Punjab News: ਅੰਤਰਰਾਸ਼ਟਰੀ ਨਸ਼ਾ ਤਸਕਰ ਜੋਗਾ ਸਿੰਘ ਗ੍ਰਿਫਤਾਰ, ਜਲੰਧਰ ਪੁਲਿਸ ਨੇ 8 ਕਿਲੋ ਫੜੀ ਹੈਰੋਇਨ
Advertisement
Article Detail0/zeephh/zeephh1829713

Punjab News: ਅੰਤਰਰਾਸ਼ਟਰੀ ਨਸ਼ਾ ਤਸਕਰ ਜੋਗਾ ਸਿੰਘ ਗ੍ਰਿਫਤਾਰ, ਜਲੰਧਰ ਪੁਲਿਸ ਨੇ 8 ਕਿਲੋ ਫੜੀ ਹੈਰੋਇਨ

Punjab News: ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਫੜੇ ਗਏ ਸਮੱਗਲਰ ਦੀ ਫੋਟੋ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕਰਦਿਆਂ ਕਿਹਾ ਕਿ ਜੋਗਾ ਸਿੰਘ ਸਰਹੱਦ ਪਾਰ ਤੋਂ ਪਾਕਿਸਤਾਨ ਵਿੱਚ ਆਪਣੇ ਨੈੱਟਵਰਕ ਰਾਹੀਂ ਨਸ਼ਾ ਸਪਲਾਈ ਕਰਦਾ ਸੀ। 

 

Punjab News: ਅੰਤਰਰਾਸ਼ਟਰੀ ਨਸ਼ਾ ਤਸਕਰ ਜੋਗਾ ਸਿੰਘ ਗ੍ਰਿਫਤਾਰ,  ਜਲੰਧਰ ਪੁਲਿਸ ਨੇ 8 ਕਿਲੋ ਫੜੀ ਹੈਰੋਇਨ

Punjab News: ਜਲੰਧਰ ਦੇਹਾਤ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਵਿੱਚ ਸਫ਼ਲਤਾ ਦਰਜ ਕੀਤੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਜੋਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜੋਗਾ ਤੋਂ 8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜੋਗਾ ਸਿੰਘ ਐਨਡੀਪੀਐਸ ਦੇ ਕਈ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ। ਜੋਗਾ ਸਿੰਘ ਪਾਕਿਸਤਾਨ ਤੋਂ ਤੈਰ ਕੇ ਹੈਰੋਇਨ ਦੀ ਖੇਪ ਲਿਆਉਂਦਾ ਸੀ।

ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਫੜੇ ਗਏ ਸਮੱਗਲਰ ਦੀ ਫੋਟੋ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕਰਦਿਆਂ ਕਿਹਾ ਕਿ ਜੋਗਾ ਸਿੰਘ ਸਰਹੱਦ ਪਾਰ ਤੋਂ ਪਾਕਿਸਤਾਨ ਵਿੱਚ ਆਪਣੇ ਨੈੱਟਵਰਕ ਰਾਹੀਂ ਨਸ਼ਾ ਸਪਲਾਈ ਕਰਦਾ ਸੀ। ਡੀ.ਜੀ.ਪੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਦੇਹਾਤ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅੰਤਰਰਾਸ਼ਟਰੀ ਨਸ਼ਾ ਤਸਕਰ ਐਨ.ਡੀ.ਪੀ.ਐਸ ਦੇ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਲੋੜੀਂਦਾ ਸੀ।

ਇਹ ਵੀ ਪੜ੍ਹੋ:  Gangster Vikram Brar News: ਖਾਲਿਸਤਾਨੀ ਨਾਅਰੇ ਲਿਖਣ ਤੇ ਫਿਰੌਤੀ ਮੰਗਣ ਕਰਕੇ ਗੈਂਗਸਟਰ ਵਿਕਰਮ ਬਰਾੜ ਦਾ 1 ਦਿਨ ਪੁਲਿਸ ਰਿਮਾਂਡ

ਉਨ੍ਹਾਂ ਦੱਸਿਆ ਕਿ ਇਸ ਦੇ ਦੋ ਸਾਥੀਆਂ ਸ਼ਿੰਦਰ ਸਿੰਘ ਵਾਸੀ ਮਹਿਤਪੁਰ ਅਤੇ ਅਮਨਦੀਪ ਕੌਰ ਉਰਫ਼ ਦੀਪੋ ਤਾਈ ਨੂੰ ਪਹਿਲਾਂ ਹੀ ਐੱਸਐੱਸਓਸੀ (ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ) ਅੰਮ੍ਰਿਤਸਰ ਵੱਲੋਂ ਫੜਿਆ ਜਾ ਚੁੱਕਾ ਹੈ। ਜੋਗਾ ਦੇ ਸਾਥੀਆਂ ਕੋਲੋਂ 14 ਕਿਲੋ ਹੈਰੋਇਨ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ।

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਇਨ੍ਹਾਂ ਦੇ ਨਾਲ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਰ ਵੀ ਕਈ ਕਾਲੀਆਂ ਭੇਡਾਂ ਨੂੰ ਕਾਬੂ ਕੀਤੇ ਜਾਣ ਦੀ ਸੰਭਾਵਨਾ ਹੈ। ਡੀ.ਜੀ.ਪੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਵਧ ਰਹੀ ਹੈ।

ਇਹ ਵੀ ਪੜ੍ਹੋ: Radcliffe Line History: 17 ਅਗਸਤ 1947 ਨੂੰ ਭਾਰਤ-ਪਾਕਿਸਤਾਨ ਵਾਲੇ ਖਿੱਚੀ ਗਈ ਸੀ ਰੈੱਡਕਲਿਫ ਲਾਈਨ
 

 

Trending news