Punjab News: ਪੰਜਾਬ ਦੇ ਇੱਕ ਜ਼ਿਲ੍ਹੇ ਵਿੱਚ ਅਨੌਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁਲਾਜ਼ਮ ਪਰਿਵਾਰ ਦਾ ਮੁਖੀਆ ਇੱਕੋ ਵੇਲੇ ਦੋ-ਦੋ ਵਿਭਾਗਾਂ ਵਿੱਚ ਨੌਕਰੀ ਕਰਦਾ ਰਿਹਾ ਹੈ, ਆਓ ਜਾਣਦੇ ਹਨ ਇਹ ਪੂਰਾ ਮਾਮਲਾ ਕੀ ਹੈ ?
Trending Photos
Punjab News: ਪੰਜਾਬ ਵਿੱਚ ਧੋਖਾਧੜੀ ਨਾਲ ਜੁੜੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੰਜਾਬ ਦੇ ਦੇ ਇੱਕ ਜ਼ਿਲ੍ਹੇ ਵਿੱਚ ਅਨੌਖਾ ਹੀ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿਹ ਹਾਲ ਹੀ ਵਿੱਚ ਪੰਜਾਬ ਦੇ ਇੱਕ ਮੁਲਾਜ਼ਮ ਪਰਿਵਾਰ ਦਾ ਮੁਖੀਆ ਇੱਕੋ ਵੇਲੇ ਦੋ-ਦੋ ਵਿਭਾਗਾਂ ’ਚ ਨੌਕਰੀ ਕਰਦਾ ਰਿਹਾ ਹੈ। ਉਸ ਨੇ ਇੱਕ ਸਮੇਂ ਦੋ-ਦੋ ਤਨਖ਼ਾਹਾਂ ਲਈਆਂ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਤਰਸ ਦੇ ਅਧਾਰ ’ਤੇ ਦੋ ਸਰਕਾਰੀ ਨੌਕਰੀਆਂ ਤੇ ਇੱਕੋ ਵੇਲੇ ਦੋ ਪੈਨਸ਼ਨਾਂ ਲਈਆਂ। ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਕੀਤੀ ਪੜਤਾਲ ’ਚ ਇਹ ਘਪਲਾ ਬੇਪਰਦ ਹੋਇਆ ਹੈ। ਇਹੀ ਨਹੀਂ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਵੀ ਲੱਗਿਆ ਹੈ।
ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਤਾਰਾਗੜ੍ਹ ਹੈ ਜਿੱਥੇ ਦੇ ਕੁਲਦੀਪ ਸਿੰਘ ਨੇ ਪਹਿਲੀ ਅਪਰੈਲ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਭੇਜ ਕੇ ਇਸ ਘਪਲੇ ’ਤੇ ਉਂਗਲ ਧਰੀ ਸੀ। ਦਰਅਸਲ ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਪੱਤਰ ਨੰਬਰ 23042 ਤਹਿਤ ਇਹ ਸ਼ਿਕਾਇਤ ਜਲ ਸਰੋਤ ਵਿਭਾਗ ਨੂੰ ਪੜਤਾਲ ਲਈ ਭੇਜੀ ਸੀ। ਵਿਭਾਗ ਦੀ ਸ਼ਿਕਾਇਤ ਸ਼ਾਖਾ ਦੇ ਕਾਰਜਕਾਰੀ ਇੰਜਨੀਅਰ ਨੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਅਤੇ 14 ਨਵੰਬਰ ਨੂੰ ਪੜਤਾਲ ਦੀ ਰਿਪੋਰਟ ਪ੍ਰਮੁੱਖ ਸਕੱਤਰ ਨੂੰ ਸੌਂਪ ਦਿੱਤੀ। ਵਿਭਾਗ ਨੇ 15 ਦਸੰਬਰ ਨੂੰ ਟਰਾਂਸਪੋਰਟ ਵਿਭਾਗ ਨੂੰ ਵੀ ਪੜਤਾਲ ਦਾ ਹਵਾਲਾ ਦੇ ਕੇ ਕਾਰਵਾਈ ਲਈ ਲਿਖ ਦਿੱਤਾ।
ਪੜਤਾਲ ਰਿਪੋਰਟ
ਗੁਰਦਾਸਪੁਰ ਦੇ ਮੁਹੱਲਾ ਸੁੰਦਰ ਨਗਰ ਦੇ ਹੰਸ ਰਾਜ ਨੇ ਜਲ ਸਰੋਤ ਵਿਭਾਗ ਦੀ ਮਾਧੋਪੁਰ ਡਿਵੀਜ਼ਨ ਵਿਚ 1 ਮਈ 1975 ਨੂੰ ਜੁਆਇਨ ਕੀਤਾ ਸੀ ਅਤੇ ਉਹ 14 ਜਨਵਰੀ 2002 (ਮੌਤ ਹੋਣ ਤੱਕ) ਤੱਕ ਸਰਕਾਰੀ ਨੌਕਰੀ ’ਤੇ ਬਤੌਰ ਮੇਟ ਕੰਮ ਕਰਦਾ ਰਿਹਾ। ਇਸੇ ਤਰ੍ਹਾਂ ਹੰਸ ਰਾਜ ਨੇ 21 ਜਨਵਰੀ 1997 ਨੂੰ ਪੰਜਾਬ ਰੋਡਵੇਜ਼ ਦੇ ਜਲੰਧਰ ਡਿਪੂ-1 ਵਿਚ ਨੌਕਰੀ ਜੁਆਇਨ ਕੀਤੀ ਅਤੇ ਉਹ ਮੌਤ ਹੋਣ ਤੱਕ ਡਿਊਟੀ ਕਰਦਾ ਰਿਹਾ। ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਗੁਰਦਾਸਪੁਰ ਨੇ ਵੀ 9 ਨਵੰਬਰ 2023 ਨੂੰ ਪੱਤਰ ਭੇਜ ਕੇ ਸਪਸ਼ਟ ਕੀਤਾ ਕਿ ਹੰਸ ਰਾਜ ਇੱਕੋ ਸਮੇਂ ਦੋ ਜਗ੍ਹਾ ਨੌਕਰੀ ਕਰਦਾ ਰਿਹਾ, ਇੱਕ ਨੌਕਰੀ ਜਲ ਸਰੋਤ ਵਿਭਾਗ ’ਚ ਅਤੇ ਦੂਸਰੀ ਨੌਕਰੀ ਟਰਾਂਸਪੋਰਟ ਵਿਭਾਗ ਵਿਚ।
ਇਹ ਵੀ ਪੜ੍ਹੋ: Ferozpur Jail News: ਫ਼ਿਰੋਜ਼ਪੁਰ ਜੇਲ੍ਹ ਮਾਮਲੇ 'ਚ ਏਆਈਜੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼, ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ
ਜਾਣੋ ਕੀ ਸੀ ਪੂਰਾ ਮਾਮਲਾ
