Punjab News: ਮੁਲਜ਼ਮ ਦੀ ਪਛਾਣ ਥਾਣੇਦਾਰ ਗੁਰਮੇਲ ਸਿੰਘ ਵਜੋਂ ਹੋਈ ਹੈ। ਉਸ ’ਤੇ ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਹੈ।
Trending Photos
Punjab News: ਮਲੇਰਕੋਟਲਾ ਦੇ ਥਾਣੇ ਸਦਰ ਅਹਿਮਦਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਦੱਸ ਦਈਏ ਕਿ ਇਹ ਮਾਮਲਾ ਥਾਣੇ ਵਿੱਚ ਚੋਰੀ ਨਾਲ ਜੁੜਿਆ ਹੋਇਆ ਹੈ, ਇਹ ਚੋਰੀ ਕਿਸੇ ਹੋਰ ਨੇ ਨਹੀਂ ਸਗੋਂ ਉਸ ਥਾਣੇ ਦੇ ਇੱਕ ਮੁਲਾਜ਼ਮ ਨੇ ਹੀ ਕੀਤੀ ਹੈ। ਇੱਕ ਥਾਣੇਦਾਰ ਨੇ ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕੀਤੀ ਹੈ।
ਮੁਲਜ਼ਮ ਦੀ ਪਛਾਣ ਥਾਣੇਦਾਰ ਗੁਰਮੇਲ ਸਿੰਘ ਵਜੋਂ ਹੋਈ ਹੈ। ਉਸ ’ਤੇ ਅਮਾਨਤੀ ਰਕਮ ਮਾਲਖਾਨੇ ਵਿੱਚੋਂ 52,000 ਰੁਪਏ ਚੋਰੀ ਕਰਨ ਤੇ ਸਾਥੀ ਮੁਲਾਜ਼ਮ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਹੈ। ਇਹ ਚੋਰੀ ਉਸ ਸਮੇਂ ਕੀਤੀ ਗਈ ਜਦੋਂ ਇਸ ਮਾਲਖਾਨੇ ਦਾ ਇੰਚਾਰਜ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਇੱਕ ਦਿਨ ਦੀ ਟ੍ਰੇਨਿੰਗ ’ਤੇ ਗਿਆ ਹੋਇਆ ਸੀ। ਇਸ ਸੰਬੰਧੀ ਦਰਜ ਕੇਸ ਮੁਤਾਬਕ ਜਦੋਂ ਮੁੱਖ ਮੁਨਸ਼ੀ ਗੁਰਸੇਵਕ ਸਿੰਘ ਟ੍ਰੇਨਿੰਗ ਤੋਂ 14 ਜੂਨ ਨੂੰ ਵਾਪਸ ਆਇਆ ਤਾਂ ਉਸ ਨੂੰ ਮਾਲਖਾਨੇ ਦੀ ਅਲਮਾਰੀ ਦੀਆਂ ਚਾਬੀਆਂ ਨਹੀਂ ਮਿਲੀਆਂ ਜਿਸ ਵਿੱਚ ਵੱਖ -ਵੱਖ ਕੇਸਾਂ ਨਾਲ ਸਬੰਧਤ ਫਾਈਲਾਂ ਤੇ ਦਸਤਾਵੇਜ਼ ਵੀ ਸਨ।
ਇਹ ਵੀ ਪੜ੍ਹੋ: John Cena News: WWE ਸੁਪਰਸਟਾਰ ਜਾਨ ਸੀਨਾ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਟਵਿੱਟਰ 'ਤੇ ਕੀਤਾ ਫਾਲੋ
ਥਾਣਾ ਇੰਚਾਰਜ ਇੰਦਰਜੀਤ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦਿਆ ਜਾਣਕਾਰੀ ਦਿੱਤੀ ਕਿ ਜਦੋਂ ਮੁਨਸ਼ੀ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਡਰੱਗ ਮਨੀ ਦੇ 42000 ਅਤੇ ਇੱਕ ਹੋਰ ਕੇਸ ਦੇ ਦੱਸ ਹਜ਼ਾਰ ਰੁਪਏ ਗਾਇਬ ਸਨ। ਜਦੋਂ ਸ਼ਿਕਾਇਤਕਰਤਾ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਗੁਰਮੇਲ ਸਿੰਘ ਅਲਮਾਰੀ ਨੂੰ ਫਰੋਲਦਾ ਤੇ ਕਥਿਤ ਪੈਸੇ ਚੋਰੀ ਕਰਦਾ ਨਜ਼ਰ ਆਇਆ। ਇਸ ਮਗਰੋਂ ਸ਼ੁੱਕਰਵਾਰ ਨੂੰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਹਾਲ ਦੀ ਘੜੀ ਚੋਰੀ ਕੀਤੀ ਗਈ ਰਕਮ ਵਿੱਚੋਂ ਸਿਰਫ਼ ਛੇ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਨੌਕਰੀ ਤੋਂ ਸਸਪੈਂਡ ਕੀਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ। ਪੁਲਿਸ ਮਹਿਕਮੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦ ਸ਼ਿਕਾਇਤਕਰਤਾ ਨੇ ਥਾਣੇ ਦੇ CCTV ਕੈਮਰਾ ਦੀ ਫੁਟੇਜ ਦੇਖੀ ਤਾਂ ਉਸ ਵਿੱਚ ਗੁਰਮੇਲ ਸਿੰਘ ਅਲਮਾਰੀ ਨੂੰ ਫਰੋਲਦਾ 'ਤੇ ਪੈਸੇ ਦੀ ਚੋਰੀ ਕਰਦਾ ਦਿਖਾਈ ਦਿੱਤਾ ਗਿਆ ਜੋ ਕਿ ਬਹੁਤ ਹੀ ਸ਼ਰਮਨਾਕ ਹਰਕਤ ਸੀ। ਇਸ ਘਟਨਾ ਤੋਂ ਬਾਅਦ ਗੁਰਮੇਲ ਸਿੰਘ ਤੇ ਸ਼ੁੱਕਰਵਾਰ ਨੂੰ ਕੇਸ ਦਰਜ ਕਿੱਤਾ ਗਿਆ।
(ਦੇਵਿੰਦਰ ਕੁਮਾਰ ਖੀਪਲ ਦੀ ਰਿਪੋਰਟ )
ਇਹ ਵੀ ਪੜ੍ਹੋ: Punjab News: ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ‘ਚ ਫੋਟੋਗ੍ਰਾਫਰਾਂ ਨੇ ਕੀਤੀ ਗੁੰਡਾਗਰਦੀ, CCTV ਆਈ ਸਾਹਮਣੇ