Punjab News: ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ! ਜਨਮ ਦਿਨ ਮਨਾ ਰਹੇ ਨੌਜਵਾਨਾਂ ਦੇ ASI ਨੇ ਮਾਰਿਆ ਥੱਪੜ, ਵੇਖੇ ਵੀਡੀਓ
Advertisement
Article Detail0/zeephh/zeephh1732019

Punjab News: ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ! ਜਨਮ ਦਿਨ ਮਨਾ ਰਹੇ ਨੌਜਵਾਨਾਂ ਦੇ ASI ਨੇ ਮਾਰਿਆ ਥੱਪੜ, ਵੇਖੇ ਵੀਡੀਓ

Fazilka Drunk ASI Slapping Video Viral: ਨੌਜਵਾਨ ਨੇ ਦੱਸਿਆ ਕਿ ਉਹ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਣ ਗਿਆ ਸੀ। ਜਿੱਥੇ ਕੁਝ ਨੌਜਵਾਨ ਜਨਮ ਦਿਨ ਦੀ ਪਾਰਟੀ ਮਨਾ ਰਹੇ ਸਨ।

 

Punjab News: ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ! ਜਨਮ ਦਿਨ ਮਨਾ ਰਹੇ ਨੌਜਵਾਨਾਂ ਦੇ ASI ਨੇ ਮਾਰਿਆ ਥੱਪੜ, ਵੇਖੇ ਵੀਡੀਓ

Fazilka Drunk ASI Slapping Video Viral: ਫਾਜ਼ਿਲਕਾ 'ਚ ਇੱਕ ਪੁਲਿਸ ਮੁਲਾਜ਼ਮ ਨੂੰ ਨੌਜਵਾਨਾਂ ਨਾਲ ਉਲਝਣਾ ਮਹਿੰਗਾ ਪੈ ਗਿਆ। ਦੱਸ ਦੇਈਏ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਘਟਨਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੋਇਲਖੇੜਾ ਦੀ ਹੈ ਜਿੱਥੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਮੁਲਾਜ਼ਮ ਨੇ ਡੰਡੇ ਨਾਲ ਕੁੱਟਿਆ ਅਤੇ ਥੱਪੜ ਮਾਰਿਆ, ਗਾਲ੍ਹਾਂ ਕੱਢੀਆਂ। ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ। 

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਸਪੀ ਫਾਜ਼ਿਲਕਾ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: World Records: ਲਾਕਡਾਊਨ 'ਚ ਅਭਿਆਸ ਕਰਕੇ ਇਸ 8 ਸਾਲ ਦੇ ਭਾਰਤੀ ਬੱਚੇ ਨੇ ਤੋੜਿਆ ਵਿਸ਼ਵ ਰਿਕਾਰਡ

ਪੀੜਤ ਸੁਰਿੰਦਰ ਪਾਲ ਸਿੰਘ ਵਾਸੀ ਪਿੰਡ ਕੋਇਲਖੇੜਾ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਰਸਤੇ ਵਿਚ ਜਦੋਂ ਉਹ ਤੇਲ ਭਰਨ ਲਈ ਇਕ ਪੈਟਰੋਲ ਪੰਪ 'ਤੇ ਰੁਕਿਆ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਉਥੇ ਲੱਭ ਲਿਆ। ਦੋਸਤ ਵਿੱਚੋਂ ਇੱਕ ਦੋਸਤ ਦਾ ਜਨਮ ਦਿਨ ਸੀ ਉਹ ਸਭ ਇਕੱਠੇ ਜਨਮ ਦਿਨ ਮਨਾ ਰਹੇ ਸਨ। ਉਨ੍ਹਾਂ ਨੇ ਉਸ ਨੂੰ ਉੱਥੇ ਜਨਮ ਦਿਨ ਦਾ ਕੇਕ ਕੱਟਣ ਲਈ ਵੀ ਰੋਕ ਦਿੱਤਾ। ਇਸੇ ਦੌਰਾਨ ਏਐਸਆਈ ਪ੍ਰੀਤਪਾਲ ਸਿੰਘ ਉੱਥੇ ਆ ਗਿਆ। ਉਸ ਸਮੇਂ ਉਹ ਨਸ਼ੇ 'ਚ ਸੀ। ਉਸ ਨੇ ਆਉਂਦਿਆਂ ਹੀ ਪਹਿਲਾਂ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: Punjab News: ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ...ਹੁਣ ਥਾਣਿਆਂ 'ਚ ਲੱਗਣਗੇ ਅਲਕੋਮੀਟਰ

ਸੁਰਿੰਦਰ ਅਨੁਸਾਰ ਜਦੋਂ ਉਹ ਆਪਣੀ ਵੀਡੀਓ ਰਿਕਾਰਡ ਕਰਨ ਲੱਗਾ ਤਾਂ ਏਐਸਆਈ ਨੇ ਉਸ ਨੂੰ ਵੀਡੀਓ ਰਿਕਾਰਡ ਕਰਨ ਤੋਂ ਰੋਕ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਦੀਆਂ ਚਾਬੀਆਂ ਖੋਹ ਲਈਆਂ। ਫਿਰ ਉਸਨੂੰ ਥੱਪੜ ਮਾਰਿਆ। ਉਸ ਨੂੰ ਡੰਡੇ ਨਾਲ ਬਹੁਤ ਕੁੱਟਿਆ ਗਿਆ। ਉਹ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਬਕਣਵਾਲਾ ਦੇ ਚੌਕ ਵਿੱਚ ਲੈ ਗਿਆ। ਉਸ ਦੇ ਕੁਝ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਬੁਲਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਸ ਤੋਂ ਇਲਾਵਾ ਉਸ ਨੂੰ ਥਾਣੇ ਲਿਜਾ ਕੇ ਕਾਫੀ ਤਸ਼ੱਦਦ ਕੀਤਾ ਗਿਆ। ਸੁਰਿੰਦਰ ਦਾ ਕਹਿਣਾ ਹੈ ਕਿ ਉਸ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਉਸ ਮੁਲਾਜ਼ਮ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਨੂੰ ਇੰਨੀ ਸਜ਼ਾ ਦਿੱਤੀ ਗਈ।

(ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ )

Trending news