ਪੰਜਾਬ ਨੂੰ ਮਿਲਿਆ ਨਵਾਂ ਕੈਂਸਰ ਹਸਪਤਾਲ, ਪੀ. ਐਮ. ਮੋਦੀ ਨੇ ਕੀਤਾ ਉਦਘਾਟਨ
Advertisement
Article Detail0/zeephh/zeephh1317499

ਪੰਜਾਬ ਨੂੰ ਮਿਲਿਆ ਨਵਾਂ ਕੈਂਸਰ ਹਸਪਤਾਲ, ਪੀ. ਐਮ. ਮੋਦੀ ਨੇ ਕੀਤਾ ਉਦਘਾਟਨ

ਇਸ ਵਿਚ 300 ਬਿਸਤਰੇ ਹੋਣਗੇ ਅਤੇ ਐਮ. ਆਰ. ਆਈ., ਸੀ. ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਅਤੇ ਬ੍ਰੈਕੀਥੈਰੇਪੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਹਸਪਤਾਲ ਵਿੱਚ ਕੀਮੋਥੈਰੇਪੀ ਲਈ ਡੇਅ ਕੇਅਰ ਦੀ ਸਹੂਲਤ ਹੋਵੇਗੀ। 

ਪੰਜਾਬ ਨੂੰ ਮਿਲਿਆ ਨਵਾਂ ਕੈਂਸਰ ਹਸਪਤਾਲ, ਪੀ. ਐਮ. ਮੋਦੀ ਨੇ ਕੀਤਾ ਉਦਘਾਟਨ

ਚੰਡੀਗੜ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਹਾਲੀ ਪੰਜਾਬ ਵਿਚ ਨਵੀਆਂ ਤਕਨੀਕਾਂ ਨਾਲ ਲੈਸ ਕੈਂਸਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕੀਤਾ ਹੈ। ਅਧਿਕਾਰੀਆਂ ਮੁਤਾਬਕ ਸੂਬੇ ਦੇ ਕੁਝ ਹਿੱਸਿਆਂ 'ਚ ਕੈਂਸਰ ਦੇ ਵਧਦੇ ਪ੍ਰਸਾਰ ਨੂੰ ਧਿਆਨ 'ਚ ਰੱਖਦਿਆਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਜਿਸ 'ਤੇ ਕਰੋੜਾਂ ਰੁਪਏ ਖਰਚੇ ਗਏ ਹਨ। ਕੈਂਸਰ ਦੇ ਇਲਾਜ 'ਤੇ ਕੇਂਦਰ ਸਰਕਾਰ ਦਾ ਵਿਸ਼ੇਸ਼ ਧਿਆਨ, ਤਾਂ ਜੋ ਮਰੀਜ਼ਾਂ ਨੂੰ ਇਸ ਦੇ ਇਲਾਜ 'ਤੇ ਹੋਣ ਵਾਲੇ ਵੱਡੇ ਖਰਚੇ ਤੋਂ ਬਚਾਇਆ ਜਾ ਸਕੇ।

 

300 ਬਿਸਤਰਿਆਂ ਵਾਲੇ ਹਸਪਤਾਲ 'ਤੇ 600 ਕਰੋੜ ਦੀ ਲਾਗਤ ਆਵੇਗੀ

ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 660 ਕਰੋੜ ਰੁਪਏ ਦੀ ਲਾਗਤ ਨਾਲ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਨਿਰਮਾਣ ਕੀਤਾ ਹੈ। ਇਸ ਵਿੱਚ 300 ਬਿਸਤਰੇ ਹੋਣਗੇ ਅਤੇ ਐਮ. ਆਰ. ਆਈ., ਸੀ. ਟੀ., ਮੈਮੋਗ੍ਰਾਫੀ, ਡਿਜੀਟਲ ਰੇਡੀਓਗ੍ਰਾਫੀ ਅਤੇ ਬ੍ਰੈਕੀਥੈਰੇਪੀ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਹਸਪਤਾਲ ਵਿੱਚ ਕੀਮੋਥੈਰੇਪੀ ਲਈ ਡੇਅ ਕੇਅਰ ਦੀ ਸਹੂਲਤ ਹੋਵੇਗੀ, ਜਦੋਂ ਕਿ ਬਾਇਓਪਸੀ ਅਤੇ ਛੋਟੀਆਂ ਸਰਜਰੀਆਂ ਲਈ ਇੱਕ ਓ.ਟੀ. ਵੀ ਬਣਾਈ ਗਈ ਹੈ।

 

ਪੀ. ਐਮ. ਸੁਰੱਖਿਆ ਲਈ ਕੀਤੇ ਪੁਖਤਾ ਪ੍ਰਬੰਧ 

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਹੋਵੇ, ਇਸ ਲਈ ਮੁਹਾਲੀ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੇ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਮੁਹਾਲੀ ਜ਼ਿਲ੍ਹੇ ਦੀ ਸਾਰੀ ਪੁਲੀਸ ਮੁੱਲਾਂਪੁਰ ਵਿੱਚ ਤਾਇਨਾਤ ਕਰ ਦਿੱਤੀ ਗਈ ਹੈ। ਪੁਲੀਸ ਲਾਈਨਜ਼ ਵਿੱਚ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲੀਸ ਬਲ ਮੰਗਵਾਏ ਗਏ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਹੇਠ ਤਿੰਨ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਬਲ ਵੀ ਤਾਇਨਾਤ ਕੀਤੇ ਗਏ ਹਨ। 35 ਚੈੱਕ ਪੋਸਟਾਂ 'ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ। ਪ੍ਰੋਗਰਾਮ ਦੀ ਸਮਾਪਤੀ ਤੋਂ 2 ਘੰਟੇ ਬਾਅਦ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਡਿਊਟੀ ਵਾਲੀ ਥਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

Trending news