ਪੱਤਰ ਅਨੁਸਾਰ ਜਦੋਂ ਹੰਸ ਰਾਜ ਦੀ ਮੌਤ ਹੋ ਗਈ ਤਾਂ ਪਰਿਵਾਰ ਦੋਵਾਂ ਵਿਭਾਗਾਂ ਤੋਂ ਪੈਨਸ਼ਨ ਦੇ ਲਾਭ ਵੀ ਲੈ ਰਿਹਾ ਹੈ। ਪੜਤਾਲ ਤੋਂ ਪਤਾ ਲੱਗਦਾ ਹੈ ਕਿ ਹੰਸ ਰਾਜ ਦੇ ਦੋ ਵਿਆਹ ਸਨ। ਹੰਸ ਰਾਜ ਦੀ ਮੌਤ ਹੋ ਗਈ ਤਾਂ ਉਸ ਦੀ ਪਤਨੀ ਸ਼ਾਨੋ ਦੇਵੀ ਨੇ ਤਰਸ ਦੇ ਅਧਾਰ ’ਤੇ 27 ਜੁਲਾਈ 2005 ਨੂੰ ਜਲ ਸਰੋਤ ਵਿਭਾਗ ਵਿਚ ਬੇਲਦਾਰ ਦੀ ਅਸਾਮੀ ’ਤੇ ਜੁਆਇਨ ਕਰ ਲਿਆ ਅਤੇ ਇਸ ਵੇਲੇ ਸ਼ਾਨੋ ਦੇਵੀ ਕੰਡੀ ਏਰੀਆ ਡੈਮ ਮੈਂਟੇਨੈਂਸ ਡਿਵੀਜ਼ਨ ਨੰਬਰ-ਇੱਕ ਵਿਚ ਤਾਇਨਾਤ ਹੈ।
-ਇਸੇ ਤਰ੍ਹਾਂ ਮਰਹੂਮ ਹੰਸ ਰਾਜ ਦੇ ਪੁੱਤਰ ਗੁਰਪਾਲ ਸਿੰਘ ਜੋ ਕਿ ਪਹਿਲੀ ਪਤਨੀ ਦਾ ਪੁੱਤਰ ਹੈ, ਨੇ ਸਾਲ 2009 ਵਿਚ ਆਪਣੇ ਬਾਪ ਹੰਸ ਰਾਜ ਦੀ ਥਾਂ ’ਤੇ ਤਰਸ ਦੇ ਅਧਾਰ ’ਤੇ ਟਰਾਂਸਪੋਰਟ ਵਿਭਾਗ ’ਚ ਬਤੌਰ ਕੰਡਕਟਰ ਨੌਕਰੀ ਲੈ ਲਈ। ਰਿਪੋਰਟ ਅਨੁਸਾਰ ਗੁਰਪਾਲ ਸਿੰਘ ਇਸ ਵੇਲੇ ਪੰਜਾਬ ਰੋਡਵੇਜ਼ ਦੇ ਬਟਾਲਾ ਡਿਪੂ ਵਿਚ ਬਤੌਰ ਕੰਡਕਟਰ/ਸਬ ਇੰਸਪੈਕਟਰ ਨੌਕਰੀ ਕਰ ਰਿਹਾ ਹੈ। ਪੜਤਾਲ ਅਨੁਸਾਰ ਇਹ ਪਰਿਵਾਰ ਦੋ ਫੈਮਿਲੀ ਪੈਨਸ਼ਨਾਂ ਵੀ ਲੈ ਰਿਹਾ ਹੈ। ਪੜਤਾਲ ਦੌਰਾਨ ਗੁਰਪਾਲ ਸਿੰਘ ਨੂੰ ਸੱਦਿਆ ਗਿਆ ਪ੍ਰੰਤੂ ਉਹ ਹਾਜ਼ਰ ਨਹੀਂ ਹੋਇਆ। ਪੜਤਾਲ ਵਿੱਚ ਸ਼ਿਕਾਇਤਕਰਤਾ ਵੱਲੋਂ ਲਗਾਏ ਦੋਸ਼ ਸਾਬਤ ਹੋ ਗਏ ਹਨ।
-ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਟਰਾਂਸਪੋਰਟ ਵਿਭਾਗ ਨੂੰ ਲਿਖਿਆ ਹੈ ਕਿ ਹੰਸ ਰਾਜ ਦੇ ਪਰਿਵਾਰ ਦੀ ਪੈਨਸ਼ਨ ਬੰਦ ਕੀਤੀ ਜਾਵੇ ਅਤੇ ਗੁਰਪਾਲ ਸਿੰਘ ਵੱਲੋਂ ਗ਼ਲਤ ਤਰੀਕੇ ਨਾਲ ਹਾਸਲ ਕੀਤੀ ਨੌਕਰੀ ਦੇ ਬਦਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ। ਹੰਸ ਰਾਜ ਦੀ ਟਰਾਂਸਪੋਰਟ ਵਿਭਾਗ ਵਿਚ ਨਿਯੁਕਤੀ ਨੂੰ ਗ਼ਲਤ ਦੱਸਦਿਆਂ ਵਿਭਾਗ ਨੂੰ ਡਬਲ ਤਨਖ਼ਾਹ ਦੀ ਰਿਕਵਰੀ ਲਈ ਵੀ ਆਖਿਆ ਗਿਆ।
(ਰੋਹਿਤ ਬਾਂਸਲ ਦੀ ਰਿਪੋਰਟ)
ਇਹ ਵੀ ਪੜ੍ਹੋ: Christmas Gift Ideas 2023: ਕ੍ਰਿਸਮਸ ਮੌਕੇ 'ਤੇ ਆਪਣੇ ਪਿਆਰਿਆਂ ਨੂੰ ਦਿਓ ਇਹ ਖਾਸ ਤੋਹਫਾ, ਰਿਸ਼ਤਿਆਂ 'ਚ ਆਵੇਗੀ ਮਿਠਾਸ