Muktsar Sahib News: ਹੈੱਡ ਟੀਚਰ ਨਾਲ ਕੁੱਟਮਾਰ ਕਰਨ ਵਾਲੀ ਅਧਿਆਪਕਾ 'ਤੇ ਡਿੱਗੀ ਗਾਜ਼, ਸਸਪੈਂਡ
Advertisement
Article Detail0/zeephh/zeephh2117914

Muktsar Sahib News: ਹੈੱਡ ਟੀਚਰ ਨਾਲ ਕੁੱਟਮਾਰ ਕਰਨ ਵਾਲੀ ਅਧਿਆਪਕਾ 'ਤੇ ਡਿੱਗੀ ਗਾਜ਼, ਸਸਪੈਂਡ

Muktsar Sahib News: ਸਕੂਲ ਅਧਿਆਪਕਾ ਨੇ ਇਸ ਸਬੰਧੀ ਕਿਹਾ ਕਿ ਮੁੱਖ ਅਧਿਆਪਕ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। 

 

Muktsar Sahib News: ਹੈੱਡ ਟੀਚਰ ਨਾਲ ਕੁੱਟਮਾਰ ਕਰਨ ਵਾਲੀ ਅਧਿਆਪਕਾ 'ਤੇ ਡਿੱਗੀ ਗਾਜ਼, ਸਸਪੈਂਡ

Muktsar Sahib News/ਅਨਮੋਲ ਸਿੰਘ ਵੜਿੰਗ: ਮੁਕਤਸਰ ਸਾਹਿਬ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਦੀ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਵਿੱਚ ਹੁਣ ਦੂਜੀ ਧਿਰ ਵੀ ਸਾਹਮਣੇ ਆਈ ਹੈ। ਸਕੂਲ ਅਧਿਆਪਕਾ ਨੇ ਇਸ ਸਬੰਧੀ ਕਿਹਾ ਕਿ ਮੁੱਖ ਅਧਿਆਪਕ ਦੀ ਬੀਤੇ 2 ਦਿਨ ਤੋਂ ਮੁੱਖ ਅਧਿਆਪਕ ਦੀ ਕੁੱਟਮਾਰ ਦੀ ਵੀਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਭਾਗੀ ਅਤੇ ਪੁਲਿਸ ਕਾਰਵਾਈ ਤੋਂ ਬਾਅਦ ਅਧਿਆਪਕ ਕਿਰਨਦੀਪ ਕੌਰ ਨੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। 

ਉਹਨਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਇਸ ਸਕੂਲ ਦੇ ਵਿੱਚ ਪੜਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਉਹ ਇੱਕ ਵਿਧਵਾ ਔਰਤ ਹਨ ਅਤੇ ਇਸੇ ਗੱਲ ਦਾ ਫਾਇਦਾ ਚੁੱਕਦੇ ਹੋਏ ਮੁੱਖ ਅਧਿਆਪਕ ਚਮਨ ਲਾਲ ਵੱਲੋਂ ਉਹਨਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਗਲਤ ਤੇ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ। 

ਇਹ ਵੀ ਪੜ੍ਹੋ: Muktsar News: ਅਧਿਆਪਕਾ ਵੱਲੋਂ ਅਧਿਆਪਕ ਨਾਲ ਕੁੱਟਮਾਰ ਕਰਨ ਦੀ ਸੀਸੀਟੀਵੀ ਦਾ ਅਸਲ ਸੱਚ

ਉਸ ਦਿਨ ਬਾਅਦ ਦੁਪਹਿਰ ਛੁੱਟੀ ਸਮੇਂ ਮੈਂ ਤੇ ਮੇਰਾ ਭਰਾ ਨਿਰਮਲ ਸਿੰਘ ਇਸ ਗੱਲ ਬਾਰੇ ਮੁੱਖ ਅਧਿਆਪਕ ਚਮਨ ਲਾਲ ਨੂੰ ਸਮਝਾਉਣ ਲਈ ਗਏ ਸਨ ਪਰ ਅੱਗੋਂ ਮੁੱਖ ਅਧਿਆਪਕ ਚਮਨ ਲਾਲ ਮੇਰੇ ਤੇ ਮੇਰੇ ਭਰਾ ਦੇ ਗਲ ਪੈ ਗਿਆ ਤੇ ਸਾਡੇ ਨਾਲ ਗਾਲੀ ਗਲੋਚ ਕਰਨ ਲੱਗਾ ਤੇ ਇੰਨੇ ਨੂੰ ਉਹ ਮੇਰੇ ਭਰਾ ਤੇ ਮੇਰੇ ਗਲ ਪੈ ਗਿਆ। ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਅਧਿਆਪਕ ਦੇ ਬਿਆਨਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ, ਵਿਭਾਗ ਨੇ ਵੀ ਸਬੰਧਿਤ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Farmers Protest Update: ਕਿਸਾਨਾਂ ਤੇਂ ਕੇਂਦਰ ਵਿਚਾਲੇ ਹੋਈਆਂ 4 ਮੀਟਿੰਗਾਂ 'ਚ ਕਿਥੇ ਫਸਿਆ ਪੇਚ

ਗੌਰਤਲਬ ਹੈ ਕਿ ਬੀਤ ੇਦਿਨੀ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਦੇ ਹੈੱਡ ਟੀਚਰ ਚਮਨ ਲਾਲ ਦੀ ਸਕੂਲ ਵਿੱਚ ਹੀ ਕੁਝ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਘਟਨਾ ਸੀਸੀਟੀ ਵੀ ਕੈਮਰੇ ਵਿਚ ਕੈਦ ਹੋ ਗਈ। ਸਰਕਾਰੀ ਹਸਪਤਾਲ ਵਿਚ ਇਲਾਜ ਅਧੀਨ ਚਿਮਨ ਲਾਲ ਨੇ ਦੱਸਿਆ ਕਿ ਜਦ ਛੁੱਟੀ ਤੋਂ ਬਾਅਦ ਉਹ ਸਕੂਲ ਬੰਦ ਕਰਕੇ ਜਾਣ ਲੱਗੇ ਸਨ ਤਾਂ ਇੱਕ ਵਿਅਕਤੀ ਉਨ੍ਹਾਂ ਨਾਲ ਆ ਕੇ ਧੱਕਾਮੁੱਕੀ ਕਰਨ ਲੱਗਾ। ਕੁਝ ਹੀ ਸਮੇਂ ਬਾਅਦ ਉਸ ਦੇ ਹੀ ਸਕੂਲ ਦੀ ਇੱਕ ਅਧਿਆਪਕਾ ਅਤੇ ਕੁਝ ਹੋਰ ਅਣਪਛਾਤੇ ਉਨ੍ਹਾਂ ਨਾਲ ਆ ਗਏ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

 

Trending news