PCS ਅਧਿਕਾਰੀਆਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਰਕੇ ਲੋਕ ਹੋਏ ਖੱਜਲ-ਖੁਆਰ, ਕੰਮ ਕਾਜ ਹੋਇਆ ਠੱਪ
Advertisement
Article Detail0/zeephh/zeephh1522498

PCS ਅਧਿਕਾਰੀਆਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਰਕੇ ਲੋਕ ਹੋਏ ਖੱਜਲ-ਖੁਆਰ, ਕੰਮ ਕਾਜ ਹੋਇਆ ਠੱਪ

PCS Officers on leave:  ਪੀਸੀਐਸ ਅਫ਼ਸਰਾਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਰਕੇ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਰੋਜ਼ਾਨਾ ਲੋਕ ਆਪਣੇ ਕੰਮ ਕਰਵਾਉਣ ਆ ਰਹੇ ਹਨ ਪਰ ਅਧਿਕਾਰੀਆਂ ਦੇ ਨਾ ਹੋਣ ਕਰਕੇ ਦਫਤਰ ਵਿਚ ਇਕ ਦਮ ਸੁੰਨਸਾਨ ਹੈ। 

PCS ਅਧਿਕਾਰੀਆਂ ਦੇ ਸਮੂਹਿਕ ਛੁੱਟੀ 'ਤੇ ਜਾਣ ਕਰਕੇ ਲੋਕ ਹੋਏ ਖੱਜਲ-ਖੁਆਰ, ਕੰਮ ਕਾਜ ਹੋਇਆ ਠੱਪ

PCS Officers on leave: ਜੇਕਰ ਤੁਸੀਂ ਅੱਜ ਕਿਸੇ ਕੰਮ ਲਈ ਪੰਜਾਬ ਦੇ ਡੀਸੀ ਦਫ਼ਤਰ ਜਾ ਰਹੇ ਹੋ ਤਾਂ ਤੁਹਾਡਾ ਕੰਮ ਨਹੀਂ ਹੋਵੇਗਾ। ਦਰਅਸਲ, ਸਾਰੇ ਪੀਸੀਐਸ ਅਧਿਕਾਰੀ ਅੱਜ ਛੁੱਟੀ 'ਤੇ ਹੋਣਗੇ। ਵਿਜੀਲੈਂਸ ਵੱਲੋਂ ਪੀਸੀਐਸ ਅਧਿਕਾਰੀਆਂ 'ਤੇ (PCS Officers) ਕਾਰਵਾਈ ਦੇ ਵਿਰੋਧ ਵਿੱਚ ਸਾਰਿਆਂ ਨੇ 13 ਜਨਵਰੀ ਤੱਕ ਜਨਤਕ ਛੁੱਟੀ ਲੈ ਲਈ ਹੈ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੀ ਛੁੱਟੀ ਅਤੇ 15 ਜਨਵਰੀ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਹੁਣ ਇਹ ਸੋਮਵਾਰ ਨੂੰ ਹੀ ਪਤਾ ਲੱਗੇਗਾ ਕਿ ਸਟਾਫ਼ ਅੱਗੇ ਕੰਮ ਕਰੇਗਾ ਜਾਂ ਛੁੱਟੀ ਵਧਾਏਗਾ। ਹੁਣ ਡੀਸੀ ਦਫ਼ਤਰ ਯੂਨੀਅਨ ਵੀ ਪੀਸੀਐਸ ਅਫ਼ਸਰਾਂ ਦੇ ਸਮਰਥਨ ਵਿੱਚ ਆ ਗਈ ਹੈ।

ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਅਤੇ ਤਹਿਸੀਲ ਜ਼ੀਰਕਪੁਰ ਵਿੱਚ ਤਾਇਨਾਤ ਰਜਿਸਟਰੀ ਕਲਰਕ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਕਿਹਾ ਕਿ ਉਹ ਪੀਸੀਐਸ ਆਫੀਸਰਜ਼ ਐਸੋਸੀਏਸ਼ਨ ਦਾ ਪੂਰਾ ਸਮਰਥਨ ਕਰਦੇ ਹਨ। ਯੂਨੀਅਨ ਦੀ 11 ਜਨਵਰੀ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ਵਿੱਚ ਸਮੂਹਿਕ ਛੁੱਟੀ ਜਾਂ ਰੋਸ ਪ੍ਰਦਰਸ਼ਨ(PCS officers on leave) ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਸਰਕਾਰ ਨੂੰ ਝੂਠੇ ਕੇਸ ਤੁਰੰਤ ਵਾਪਸ ਲੈਣ ਲਈ 11 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਰੇਕ ਫੇਲ੍ਹ ਹੋਣ ਕਾਰਨ DTC ਬੱਸ ਝੁੱਗੀਆਂ 'ਤੇ ਚੜ੍ਹੀ, ਕਈ ਜ਼ਖ਼ਮੀ; ਇੱਕ ਦੀ ਹਾਲਤ ਗੰਭੀਰ

ਦੱਸ ਦੇਈਏ ਕਿ ਪੀਸੀਐਸ ਅਧਿਕਾਰੀਆਂ ਵੱਲੋਂ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਰਕੇ ਹੁਣ PCS ਅਧਿਕਾਰੀ ਛੁੱਟੀ 'ਤੇ ਚਲੇ ਗਏ ਹਨ। ਇਸ ਨਾਲ ਹੁਣ ਦਫ਼ਤਰ (PCS Officers on leave) ਵਿਚ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।  ਇਸ ਦੇ ਨਾਲ ਹੀ (PCS Officers on leave) ਪੀਸੀਐਸ ਅਧਿਕਾਰੀਆਂ ਵੱਲੋਂ ਕੱਲ੍ਹ ਤੋਂ 5 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। 

ਗੌਰਤਲਬ ਹੈ ਕਿ ਲੁਧਿਆਣਾ ਦੇ ਰਿਜਨਲ ਟਰਾਂਸਪੋਰਟ ਅਫ਼ਸਰ ਨਰਿੰਦਰ ਸਿੰਘ ਧਾਲੀਵਾਲ ਪੀਸੀਐਸ ਨੂੰ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਪੀ ਸੀ ਐਸ ਅਫਸਰ ਵੱਲੋਂ ਵਿਰੋਧ ਕਰ ਦਿੱਤਾ ਗਿਆ ਹੈ ਅਤੇ 9 ਜਨਵਰੀ ਤੋਂ ਲੈ ਕੇ 13 ਜਨਵਰੀ ਤੱਕ ਸਮੂਹਿਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਕਰਕੇ ਸਾਰੇ ਹੀ ਡੀਸੀ ਦਫ਼ਤਰਾਂ ਦੇ ਵਿੱਚ ਕੰਮਕਾਰ ਠੱਪ ਹੋ ਚੁੱਕਾ ਹੈ ਅਤੇ ਲੋਕ ਖੱਜਲ ਖੁਆਰ ਹੋ ਰਹੇ ਹਨ। ਇੰਨਾ ਹੀ ਨਹੀਂ ਠੰਡ ਦੇ ਵਿਚ ਦੂਰ ਤੋਂ ਆ ਰਹੇ ਲੋਕ ਆਪਣੀ ਭੜਾਸ ਕੱਢ ਰਹੇ ਹਨ। ਉਹਨਾਂ ਨੇ ਕਿਹਾ ਕਿ  ਇਸ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਅਤੇ ਇਸ ਸਬੰਧੀ ਲੋਕਾਂ ਨੂੰ ਖੱਜਲ-ਖੁਆਰ ਨਹੀਂ ਕਰਨਾ ਚਾਹੀਦਾ ਹੈ।  

 

Trending news