ਨੰਗਲ ਬਣਿਆ ਚੋਰਾਂ ਦਾ ਪਸੰਦੀਦਾ ਸ਼ਹਿਰ, ਰੋਜ਼ਾਨਾ ਦੁਕਾਨਾਂ ਤੇ ਘਰਾਂ ਵਿੱਚ ਹੋ ਰਹੀਆਂ ਚੋਰੀਆਂ...
Advertisement
Article Detail0/zeephh/zeephh1748867

ਨੰਗਲ ਬਣਿਆ ਚੋਰਾਂ ਦਾ ਪਸੰਦੀਦਾ ਸ਼ਹਿਰ, ਰੋਜ਼ਾਨਾ ਦੁਕਾਨਾਂ ਤੇ ਘਰਾਂ ਵਿੱਚ ਹੋ ਰਹੀਆਂ ਚੋਰੀਆਂ...

ਇੱਥੋਂ ਤੱਕ ਕਿ ਚੋਰਾਂ ਨੇ ਬੱਚਿਆਂ ਦੀ ਗੋਲਕ ਨੂੰ ਵੀ ਨਹੀਂ ਬਖਸ਼ਿਆ ਤੋੜ ਕੇ ਉਸ ਵਿਚੋਂ ਵੀ ਪੈਸੇ ਕੱਢ ਕੇ ਲੈ ਗਏ। 

ਨੰਗਲ ਬਣਿਆ ਚੋਰਾਂ ਦਾ ਪਸੰਦੀਦਾ ਸ਼ਹਿਰ, ਰੋਜ਼ਾਨਾ ਦੁਕਾਨਾਂ ਤੇ ਘਰਾਂ ਵਿੱਚ ਹੋ ਰਹੀਆਂ ਚੋਰੀਆਂ...

Punjab's Nangal theft and robbery news: ਨੰਗਲ ਦੇ ਵਿੱਚ ਕੋਈ ਅਜਿਹਾ ਦਿਨ ਨਹੀਂ ਜਦੋਂ ਕਿ ਚੋਰੀ ਦੀ ਵਾਰਦਾਤ ਨਾ ਹੋਈ ਹੋਵੇ। ਚੋਰਾਂ ਦੇ ਹੌਸਲੇ ਬੁਲੰਦ ਹਨ ਤੇ ਪੁਲਿਸ ਖਾਲੀ ਹੱਥ ਨਜ਼ਰ ਆ ਰਹੀ ਹੈ। ਆਏ ਦਿਨ ਚੋਰਾਂ ਵੱਲੋਂ ਵੱਖ-ਵੱਖ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਨੰਗਲ ਦੇ ਇੰਦਰਾ ਨਗਰ ਦਾ ਹੈ। ਇੱਥੇ ਅੱਡਾ ਮਾਰਕੀਟ ਵਿੱਚ ਦੁਕਾਨਦਾਰ ਦੇ ਘਰ ਚੋਰਾਂ ਨੇ ਸਿਖਰ ਦੁਪਹਿਰ ਚੋਰੀ ਨੂੰ ਅੰਜਾਮ ਦਿੱਤਾ। 

ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਲੈ ਕੇ ਚੋਰ ਰਫੂ-ਚੱਕਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਚੋਰੀ ਦੇ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਚੋਰੀ ਦੀ ਘਟਨਾ 'ਤੇ ਮਾਮਲਾ ਦਰਜ ਕੀਤਾ।

ਨੰਗਲ ਵਿੱਚ ਆਏ ਦਿਨ ਚੋਰਾਂ ਵੱਲੋਂ ਘਰਾਂ ਨੂੰ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਹੁਣ ਤਾਂ ਦਿਨ ਦੇ ਸਮੇਂ ਵਿੱਚ ਹੀ ਚੋਰ ਚੋਰੀ ਕਰਨ ਤੋਂ ਨਹੀਂ ਡਰਦੇ। ਤਾਜ਼ਾ ਮਾਮਲਾ ਨੰਗਲ ਦੇ ਇੰਦਰਾ ਨਗਰ ਦਾ ਹੈ। ਜਿੱਥੇ ਚੋਰਾਂ ਵੱਲੋਂ ਬੰਦ ਪਏ ਮਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਘਰ ਦਾ ਮਾਲਕ ਘਰ ਤੋਂ ਇੱਕ ਕਿਲੋਮੀਟਰ ਦੀ ਦੂਰੀ ਤੇ ਅੱਡਾ ਮਾਰਕੀਟ ਦੇ ਵਿੱਚ ਦੁਕਾਨ ਕਰਦਾ ਹੈ। 

ਇਹ ਵੀ ਪੜ੍ਹੋ: Andrea Ivanova News: ਦੁਨੀਆ 'ਚ ਸਭ ਤੋਂ ਵੱਡੇ ਹਨ ਇਸ ਔਰਤ ਦੇ ਬੁੱਲ, ਨੱਕ ਰਾਹੀਂ ਸਾਹ ਲੈਣਾ ਵੀ ਹੁੰਦਾ ਔਖਾ! 

