Punjab Police News: ਕੀ ਪੰਜਾਬ ਪੁਲਿਸ ਚੱਲ ਰਹੀ ਹੈ ਟੈਨਸ਼ਨ ਵਿੱਚ ? ਜਾਣੋ ਕੀ ਹੈ ਪੂਰਾ ਮਾਮਲਾ
Advertisement
Article Detail0/zeephh/zeephh2055814

Punjab Police News: ਕੀ ਪੰਜਾਬ ਪੁਲਿਸ ਚੱਲ ਰਹੀ ਹੈ ਟੈਨਸ਼ਨ ਵਿੱਚ ? ਜਾਣੋ ਕੀ ਹੈ ਪੂਰਾ ਮਾਮਲਾ

Punjab Police News:ਕੀ ਪੰਜਾਬ ਪੁਲਿਸ ਟੈਨਸ਼ਨ ਵਿੱਚ ਚੱਲ ਰਹੀ ਹੈ ? ਜਾਣੋ ਕੀ ਹੈ ਪੂਰਾ ਮਾਮਲਾ ਅਤੇ ਕਿਉਂ ਇੱਕ ਚਿੱਠੀ ਵਾਇਰਲ ਹੋ ਰਹੀ ਹੈ। ਇਸ ਪਿੱਛੇ ਮੁੱਦਾ ਕੀ ਹੈ ਜਾਣਨ ਲਈ ਪੜ੍ਹੋ ਖ਼ਬਰ

Punjab Police News:  ਕੀ ਪੰਜਾਬ ਪੁਲਿਸ ਚੱਲ ਰਹੀ ਹੈ ਟੈਨਸ਼ਨ ਵਿੱਚ ? ਜਾਣੋ ਕੀ ਹੈ ਪੂਰਾ ਮਾਮਲਾ

Punjab Police News/ਰੋਹਿਤ ਬਾਂਸਲ: ਪੰਜਾਬ ਪੁਲਿਸ ਦੇ ਮੁਲਾਜ਼ਮ ਤਣਾਅ (STRESS) ਵਿੱਚ ਹਨ, ਇਹ ਅਸੀਂ ਨਹੀਂ ਕਹਿ ਰਹੇ ਕਿ ਬਲਕਿ ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਅਜਿਹਾ ਕਹਿ ਰਿਹਾ ਹੈ। ਦਰਅਸਲ ਇਹ ਪੱਤਰ ਪੰਜਾਬ ਪੁਲਿਸ ਦੇ ਸਾਰੇ ਦਫ਼ਤਰਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਨੂੰ ਲਿਖਿਆ ਗਿਆ ਹੈ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਕਿਸ ਕਾਰਨ ਤਣਾਅ (STRESS)  ਵਿੱਚ ਹਨ ਅਤੇ ਤਣਾਅ ਘਟਾਉਣ ਲਈ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਕੀ ਕਰਨਾ ਚਾਹੀਦਾ ਹੈ।

ਇਸ ਬਾਰੇ ਸੁਝਾਅ 12 ਜਨਵਰੀ ਨੂੰ ਸਵੇਰੇ 10:00 ਵਜੇ ਤੱਕ ਦਫ਼ਤਰ ਦੀ ਈਮੇਲ ਆਈਡੀ 'ਤੇ ਭੇਜੇ ਜਾਣ ਲਈ ਕਿਹਾ ਗਿਆ ਹੈ। ਇਹ ਪੱਤਰ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਤੋਂ ਜਾਰੀ ਕੀਤਾ ਗਿਆ ਸੀ ਜਿਸ 'ਤੇ ਏਆਈਜੀ ਭਲਾਈ ਦੇ ਦਸਤਖ਼ਤ ਹਨ।

ਪੜ੍ਹੋ ਇੱਥੇ ਪੂਰਾ ਪੱਤਰ 

 

fallback

ਇਹ ਪੱਤਰ ਪੰਜਾਬ ਪੁਲਿਸ ਦੇ ਸਮੂਹ ਦਫ਼ਤਰਾਂ ਦੇ ਮੁਖੀਆਂ ਨੂੰ ਲਿਖਿਆ ਗਿਆ ਹੈ। ਇਸ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਦੇ ਕਰਮਚਾਰੀ ਕਿਹੜੇ ਕਾਰਨਾਂ ਕਰਕੇ Stress ਤੋਂ ਪ੍ਰਭਾਵਿਤ ਹੋ ਰਹੇ ਹਨ, ਸਬੰਧੀ ਸੂਚਨਾ ਅਤੇ ਪੁਲਿਸ ਕਰਮਚਾਰੀ ਦਾ Stress ਦੂਰ/ਘੱਟ ਕਰਨ ਲਈ ਆਪਣੇ ਸੁਝਾਅ ਮਿਤੀ 12.01.2024 ਨੂੰ ਸਵੇਰੇ 10.00 ਤੱਕ ਹਰ ਹਾਲਤ ਵਿੱਚ ਇਸ ਦਫਤਰ ਦੀ ਮੇਲ punjabpolicewelfare@gmail.com ਉੱਤੇ ਕਰ ਸਕਦੇ ਹਨ।

ਇਹ ਵੀ ਪੜ੍ਹੋ: Ludhiana News: ਚਾਈਨਾ ਡੋਰ ਵੇਚਣ ਵਾਲੇ ਹੋ ਜਾਓ ਸਾਵਧਾਨ! ਪੁਲਿਸ ਨੇ ਵਿਅਕਤੀ ਕੀਤਾ ਕਾਬੂ
 

Trending news