Gurdaspur News: ਗੁਰਦਾਸਪੁਰ ਵਿੱਚ SBI ਸੇਵਾ ਕੇਂਦਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ, ਘਟਨਾ CCTV ਕੈਮਰੇ 'ਚ ਕੈਦ
Advertisement
Article Detail0/zeephh/zeephh1837481

Gurdaspur News: ਗੁਰਦਾਸਪੁਰ ਵਿੱਚ SBI ਸੇਵਾ ਕੇਂਦਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ, ਘਟਨਾ CCTV ਕੈਮਰੇ 'ਚ ਕੈਦ

Gurdaspur News: ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

 

Gurdaspur News: ਗੁਰਦਾਸਪੁਰ ਵਿੱਚ SBI ਸੇਵਾ ਕੇਂਦਰ 'ਚ ਪਿਸਤੌਲ ਦੀ ਨੋਕ 'ਤੇ ਲੁੱਟ, ਘਟਨਾ CCTV ਕੈਮਰੇ 'ਚ ਕੈਦ

Gurdaspur News: ਗੁਰਦਾਸਪੁਰ ਦੇ ਪਿੰਡ ਭੱਟੀਆਂ ਵਿੱਚ ਐਸਬੀਆਈ ਦੇ ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ ਉੱਤੇ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਰਾਜੇਸ਼ ਅਗਨੀਹੋਤਰੀ ਪੁੱਤਰ ਮਨੋਹਰ ਲਾਲ ਵਾਸੀ ਗਹੋਤ ਭੱਟੀਆਂ ਸਟੇਟ ਬੈਂਕ ਦੇ ਨੇੜੇ ਪੈਸੇ ਦੇ ਲੈਣ ਦੇਣ ਦੇ ਸੇਵਾ ਕੇਂਦਰ ਦਾ ਕੰਮ ਕਰਦਾ ਹੈ। ਉਹ ਆਪਣੇ ਪੁੱਤਰਾਂ ਸਮੇਤ ਦੁਕਾਨ ਉੱਤੇ ਹਾਜ਼ਰ ਸੀ ਤਾਂ 3 ਨੌਜਵਾਨ ਮੂੰਹ ਢੱਕ ਕੇ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੋ ਕੇ ਗਨ ਪੁਆਇੰਟ ਉੱਤੇ ਰਜੇਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਉੱਪਰ ਪਿਸਤੌਲ ਨਾਲ ਹਮਲਾ ਕਰਕੇ ਉਹਨਾਂ ਕੋਲੋਂ ਨਗਦੀ ਦੀ ਮੰਗ ਕੀਤੀ ਅਤੇ ਪਲ ਝਪਕਦੇ ਹੀ ਉਹ ਦੁਕਾਨ ਵਿੱਚ ਪਈ ਡੇਢ ਲੱਖ ਦੀ ਨਗਦੀ ਲੈ ਕੇ ਮੌਕੇ ਤੋਂ ਨਹਿਰ ਦੇ ਕੋਲ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਬਰੀਕੀ ਨਾਲ ਲੁਟੇਰਿਆਂ ਦੀ ਪਛਾਣ ਕਰਨ ਅਤੇ ਇਸ ਘਟਨਾ ਲਈ ਲੋੜੀਂਦੇ ਤੱਥ ਵੀ ਦੁਕਾਨਦਾਰ ਅਤੇ ਲਾਗਲੇ ਲੋਕਾਂ ਕੋਲੋਂ ਪ੍ਰਾਪਤ ਕੀਤੇ ਹਨ ਅਤੇ ਸੀਸੀਟੀਵਿਟੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ: Chandigarh News: ਹਸਪਤਾਲ 'ਚ ਛੇਵੀਂ ਮੰਜ਼ਿਲ ਤੋਂ ਡਿੱਗਿਆ ਮਰੀਜ਼, ਦਹਿਸ਼ਤ ਦਾ ਮਾਹੌਲ

ਇਸ ਮੌਕੇ ਉੱਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਇਹਨਾਂ ਤਿੰਨ ਨੌਜਵਾਨਾਂ ਦੀ ਪੁਲਿਸ ਵੱਲੋਂ ਗੰਭੀਰਤਾ ਨਾਲ ਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇੱਕ ਲੱਖ ਤੋਂ ਉਪਰ ਰਕਮ ਦੀ ਲੁੱਟ ਹੋਈ ਹੈ ਅਤੇ ਉਹਨਾਂ ਦੱਸਿਆ ਕੀ ਜਲਦ ਮਾਮਲਾ ਦਰਜ ਕਰਕੇ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  Meri Mati Mera Desh: ਜਾਣੋ ਕੀ ਹੈ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ? ਜਿਸ ਦੀ ਚੰਡੀਗੜ੍ਹ ਵਿੱਚ ਹੋਈ ਸ਼ੁਰੂਆਤ

(ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ)

Trending news