Punjab's Khanauri Patwari News: ਵਿਜੀਲੈਂਸ ਬਿਊਰੋ ਦੇ ਸੂਤਰਾਂ ਅਨੁਸਾਰ 1.24 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਅਜਿਹੇ ਬਿਆਨੇ ਵੀ ਬਰਾਮਦ ਕੀਤੇ ਗਏ ਹਨ ਜੋ ਅਜੇ ਤੱਕ ਰਜਿਸਟਰਡ ਨਹੀਂ ਹੋਏ ਹਨ।
Trending Photos
Punjab's Khanauri Patwari on Vigilance Bureau radar: ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਵਿਜੀਲੈਂਸ ਬਿਊਰੋ ਖਨੌਰੀ ਵਿੱਚ ਤਾਇਨਾਤ ਬਲਕਾਰ ਸਿੰਘ ਪਟਵਾਰੀ, ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਗਿਆ ਸੀ, ਦੀ ਜਾਇਦਾਦ ਦੀ ਜਾਂਚ ਕਰ ਰਿਹਾ ਹੈ।
ਵਿਜੀਲੈਂਸ ਬਿਊਰੋ ਦੇ ਮੁਤਾਬਿਕ ਇਹ ਪਟਵਾਰੀ ਸਾਲ 2002 ਵਿੱਚ ਨਿਯੁਕਤ ਹੋਇਆ ਸੀ ਅਤੇ ਕਰੀਬ 21 ਸਾਲ ਦੀ ਨੌਕਰੀ ਦੌਰਾਨ ਪਟਵਾਰੀ ਬਲਕਾਰ ਸਿੰਘ ਵੱਲੋਂ 11 ਪਿੰਡਾਂ ਵਿੱਚ 54 ਜਾਇਦਾਦਾਂ ਖਰੀਦੀਆਂ ਗਈਆਂ ਹਨ, ਜਿਨ੍ਹਾਂ ਦੀ ਰਜਿਸਟਰੀ ਅਧਿਕਾਰੀਆਂ ਦੇ ਹੱਥ ਲੱਗ ਗਈ।
ਮਿਲੀ ਜਾਣਕਾਰੀ ਦੇ ਮੁਤਾਬਕ ਬਲਕਾਰ ਸਿੰਘ ਪਟਵਾਰੀ ਨੇ ਇਹ ਜਾਇਦਾਦ ਆਪਣੀ ਪਤਨੀ ਅਤੇ ਮਾਤਾ ਦੇ ਨਾਂ 'ਤੇ ਖਰੀਦੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੁੱਲ ਕੀਮਤ 4 ਕਰੋੜ ਰੁਪਏ ਹੈ, ਜਦਕਿ ਵਿਜੀਲੈਂਸ ਵੱਲੋਂ ਇਨ੍ਹਾਂ ਜਾਇਦਾਦਾਂ ਦੀ ਬਾਜ਼ਾਰੀ ਕੀਮਤ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਇਸ ਦੇ ਨਾਲ ਹੀ ਵਿਜੀਲੈਂਸ ਬਿਊਰੋ ਦੇ ਸੂਤਰਾਂ ਅਨੁਸਾਰ 1.24 ਕਰੋੜ ਰੁਪਏ ਦੀ ਜਾਇਦਾਦ ਨਾਲ ਸਬੰਧਤ ਅਜਿਹੇ ਬਿਆਨੇ ਵੀ ਬਰਾਮਦ ਕੀਤੇ ਗਏ ਹਨ ਜੋ ਅਜੇ ਤੱਕ ਰਜਿਸਟਰਡ ਨਹੀਂ ਹੋਏ ਹਨ।
ਇਹ ਵੀ ਪੜ੍ਹੋ: Qaumi Insaf Morcha news: ਮੁਹਾਲੀ YPS ਚੌਂਕ ਨੇੜੇ ਸੜਕ 'ਤੇ ਇੱਕ ਸਾਈਡ ਤੋਂ ਆਵਾਜਾਈ ਸ਼ੁਰੂ, ਅੱਜ ਹਾਈ ਕੋਰਟ 'ਚ ਹੋਵੇਗੀ ਸੁਣਵਾਈ
ਇਹ ਵੀ ਪੜ੍ਹੋ: Bathinda Spa Centre News: ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