆਤਮਾ ਰਾਮ ਕਹਿ ਰਿਹਾ ਹੈ ਕਿ ਇਸ ਤੋਂ ਵੀ ਉੱਪਰ ਜਾਣਾ ਪਿਆ ਤਾਂ ਜਾਵੇਗਾ। 

ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਰਵਾਲ ਕਲਾ ਪੰਜਾਬ ਦਾ ਪਹਿਲਾ ਐਸਾ ਪਿੰਡ ਬਣਿਆ ਜਿਸ ਵਿੱਚ ਸਰਪੰਚੀ ਲੈਣ ਵਾਸਤੇ ਬੀ ਜੇ ਪੀ ਦਾ ਆਪਣੇ ਆਪ ਨੂੰ ਸਮਰਥਕ ਕਹਿਣ ਵਾਲੇ ਆਤਮਾ ਸਿੰਘ ਨੇ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾ ਕੇ ਹੁਣ ਤੱਕ ਦਾ ਪੰਜਾਬ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ ਪੰਚਾਇਤ ਘਰ ਵਿੱਚ ਪਿੰਡ ਹਰਦੋਰਵਾਲ ਦੇ ਤਿੰਨ ਧਿਰਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਜੋ ਵੀ ਬੋਲੀ ਵੱਧ ਲਗਾਏਗਾ ਉਹ ਹੀ ਪਿੰਡ ਦਾ ਸਰਪੰਚ ਹੋਏਗਾ। ਬੋਲੀ ਦੇਣ ਵਾਲਿਆਂ ਵਿਚ ਬੀਜੇਪੀ ਦਾ ਭਰਨਾ ਗੱਲ ਵਿੱਚ ਪਾਈ ਆਤਮਾ ਸਿੰਘ ਪੁੱਤਰ ਵੱਸਣ ਸਿੰਘ, ਜਸਵਿੰਦਰ ਸਿੰਘ ਬੇਦੀ ਪੱਤਰ ਅਜੀਤ ਸਿੰਘ ,ਨਿਰਵੈਰ ਸਿੰਘ ਪੁੱਤਰ ਹਰਜੀਤ ਸਿੰਘ ਸ਼ਾਮਲ ਸਨ। 

ਇਹ ਵੀ ਪੜ੍ਹੋ: Panchayat Elections 2024: ਪੰਚਾਇਤੀ ਚੋਣਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹਥਿਆਰ ਤੇ ਗੋਲਾ-ਬਾਰੂਦ ਨਾਲ ਲੈ ਕੇ ਚੱਲਣ 'ਤੇ ਪਾਬੰਦੀ
 

ਬੋਲੀ ਦੇਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਸਮੈਂਟ ਕਰਵਾਈ ਗਈ ਪਰ ਕੋਈ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਬੋਲੀ ਦੇਣ ਵਾਸਤੇ ਸਾਹਮਣੇ ਨਹੀ ਆਇਆ। ਅਖੀਰ ਤਿੰਨਾਂ ਦਾਵੇਦਾਰਾਂ ਵਿੱਚੋਂ ਆਤਮਾ ਸਿੰਘ ਨੇ ਸਭ ਤੋਂ ਉੱਚੀ ਬੋਲੀ ਦੋ ਕਰੋੜ ਦੀ ਲਗਾਈ ਤੇ ਸਾਹਮਣੇ ਵਾਲੇ ਪਾਸੇ ਤੋਂ ਜਸਵਿੰਦਰ ਸਿੰਘ ਬੇਦੀ ਨੇ ਜਦ ਇੱਕ ਕਰੋੜ ਦੀ ਬੋਲੀ ਦਿੱਤੀ ਤਾਂ ਆਤਮਾ ਸਿੰਘ ਨੇ ਸਿੱਧਾ ਹੀ ਦੋ ਕਰੋੜ ਦੀ ਬੋਲੀ ਲਗਾ ਦਿੱਤੀ ਜਿਸ ਤੋਂ ਬਾਅਦ ਅੱਜ ਕਿਸੇ ਹੋਰ ਨੇ ਬੋਲੀ ਨਹੀਂ ਵਧਾਈ ਹੁਣ ਕੱਲ ਸਵੇਰ ਦਾ ਸਮਾਂ ਰੱਖਿਆ ਗਿਆ ਹੈ ਕਿ ਅਗਰ ਕਿਸੇ ਹੋਰ ਨੇ ਬੋਲੀ ਵਧਾਉਣੀ ਹੈ ਤਾਂ ਕੱਲ ਬੋਲੀ ਦੇ ਸਕਦਾ ਹੈ ਹੁਣ ਦੇਖਣਾ ਹੋਏਗਾ ਕਿ ਭਲਕੇ ਸਵੇਰੇ ਕੋਈ ਦੋ ਕਰੋੜ ਤੋਂ ਬੋਲੀ ਵਧਾਉਦਾ ਹੈ ਜਾਂ ਨਹੀਂ

ਪਰ ਫਿਰ ਆਤਮਾ ਸਿੰਘ ਦੀ ਬੋਲੀ ਆਖਰੀ ਬੋਲੀ ਹੋਏਗੀ। ਉਧਰ ਬੀਜੇਪੀ ਦੇ ਆਗੂ ਵਿਜੇ ਸੋਨੀ ਵੱਲੋਂ ਆਤਮਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਪੰਜਾਬ ਵਿੱਚ ਇੱਕ ਇੱਕ ਪਾਰਟੀ ਹੈ ਬੀਜੇਪੀ ਜੋ ਪੰਜਾਬ ਵਾਸੀਆਂ ਭਲੇ ਲਈ ਕੰਮ ਕਰ ਸਕਦੀ ਹੈ।

Trending news