Samrala Accident: ਗੱਡੀਆਂ ਦੀ ਸਿੱਧੀ ਟੱਕਰ 'ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ
Advertisement
Article Detail0/zeephh/zeephh2191341

Samrala Accident: ਗੱਡੀਆਂ ਦੀ ਸਿੱਧੀ ਟੱਕਰ 'ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ

Ludhiana Police Officer Death Update: ਲੁਧਿਆਣਾ ਦੇ ਏ.ਸੀ.ਪੀ. ਤੇ ਗੰਨਮੈਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

 

Samrala Accident: ਗੱਡੀਆਂ ਦੀ ਸਿੱਧੀ ਟੱਕਰ 'ਚ ਫਾਰਚੂਨਰ ਨੂੰ ਲੱਗੀ ਅੱਗ, ਲੁਧਿਆਣੇ ਦੇ ACP ਤੇ ਗੰਨਮੈਨ ਦੀ ਮੌਤ

Ludhiana Police Officer Death Update/ਵਰੁਣ ਕੌਸ਼ਲ: ਤੜਕ ਸਾਰ ਕਰੀਬ 12.30 ਤੋਂ ਵਜੇ ਸਮਰਾਲਾ ਦੇ ਦਿਆਲਪੁਰਾ ਬਾਈਪਾਸ ਤੇ ਇੱਕ ਪੁਲਿਸ ਅਧਿਕਾਰੀ ਦੀ ਫਾਰਚੂਨਰ ਗੱਡੀ ਅਤੇ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਵਿਚਾਲੇ ਜ਼ੋਰਦਾਰ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਦੀ ਫਾਰਚੂਨਰ ਨੂੰ ਅੱਗ ਲੱਗ ਗਈ।

ਇਸ ਦਰਦਨਾਕ ਹਾਦਸੇ ਵਿੱਚ ਲੁਧਿਆਣਾ ਵਿਖੇ ਤਾਇਨਾਤ ਏਸੀਪੀ ਸੰਦੀਪ ਸਿੰਘ ਅਤੇ ਉਨਾਂ ਦੇ ਗਨਮੈਨ ਦੀ ਮੌਤ ਹੋ ਚੁੱਕੀ ਹੈ ਜਦਕਿ ਪੁਲਿਸ ਅਧਿਕਾਰੀ ਦੀ ਗੱਡੀ ਦਾ ਚਾਲਕ ਕਾਫੀ ਗੰਭੀਰ ਹਾਲਤ ਵਿੱਚ ਹੈ। ਜਾਣਕਾਰੀ ਮਿਲੀ ਹੈ ਕਿ ਏਸੀਪੀ ਸੰਦੀਪ ਸਿੰਘ ਦੇਰ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੇ ਸਨ। ਸਮਰਾਲਾ ਨੇੜੇ ਦਿਆਲਪੁਰਾ ਬਾਈ ਪਾਸ ਕੋਲ ਉਹਨਾਂ ਦੀ ਫਾਰਚੂਨਰ ਗੱਡੀ ਦੀ ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਨਾਲ ਜੋਰਦਾਰ ਟੱਕਰ ਹੋ ਗਈ। 

fallback

ਇਹ ਵੀ ਪੜ੍ਹੋ: Ludhiana News:ਫੋਟੋ ਖਿਚਵਾਉਂਦੇ ਹੋਏ ਨਦੀ 'ਚ ਡਿੱਗਿਆ ਛੋਟਾ ਭਰਾ, ਵੱਡਾ ਵੀ ਡੁੱਬਿਆ

ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਗੱਡੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਵੀ ਮਦਦ ਲਈ ਅਤੇ ਬੜੀ ਮੁਸ਼ਕਿਲ ਗੱਡੀ ਵਿੱਚੋਂ ਕੱਢ ਕੇ ਗੰਭੀਰ ਹਾਲਤ ਵਿੱਚ ਜਖਮੀ ਪੁਲਿਸ ਅਧਿਕਾਰੀ ਉਨਾਂ ਦੇ ਗਨਮੈਨ ਅਤੇ ਡਰਾਈਵਰ ਨੂੰ ਸਮਰਾਲਾ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਏਸੀਪੀ ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸਮਰਾਲਾ ਦੇ ਐਸਐਚ ਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਮੌਕੇ ਤੇ ਤੁਰੰਤ ਪਹੁੰਚ ਗਏ ਸਨ ਅਤੇ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਅਧਿਕਾਰੀ ਸੰਦੀਪ ਸਿੰਘ ਅਤੇ ਉਹਨਾਂ ਦੇ ਗੰਨਮੈਨ ਨੂੰ ਬਾਹਰ ਕੱਢਣ ਵਿੱਚ ਭਾਰੀ ਮਸ਼ੱਕਤ ਕਰਨੀ ਪਈ ਅਤੇ ਉਹਨਾਂ ਦੀ ਜਾਨ ਬਚਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਗਈ ਪ੍ਰੰਤੂ ਏਸੀਪੀ ਸੰਦੀਪ ਸਿੰਘ ਅਤੇ ਉਨਾਂ ਦੇ ਗਨਮੈਨ ਦੀ ਜਾਨ ਬਚਾਈ ਨਾ ਜਾ ਸਕੀ।

ਇਹ ਵੀ ਪੜ੍ਹੋ: Manish Sisodia Update: ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ, ਇੱਕ ਦਿਨ ਪਹਿਲਾਂ ਜੇਲ੍ਹ ਤੋਂ ਲਿਖੀ ਸੀ ਚਿੱਠੀ 
 

Trending news