Malaudh News: ਮਲੌਦ ਇਲਾਕੇ ਵਿੱਚ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੋਸਤ ਹੀ ਕਾਤਲ ਨਿਕਲਿਆ ਹੈ।
Trending Photos
Malaudh News: ਖੰਨਾ ਦੇ ਮਲੌਦ ਇਲਾਕੇ ਵਿੱਚ ਦੋਹਰੇ ਕਤਲ ਕਾਂਡ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੋਸਤ ਹੀ ਕਾਤਲ ਨਿਕਲਿਆ ਹੈ। ਮੁਲਜ਼ਮ ਨੇ ਆਪਣੇ ਦੋ ਦੋਸਤਾਂ ਨੂੰ ਘਰ ਤੋਂ ਬੁਲਾ ਕੇ ਨਹਿਰ ਵਿੱਚ ਧੱਕਾ ਦੇ ਦਿੱਤਾ।
ਬਾਅਦ ਵਿੱਚ ਇਸ ਘਟਨਾ ਨੂੰ ਹਾਦਸਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੀ ਜਾਂਚ ਵਿੱਚ ਮੁਲਜ਼ਮ ਫਸ ਗਿਆ ਅਤੇ ਕਤਲ ਦੀ ਵਾਰਦਾਤ ਦਾ ਖੁਲਾਸਾ ਹੋਇਆ। ਪੁਲਿਸ ਨੇ ਮੁਲਜ਼ਮ ਬਲਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਐਸਐਸਪੀ ਅਸ਼ਵਨੀ ਗੋਇਲ ਨੇ ਦੱਸਿਆ ਕਿ ਮੁਲਜ਼ਮ ਬਲਰਾਜ ਸਿੰਘ ਦੀ ਨਰਿੰਦਰ ਸਿੰਘ ਅਤੇ ਜਗਜੀਤ ਸਿੰਘ ਦੇ ਨਾਲ ਜਾਣ-ਪਛਾਣ ਸੀ। 23 ਅਕਤੂਬਰ ਨੂੰ ਬਲਰਾਜ ਸਿੰਘ ਇਨ੍ਹਾਂ ਨੂੰ ਰਾੜਾ ਸਾਹਿਬ ਖਾਣ-ਪੀਣ ਦੇ ਬਹਾਨੇ ਬੁਲਾਇਆ ਸੀ। ਪਹਿਲਾ ਇੱਕ ਨੌਜਵਾਨ ਨੂੰ ਪੈਟਰੋਲ ਪੰਪ ਉਤੇ ਖੜ੍ਹ ਕੀਤਾ ਅਤੇ ਦੂਜੇ ਨੂੰ ਝਮਟ ਡੇਰੇ ਕੋਲ ਨਹਿਰ ਦੇ ਕੰਢੇ ਲਿਜਾ ਕੇ ਧੱਕਾ ਦੇ ਦਿੱਤਾ।
ਉਸ ਤੋਂ ਬਾਅਦ ਦੂਜੇ ਨੂੰ ਲੈ ਕੇ ਉਥੇ ਨਹਰਿ ਵਿੱਚ ਧੱਕਾ ਦੇ ਦਿੱਤਾ। ਬਾਅਦ ਵਿੱਚ ਹਾਦਸੇ ਦਾ ਰੌਲਾ ਪਾ ਦਿੱਤਾ। ਲੋਕ ਇਕੱਠੇ ਹੋ ਤਾਂ ਪੁਲਿਸ ਨੂੰ ਕਿਸੇ ਰਾਹਗੀਰ ਨੇ ਸੂਚਨਾ ਦਿੱਤੀ। ਪੁਲਿਸ ਮੌਕੇ ਉਤੇ ਪੁੱਜ ਗਈ।
ਐਸਐਸਪੀ ਗੋਇਲ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਫਿਲਹਾਲ ਸਪੱਸ਼ਟ ਨਹੀਂ ਹੋ ਪਾਈ ਹੈ। ਪਹਿਲੀ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਨਰਿੰਦਰ ਸਿਘ ਨੇ ਦੋ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਅਜੇ ਦੋ ਮਹੀਨੇ ਪਹਿਲਾਂ ਹੀ ਨਰਿੰਦਰ ਵਾਪਸ ਆਇਆ ਸੀ। ਹੋ ਸਕਦਾ ਹੈ ਕਿ ਲੜਕੀਆਂ ਵਾਲਿਆਂ ਨੇ ਬਲਰਾਜ ਨਾਲ ਸੰਪਰਕ ਕਰਕੇ ਬਦਲਿਆ ਲਿਆ ਹੋਵੇ।
ਇਹ ਵੀ ਪੜ੍ਹੋ : Amarinder Raja Warring: ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਮੰਗੀ ਮੁਆਫੀ; ਸੱਚਰ ਨੇ ਪਹੁੰਚਾਇਆ ਮੁਆਫੀਨਾਮਾ
ਦੋਸਤਾਂ ਵਿੱਚ ਆਪਸੀ ਰੰਜ਼ਿਸ਼ ਵੀ ਵਜ੍ਹਾ ਹੋ ਸਕਦੀ ਹੈ। ਇਸ ਤੋਂ ਇਲਾਵਾ ਦੀਵਾਲੀ ਦੇ ਚੱਲਦੇ ਕਿਸੇ ਅੰਧਵਿਸ਼ਵਾਸ ਵਿੱਚ ਕਤਲ ਦਾ ਸ਼ੱਕ ਵੀ ਹੈ। ਐਸਐਸਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਡੀਐਸਪੀ ਪਾਇਲ ਦੀਪਕ ਰਾਏ ਅਤੇ ਮਲੌਦ ਥਾਣਾ ਐਸਐਚਓ ਸਤਨਾਮ ਸਿੰਘ ਦੀ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ।
ਇਹ ਵੀ ਪੜ੍ਹੋ : Farmers Protest: ਮਾਨਸਾ 'ਚ ਪਰਾਲੀ ਨੂੰ ਅੱਗ ਲਗਾ ਕੀਤਾ ਵਿਰੋਧ ਪ੍ਰਦਰਸ਼ਨ, ਸਰਕਾਰ ਨੇ ਪਰਾਲੀ ਦੀ ਰਹਿਦ-ਖੂੰਹਦ ਦਾ ਨਹੀਂ ਕੀਤਾ ਕੋਈ ਹੱਲ