Punjab Dengue Case: ਹੜਾਂ ਤੋਂ ਬਾਅਦ ਹੁਣ ਮੱਛਰਾਂ ਦਾ ਕਹਿਰ, ਸੁਲਤਾਨਪੁਰ ਲੋਧੀ ਦੇ 40 ਤੋਂ ਵਧੇਰੇ ਪਿੰਡਾਂ 'ਚ ਡੇਂਗੂ ਫੈਲਣ ਦਾ ਖਦਸ਼ਾ
Advertisement
Article Detail0/zeephh/zeephh1812012

Punjab Dengue Case: ਹੜਾਂ ਤੋਂ ਬਾਅਦ ਹੁਣ ਮੱਛਰਾਂ ਦਾ ਕਹਿਰ, ਸੁਲਤਾਨਪੁਰ ਲੋਧੀ ਦੇ 40 ਤੋਂ ਵਧੇਰੇ ਪਿੰਡਾਂ 'ਚ ਡੇਂਗੂ ਫੈਲਣ ਦਾ ਖਦਸ਼ਾ

Punjab Dengue Case: ਪਾਣੀ ਦੀ ਮਾਰ ਤੋਂ ਬਾਅਦ ਇੱਕ ਹੋਰ ਵੱਡਾ ਖਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ ਜੋ ਹੜਾਂ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲੇ ਖਖਤਰਨਾਕ ਮੱਛਰਾਂ ਨਾਲ ਜੁੜਿਆ ਹੈ। ਪ੍ਰਸ਼ਾਸ਼ਨ ਦਾ ਦਾਅਵਾ ਹੈ ਕਿ ਹਰ ਆਪਦਾ ਨਾਲ ਨਜਿੱਠਣ ਲਈ ਪ੍ਰਬੰਧ ਪੁਖ਼ਤਾ ਹੈ।

 

Punjab Dengue Case: ਹੜਾਂ ਤੋਂ ਬਾਅਦ ਹੁਣ ਮੱਛਰਾਂ ਦਾ ਕਹਿਰ, ਸੁਲਤਾਨਪੁਰ ਲੋਧੀ ਦੇ 40 ਤੋਂ ਵਧੇਰੇ ਪਿੰਡਾਂ 'ਚ ਡੇਂਗੂ ਫੈਲਣ ਦਾ ਖਦਸ਼ਾ

Punjab Dengue Case: ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹੁਣ ਪਾਣੀ ਦੀ ਮਾਰ ਤੋਂ ਬਾਅਦ ਇੱਕ ਹੋਰ ਵੱਡਾ ਖਤਰਾ ਮੰਡਰਾਉਂਦਾ ਵਿਖਾਈ ਦੇ ਰਿਹਾ ਹੈ ਜੋ ਹੜਾਂ ਅਤੇ ਬਰਸਾਤੀ ਪਾਣੀ ਤੋਂ ਪੈਦਾ ਹੋਣ ਵਾਲੇ ਖਖਤਰਨਾਕ ਮੱਛਰਾਂ ਨਾਲ ਜੁੜਿਆ ਹੈ। ਦਰਅਸਲ ਸੁਲਤਾਨਪੁਰ ਲੋਧੀ ਇਲਾਕੇ ਦੇ ਮੰਡ ਖੇਤਰ ਤੇ ਹੋਰ ਨਾਲ ਲਗਦੇ ਸੰਬੰਧਿਤ 40 ਪਿੰਡਾਂ ਵਿੱਚ ਹੁਣ ਹੜਾਂ ਤੇ ਬਰਸਾਤੀ ਪਾਣੀ ਦੇ ਦਸਤਕ ਦੇਣ ਮਗਰੋਂ ਡੇਂਗੂ ਦਾ ਖ਼ਤਰਾ (Punjab Dengue Case) ਮੰਡਰਾਉਣ ਲੱਗਾ ਹੈ।

