ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ
Advertisement

ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ

Jalandhar firing news: ਇਸ ਸਮੇਂ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਸ਼ਹਿਰ ਦੇ ਗੁਰੂ ਰਵਿਦਾਸ ਨਗਰ 'ਚ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਪਿਓ-ਪੁੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਜਲੰਧਰ 'ਚ ਹੋਈ ਫਾਇਰਿੰਗ; ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ

Jalandhar firing news: ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਦੇਰ ਰਾਤ ਫਾਇਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਗੋਲੀ ਲੱਗਣ ਨਾਲ ਪਿਓ ਪੁੱਤ ਬੁਰੀ ਤਰਾਂ ਜਖ਼ਮੀ ਹੋਏ ਹਨ। ਇਹ ਮਾਮਲਾ (Jalandhar firing news) ਮਕਸੂਦਾ ਥਾਣੇ ਅਧੀਨ ਪੈਂਦੇ ਸ੍ਰੀ ਗੁਰੂ ਰਵਿਦਾਸ ਨਗਰ ਦਾ ਹੈ ਜਿੱਥੇ ਦੇਰ ਰਾਤ ਨਾਲ ਗੋਲੀਆਂ ਚੱਲੀਆਂ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਖ਼ਮੀ ਹੋਏ ਸਤਨਾਮ ਲਾਲ ਨੇ ਦੱਸਿਆ ਕਿ ਉਹ ਮਕਸੂਦਾ ਸਥਿਤ ਭਾਰਤ ਪੈਟਰੋਲੀਅਮ ਪੰਪ 'ਤੇ ਕੰਮ ਕਰਦਾ ਹੈ। ਪੰਪ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਆਪਣੇ ਲੜਕੇ ਨਾਲ ਰਾਤ ਦਾ ਖਾਣਾ ਖਾਣ ਲਈ ਘਰ ਆਇਆ। 

ਇਸੇ ਦੌਰਾਨ ਕੁਝ ਵਿਅਕਤੀ ਘਰ ਆਏ ਅਤੇ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਲੜਕੇ ਨੇ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰਾਂ ਨੇ ਉਸ 'ਤੇ (Jalandhar firing news)  ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਰੌਲਾ ਸੁਣ ਕੇ ਜਿਵੇਂ ਹੀ ਉਹ ਘਰੋਂ ਬਾਹਰ ਆਇਆ ਤਾਂ ਦੇਖਿਆ ਕਿ ਲੜਕੇ 'ਤੇ ਹਮਲਾ ਹੋ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਲੜਕੇ ਨੂੰ ਹਮਲਾਵਰਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਗੋਲੀਆਂ ਚਲਾ ਹਮਲਾ ਕਰ  ਦਿੱਤਾ। 

ਇਹ ਵੀ ਪੜ੍ਹੋ: Valentine 2023: ਅੱਜ ਤੋਂ ਸ਼ੁਰੂ 'ਵੈਲੇਨਟਾਈਨ ਵੀਕ'; ਇਸ ਤਰ੍ਹਾਂ ਕਰੋ ਆਪਣੇ ਪਿਆਰ ਦਾ ਇਜਹਾਰ, ਦਿਨ ਹੋਵੇਗਾ ਖਾਸ

ਇਸ ਹਮਲੇ ਵਿੱਚ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਏ ਹਨ ਅਤੇ ਹਮਲਾਵਰ (Jalandhar firing news) ਤੁਰੰਤ ਫ਼ਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਤਨਾਮ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਪਹਿਲਾਂ ਤੋਂ ਜਾਣਦਾ ਸੀ। ਦੂਜੇ ਪਾਸੇ ਇੱਕ ਹੋਰ ਸਵਾਲ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਲੜਕੇ ਦੇ ਕਿਸੇ ਨਿੱਜੀ ਰੰਜਿਸ਼ ਦੇ ਚੱਲਦੇ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਦੌਰਾਨ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਜਿਸ ਦੇ ਖੋਲ ਦੀ ਪੁਲਿਸ ਵਲੋਂ ਮੌਕੇ 'ਤੇ ਜਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

Trending news