Punjab News: CM ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ, ਵੰਡੀ ਜਾਵੇਗੀ ਇਨਾਮੀ ਰਾਸ਼ੀ
Advertisement
Article Detail0/zeephh/zeephh2389335

Punjab News: CM ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ, ਵੰਡੀ ਜਾਵੇਗੀ ਇਨਾਮੀ ਰਾਸ਼ੀ

 Paris Olympics players 2024: ਅੱਜ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਦਾ ਸਨਮਾਨ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨਗੇ।

Punjab News: CM ਭਗਵੰਤ ਮਾਨ ਪੈਰਿਸ ਉਲੰਪਿਕ ਤੋਂ ਆਏ ਖਿਡਾਰੀਆਂ ਨੂੰ ਕਰਨਗੇ ਸਨਮਾਨਿਤ, ਵੰਡੀ ਜਾਵੇਗੀ ਇਨਾਮੀ ਰਾਸ਼ੀ

Paris Olympics players 2024: ਪੈਰਿਸ ਓਲੰਪਿਕ ਦੇ ਖਿਡਾਰੀਆਂ ਨੂੰ ਅੱਜ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਿਡਾਰੀਆਂ (Paris Olympics players 2024) ਨੂੰ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕਰਨਗੇ। ਹਾਕੀ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਪੈਰਿਸ ਓਲੰਪਿਕ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 15-15 ਲੱਖ ਰੁਪਏ ਦਿੱਤੇ ਜਾਣਗੇ। 

ਦਰਅਸਲ ਕਿਹਾ ਜਾ ਰਿਹਾ ਹੈ ਕਿ ਕੁੱਲ 9.35 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਖਿਡਾਰੀਆਂ ਦਾ ਸਨਮਾਨ (Paris Olympics players 2024) ਸਮਾਰੋਹ ਚੰਡੀਗੜ੍ਹ ਸੈਕਟਰ 26 ਵਿਖੇ ਸਵੇਰੇ 11 ਵਜੇ ਹੋਵੇਗਾ।

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸਵੇਰ ਹੀ ਨਿਕਲੀ ਧੁੱਪ, ਇੱਥੇ ਜਾਣੋ ਕਦੋਂ ਪਵੇਗਾ ਮੀਂਹ

ਇਹ ਪ੍ਰੋਗਰਾਮ ਸੈਕਟਰ-26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਹੋਵੇਗਾ। ਸਰਕਾਰ ਵੱਲੋਂ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਸਰਕਾਰ ਵੱਲੋਂ 1-1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।

ਟੀਮ ਵਿੱਚ ਸ਼ਾਮਲ 11 ਖਿਡਾਰੀਆਂ ਵਿੱਚੋਂ ਦਸ ਪੰਜਾਬ ਨਾਲ ਸਬੰਧਤ (Paris Olympics players 2024)
ਟੀਮ ਵਿੱਚ ਸ਼ਾਮਲ 11 ਖਿਡਾਰੀਆਂ ਵਿੱਚੋਂ ਦਸ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਖਿਡਾਰੀਆਂ ਵਿੱਚ ਹਰਦਿਕ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਮਨਦੀਪ ਸਿੰਘ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ ਅਤੇ ਜਰਮਨਪ੍ਰੀਤ ਸਿੰਘ ਸ਼ਾਮਲ ਹਨ। ਕੁਝ ਦਿਨ ਪਹਿਲਾਂ ਕੁਝ ਖਿਡਾਰੀਆਂ (Paris Olympics players 2024) ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਵੀ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ: Petrol Pumps Closed: ਵੱਡੀ ਖ਼ਬਰ! ਐਤਵਾਰ ਨੂੰ ਪੈਟਰੋਲ ਪੰਪ ਰਹਿਣਗੇ ਬੰਦ, ਜਾਣੋ ਕਿਉਂ

 ਕੁੱਲ 19 ਖਿਡਾਰੀਆਂ ਨੇ ਭਾਗ ਲਿਆ
ਪੈਰਿਸ ਓਲੰਪਿਕ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ (Paris Olympics players 2024) ਨੂੰ ਸਰਕਾਰ ਵੱਲੋਂ 15-15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਵੱਖ-ਵੱਖ ਖੇਡਾਂ ਵਿੱਚ ਕੁੱਲ 19 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਸ਼ੂਟ ਸਿਫਤ ਕੌਰ ਸਮਰਾ, ਅੰਜੁਮ ਮੌਦਗਿਲ, ਵਿਜੇਵੀਰ ਸਿੰਘ ਸਿੱਧੂ, ਅਰਜੁਨ ਸਿੰਘ ਚੀਮਾ, ਅਰਜੁਨ ਬਬੂਟਾ ਅਤੇ ਰਾਜੇਸ਼ਵਰੀ ਕੁਮਾਰੀ ਸ਼ਾਮਲ ਹਨ।

Trending news