ਡੇਂਗੂ ਦੇ ਬੁਖ਼ਾਰ ਦਾ ਕਹਿਰ (Punjab Dengue Case)  ਤੇਜ਼ੀ ਨਾਲ ਫ਼ੈਲ ਰਿਹਾ ਹੈ।  ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖ਼ਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। 

ਇਹ ਵੀ ਪੜ੍ਹੋ: Happy Friendship Day 2023: ਫਰੈਂਡਸ਼ਿਪ ਡੇ ਨੂੰ ਯਾਦਗਾਰ ਬਣਾਉਣ ਲਈ ਦੋਸਤਾਂ ਨੂੰ ਦੇ ਸਕਦੇ ਹੋ ਇਹ ਖਾਸ ਤੋਹਫ਼ੇ

ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅਜਿਹੇ ਦੇ ਵਿੱਚ ਹੜ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਹੜਾਂ ਤੇ ਬਰਸਾਤੀ ਪਾਣੀ ਦੀ ਮਾਰ ਦੇ ਚੱਲਦਿਆਂ ਗੰਧਲੇ ਪਾਣੀ ਤੋਂ ਪੈਦਾ ਹੋਏ ਖਤਰਨਾਕ ਮੱਛਰਾਂ ਨੇ ਉਹਨਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਸਤਾ ਰਿਹਾ ਹੈ। ਉਹਨਾਂ ਕਿਹਾ ਕਿ ਹੜਾਂ ਦੇ ਕਾਰਨ ਉਹਨਾਂ ਦਾ ਪਹਿਲਾਂ ਹੀ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ ਪਰ ਹੁਣ ਖਤਰਾ ਉਹਨਾਂ ਦੀ ਜਾਨ ਤੇ ਬਣ ਆਇਆ ਹੈ। ਉਹਨਾਂ ਨੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਗਾਉਂਦਿਆਂ ਇਹਨਾਂ ਜਾਨਲੇਵਾ ਬਣਦੇ ਹਾਲਾਤਾਂ ਤੋਂ ਨਿਜਾਤ ਦਿਵਾਉਣ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ ਸਿਹਤ ਵਿਭਾਗ ਨਾਲ ਸੰਬੰਧਿਤ ਡਾਕਟਰਾਂ ਦਾ ਕਹਿਣਾ ਹੈ ਕਿ ਲੋਕ ਇਸ ਮੁਸ਼ਕਿਲ ਸਮੇਂ ਵਿੱਚ ਸਾਡੇ ਨਾਲ ਸੰਪਰਕ ਕਰਕੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਹਾਸਿਲ ਕਰ ਸਕਦੇ ਹਨ ਅਤੇ ਅਗਰ ਕਿਸੇ ਨੂੰ ਅਜਿਹੇ ਵਿੱਚ ਡੇਂਗੂ ਵਰਗੀ ਬਿਮਾਰ ਦਾ ਸ਼ੱਕ ਜਾਹਿਰ ਹੁੰਦਾ ਹੈ ਤਾਂ ਉਹ ਤੁਰੰਤ ਹੀ ਮੈਡੀਕਲ ਸਹਾਇਤਾ ਲਈ ਸਥਾਨਕ ਹਸਪਤਾਲ ਵਿੱਚ ਇਲਾਜ ਸੰਬੰਧੀ ਸੰਪਰਕ ਕਰ ਸਕਦਾ ਹੈ।

ਇਹ ਵੀ ਪੜ੍ਹੋ: Punjab Dengue Cases: ਮੁਹਾਲੀ 'ਚ ਘਰ- ਘਰ ਜਾ ਕੇ ਡੇਂਗੂ ਤੇ ਮਲੇਰੀਆਂ ਦੇ ਮੱਛਰਾਂ ਦਾ ਲਾਵਾ ਕੀਤਾ ਗਿਆ ਚੈੱਕ, ਕੀਤੀ ਲੋਕਾਂ ਨੂੰ ਇਹ ਅਪੀਲ

(ਕਪੂਰਥਲਾ ਤੋਂ ਚੰਦਰ ਮੜੀਆ ਦੀ ਰਿਪੋਰਟ)

Trending news