ਪੱਤਰਕਾਰ ਨਾਲ ਗੱਲ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਇੰਦਰਾ ਨਗਰ ਵਿੱਚ ਘਰ ਹੈ। ਬੱਚੇ ਤੇ ਪਤਨੀ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਆਪਣੇ ਨਾਨਕੇ ਘਰ ਗਏ ਹੋਏ ਸਨ। ਘਰ ਵਿੱਚ ਹੋਰ ਕੋਈ ਨਹੀਂ ਸੀ ਤੇ ਘਰ ਨੂੰ ਤਾਲਾ ਲੱਗਿਆ ਹੋਇਆ ਸੀ ਤੇ ਦੁਪਹਿਰ ਦੀ ਰੋਟੀ ਖਾਣ ਦੇ ਸਮੇਂ ਆਪਣੀ ਮਾਸੀ ਦੇ ਘਰ ਆਇਆ ਸੀ।  ਉਸਨੇ ਅੱਗੇ ਦੱਸਿਆ ਕਿ ਉਹ ਦੁਕਾਨ ਨੂੰ ਜਾਂਦਿਆਂ ਹੋਇਆਂ ਆਪਣੇ ਘਰ ਨੂੰ ਬਾਹਰੋਂ ਹੀ ਦੇਖ ਕੇ ਦੁਕਾਨ ਨੂੰ ਚਲਾ ਗਿਆ। ਸ਼ਾਮ ਨੂੰ ਘਰ ਦੀਆਂ ਲਾਈਟਾਂ ਜਗਾਉਣ ਤੋਂ ਨਾਦ ਉਸਨੇ ਦੇਖਿਆ ਕਿ ਘਰ ਦਾ ਸਾਰਾ ਸਮਾਨ ਅੰਦਰ ਖਿੱਲਰਿਆ ਹੋਇਆ ਸੀ ਤੇ ਅਲਮਾਰੀ ਦਾ ਸਾਰਾ ਸਮਾਨ ਵੀ ਬਾਹਰ ਖਿਲਰਿਆ ਹੋਇਆ ਸੀ। 

Punjab's Nangal theft and robbery news: 'ਬੱਚਿਆਂ ਦੀ ਗੋਲਕ ਨੂੰ ਵੀ ਨਹੀਂ ਬਖਸ਼ਿਆ'

ਇਸ ਤੋਂ ਬਾਅਦ ਉਸਨੇ ਗੁਆਂਢੀਆਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਦੱਸਿਆ ਕਿ ਘਰ ਵਿੱਚ ਚੋਰੀ ਹੋ ਗਈ ਹੈ। ਚੋਰ ਅਲਮਾਰੀ ਦੇ ਵਿੱਚੋਂ ਉਸ ਦੀਆਂ ਦੋ ਸੋਨੇ ਦੀਆਂ ਅੰਗੂਠੀਆਂ, ਇੱਕ ਕੜਾ ਸੋਨੇ ਦਾ ਤੇ ਇੱਕ ਚਾਂਦੀ ਦਾ ਕੜਾ ਤੇ ਪਤਨੀ ਦੇ ਸੋਨੇ ਦੇ ਗਹਿਣੇ ਤੇ ਨਕਦ ਪੈਸੇ ਸਭ ਕੁਝ ਲੈ ਗਏ। ਇੱਥੋਂ ਤੱਕ ਕਿ ਚੋਰਾਂ ਨੇ ਬੱਚਿਆਂ ਦੀ ਗੋਲਕ ਨੂੰ ਵੀ ਨਹੀਂ ਬਖਸ਼ਿਆ ਤੋੜ ਕੇ ਉਸ ਵਿਚੋਂ ਵੀ ਪੈਸੇ ਕੱਢ ਕੇ ਲੈ ਗਏ। 

ਇਹ ਵੀ ਪੜ੍ਹੋ: Amrish Puri Birthday: 'ਨਹੀਂ ਬਣ ਸਕਦਾ ਕੋਈ' ਅਮਰੀਸ਼ ਪੂਰੀ ਵਰਗਾ ਵਿਲਨ! ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ 
 

 

Trending news