Punjab News: ਕਈ ਥਾਵਾਂ 'ਤੇ ਪੰਚਾਇਤੀ ਕੰਮਾਂ ਨਾਲ ਸਬੰਧਤ ਯੂਟੀਲਾਈਜ਼ੇਸ਼ਨ ਸਰਟੀਫਿਕੇਟ (ਯੂ.ਸੀ.) ਨਹੀਂ ਦਿੱਤੇ ਗਏ ਅਤੇ ਕਈ ਥਾਵਾਂ 'ਤੇ UC ਦਾ ਕੰਮ ਮੁਕੰਮਲ ਨਾ ਹੋਣ ਦੇ ਬਾਵਜੂਦ ਜਾਰੀ ਕਰ ਦਿੱਤਾ ਗਏ ਤੇ ਹੁਣ ਇਸ ਸਭ ਦੀ ਜਾਂਚ ਕੀਤੀ ਗਈ ਦਾਵੇਗੀ।
Trending Photos
Punjab News: ਪੰਜਾਬ ਸਰਕਾਰ ਨੇ ਪੰਚਾਇਤੀ ਗਰਾਂਟਾਂ ਵਿੱਚ ਹੋਈਆਂ ਬੇਨਿਯਮੀਆਂ ਦੀ ਵੱਡੇ ਪੱਧਰ ’ਤੇ ਵਿਜੀਲੈਂਸ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਪੰਜਾਬ ਭਰ ਵਿੱਚ ਕਰੀਬ 325 ਕੇਸਾਂ ਦੀ ਜਾਂਚ ਆਰੰਭੀ ਗਈ ਹੈ। ਲੁਧਿਆਣਾ 'ਚ ਪੰਚਾਇਤੀ ਪੈਸੇ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਕਈ ਥਾਵਾਂ 'ਤੇ ਪੰਚਾਇਤੀ ਕੰਮਾਂ ਨਾਲ ਸਬੰਧਤ ਯੂਟੀਲਾਈਜ਼ੇਸ਼ਨ ਸਰਟੀਫਿਕੇਟ (ਯੂ.ਸੀ.) ਨਹੀਂ ਦਿੱਤੇ ਗਏ ਅਤੇ ਕਈ ਥਾਵਾਂ 'ਤੇ UC ਦਾ ਕੰਮ ਮੁਕੰਮਲ ਨਾ ਹੋਣ ਦੇ ਬਾਵਜੂਦ ਜਾਰੀ ਕਰ ਦਿੱਤੇ ਗਏ ਤੇ ਹੁਣ ਇਸ ਸਭ ਦੀ ਜਾਂਚ ਏਜੰਸੀ ਵੱਲੋਂ ਘੋਖ ਕੀਤੀ ਗਈ ਜਾਵੇਗੀ।
ਇਹ ਵੀ ਪੜ੍ਹੋ: Ludhiana News: ਪੰਚਾਇਤ ਮੰਤਰੀ ਦੇ ਹੁਕਮਾਂ ਪਿਛੋਂ ਲੁਧਿਆਣਾ ਦੇ ਛੇ ਪਿੰਡਾਂ ਦੀਆਂ ਪੰਚਾਇਤਾਂ ਖ਼ਿਲਾਫ਼ ਘਪਲੇ ਦੀ ਜਾਂਚ ਸ਼ੁਰੂ
ਦੱਸਣਯੋਗ ਹੈ ਕਿ ਬੀਤੇ ਦਿਨੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਵਿੱਚ ਲਗਭਗ 121 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਨੇ ਜਿੱਥੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਰਜਨ ਦੇ ਕਰੀਬ ਅਧਿਕਾਰੀਆਂ ਸਮੇਤ 6 ਸਰਪੰਚਾਂ ਨੂੰ ਤੁਰੰਤ ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਹਨ, ਉਥੇ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਇਸ ਤਹਿਤ ਲੁਧਿਆਣਾ ਵਿੱਚ 6 ਪਿੰਡਾਂ ਦੇ ਸਰਪੰਚਾਂ ਖਿਲਾਫ਼ ਚਾਰਜਸ਼ੀਟ ਜਾਰੀ ਕੀਤੀ ਹੈ ਅਤੇ ਪੰਚਾਇਤ ਵਿਭਾਗ ਦੇ ਕੁਝ ਅਧਿਕਾਰੀਆਂ ਖਿਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਲਗਾਤਾਰ ਭ੍ਰਿਸ਼ਟਾਚਾਰ ਉਪਰ ਨਕੇਲ ਪਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Punjab News: ਲਾਲਜੀਤ ਸਿੰਘ ਭੁੱਲਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ 'ਚ 121 ਕਰੋੜ ਰੁਪਏ ਦੇ ਵੱਡੇ ਘਪਲੇ ਦਾ ਪਰਦਾਫਾਸ਼