Punjab News: ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਇੰਗਲੈਂਡ ਗਿਆ ਦੋਸਤ ਗੌਤਮ ਅਰੋੜਾ ਵਾਸੀ ਮੁਹੱਲਾ ਹਕੀਮ ਜਾਫਰ ਅਲੀ ਕਪੂਰਥਲਾ ਅਤੇ ਇੱਕ ਹੋਰ ਦੋਸਤ ਜੋ ਪੁਰਤਗਾਲ ਗਿਆ ਹੋਇਆ ਸੀ, ਸੁਲਤਾਨਪੁਰ ਲੋਧੀ ਵਾਸੀ ਮਨੀ ਵੀ ਇਸ ਸਾਜ਼ਿਸ਼ ਦਾ ਹਿੱਸਾ ਸਨ।
Trending Photos
Punjab News: ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਆਏ ਦਿਨ ਫਿਰੌਤੀ ਮੰਗਣ ਦੀਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅੱਜ ਅਜਿਹਾ ਹੀ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਦੇ ਨਾਂ 'ਤੇ ਕਪੂਰਥਲਾ ਦੇ ਇਕ ਵਿਅਕਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਿਲ੍ਹਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਇਸ ਵਿੱਚ ਸ਼ਾਮਲ ਦੋ ਸਾਜ਼ਿਸ਼ਕਾਰ ਇੰਗਲੈਂਡ ਅਤੇ ਪੁਰਤਗਾਲ ਵਿੱਚ ਹਨ। ਤਿੰਨਾਂ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਐਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਕਪੂਰਥਲਾ ਦੇ ਐਸਐਚਓ ਪਲਵਿੰਦਰ ਸਿੰਘ ਨੇ 26 ਅਪਰੈਲ ਨੂੰ ਐਫਆਈਆਰ ਦਰਜ ਕਰਵਾਈ ਸੀ।
ਇਸ ਸਬੰਧੀ ਸ਼ਿਕਾਇਤਕਰਤਾ ਨੇ ਦੱਸਿਆ ਕਿ 21 ਅਪ੍ਰੈਲ ਨੂੰ ਉਸ ਦੇ ਮੋਬਾਈਲ 'ਤੇ ਗੈਂਗਸਟਰ ਗੋਲਡੀ ਬਰਾੜ ਦੇ ਨਾਂਅ 'ਤੇ ਵਿਦੇਸ਼ੀ ਨੰਬਰ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ | ਫੋਨ ਕਰਨ ਵਾਲੇ ਨੇ ਪੈਸੇ ਨਾ ਦੇਣ 'ਤੇ ਸ਼ਿਕਾਇਤਕਰਤਾ ਅਤੇ ਉਸ ਦੇ ਲੜਕੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਪੈਸਿਆਂ ਦੀ ਮੰਗ ਕੀਤੀ।
ਐਸਪੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮਨੀਸ਼ ਗੁਲਾਟੀ ਵਾਸੀ ਮੁਹੱਲਾ ਕਸਬਾ ਹਾਲ ਮੁਹੱਲਾ ਗੁਰੂ ਨਾਨਕ ਨਗਰ ਕਪੂਰਥਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਦਾ ਇੰਗਲੈਂਡ ਗਿਆ ਦੋਸਤ ਗੌਤਮ ਅਰੋੜਾ ਵਾਸੀ ਮੁਹੱਲਾ ਹਕੀਮ ਜਾਫਰ ਅਲੀ ਕਪੂਰਥਲਾ ਅਤੇ ਇੱਕ ਹੋਰ ਦੋਸਤ ਜੋ ਪੁਰਤਗਾਲ ਗਿਆ ਹੋਇਆ ਸੀ, ਸੁਲਤਾਨਪੁਰ ਲੋਧੀ ਵਾਸੀ ਮਨੀ ਵੀ ਇਸ ਸਾਜ਼ਿਸ਼ ਦਾ ਹਿੱਸਾ ਸਨ।
ਗੌਤਮ ਅਰੋੜਾ ਇਸ ਕੇਸ ਦਾ ਮਾਸਟਰਮਾਈਂਡ ਹੈ। ਉਸ ਨੇ ਗੌਤਮ ਦੀ ਸਲਾਹ 'ਤੇ ਹੀ ਆਪਣੇ ਦੂਜੇ ਪੁਰਤਗਾਲ ਦੋਸਤ ਮਨੀ ਤੋਂ ਵਟਸਐਪ ਨੰਬਰ ਇੰਗਲੈਂਡ ਭੇਜਿਆ ਸੀ। ਗੌਤਮ ਨੇ ਪੁਰਤਗਾਲ ਦੇ ਨੰਬਰ ਤੋਂ ਰਮਨ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਰੁਪਏ ਦੀ ਮੰਗ ਕੀਤੀ। ਐਸਪੀ ਅਨੁਸਾਰ ਵਿਦੇਸ਼ ਬੈਠੇ ਦੋਵੇਂ ਮੁਲਜ਼ਮਾਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ।