NIA News: ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਸੁੱਟਣ ਦੇ ਮਾਸਟਰ ਮਾਈਂਡ ਗੈਂਗਸਟਰ ਹੈਪੀ ਪਾਸੀਆਂ ਉਤੇ 5 ਲੱਖ ਰੁਪਏ ਦਾ ਇਨਾਮ ਰੱਖਿਆ
Advertisement
Article Detail0/zeephh/zeephh2592508

NIA News: ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਸੁੱਟਣ ਦੇ ਮਾਸਟਰ ਮਾਈਂਡ ਗੈਂਗਸਟਰ ਹੈਪੀ ਪਾਸੀਆਂ ਉਤੇ 5 ਲੱਖ ਰੁਪਏ ਦਾ ਇਨਾਮ ਰੱਖਿਆ

NIA News:  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵਿਦੇਸ਼ਾਂ 'ਚ ਲੁਕੇ ਅੱਤਵਾਦੀ ਤੇ ਚੰਡੀਗੜ੍ਹ ਦੀ ਕੋਠੀ ਅਤੇ ਪੰਜਾਬ ਦੇ ਥਾਣਿਆਂ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਸਟਰ ਮਾਈਂਡ ਹੈਪੀ ਪਾਸੀਆ ਨੂੰ ਫੜ੍ਹਾਉਣ ਜਾਂ ਜਾਣਕਾਰੀ ਦੇਣ 0 'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

NIA News: ਪੰਜਾਬ ਦੇ ਥਾਣਿਆਂ 'ਤੇ ਗ੍ਰਨੇਡ ਸੁੱਟਣ ਦੇ ਮਾਸਟਰ ਮਾਈਂਡ ਗੈਂਗਸਟਰ ਹੈਪੀ ਪਾਸੀਆਂ ਉਤੇ 5 ਲੱਖ ਰੁਪਏ ਦਾ ਇਨਾਮ ਰੱਖਿਆ

NIA News: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵਿਦੇਸ਼ਾਂ 'ਚ ਲੁਕੇ ਅੱਤਵਾਦੀ ਅਤੇ ਚੰਡੀਗੜ੍ਹ ਦੀ ਕੋਠੀ ਅਤੇ ਪੰਜਾਬ ਦੇ ਥਾਣਿਆਂ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਸਟਰ ਮਾਈਂਡ ਹੈਪੀ ਪਾਸੀਆ ਨੂੰ ਫੜ੍ਹਾਉਣ ਜਾਂ ਜਾਣਕਾਰੀ ਦੇਣ 0'ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਲੋਕ ਟੈਲੀਫੋਨ, ਵਟਸਐਪ ਅਤੇ ਈਮੇਲ ਰਾਹੀਂ NIA ਨੂੰ ਜਾਣਕਾਰੀ ਦੇ ਸਕਣਗੇ।

ਵੱਖ-ਵੱਖ ਪੁਲਿਸ ਥਾਣਿਆਂ ਉਤੇ ਗ੍ਰਨੇਡ ਸੁੱਟਣ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਹੈਪੀ ਪਾਸੀਆ ਉਤੇ ਐਨਆਈਏ ਨੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਜਾਣਕਾਰੀ ਦੇਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਹੈਪੀ ਪਾਸੀਆ ਦੇ ਅਮਰੀਕਾ ਵਿੱਚ ਹੋਣ ਦਾ ਸ਼ੱਕ ਹੈ। ਹੈਪੀ ਪਾਸੀਆ ਉਤੇ ਪਹਿਲਾ ਵੀ ਬਹੁਤ ਸਾਰੇ ਮਾਮਲੇ ਦਰਜ ਹਨ। ਹਾਲ ਹੀ 'ਚ ਚੰਡੀਗੜ੍ਹ 'ਚ ਕੋਠੀ 'ਤੇ ਹੋਏ ਹੈਂਡ ਗ੍ਰਨੇਡ ਹਮਲੇ ਦੇ ਮਾਮਲੇ 'ਚ NIA ਨੇ ਅੱਤਵਾਦੀ ਹੈਪੀ ਪਾਸੀਆ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਲਈ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ। ਇਸ ਅਰਜ਼ੀ 'ਤੇ 9 ਜਨਵਰੀ ਨੂੰ ਫੈਸਲਾ ਲਿਆ ਜਾਵੇਗਾ।

ਕੋਠੀ 'ਤੇ 11 ਸਤੰਬਰ ਨੂੰ ਹਮਲਾ ਹੋਇਆ ਸੀ
ਪਿਛਲੇ ਸਾਲ 11 ਸਤੰਬਰ ਨੂੰ ਸੈਕਟਰ-10 ਸਥਿਤ ਕੋਠੀ ਨੰਬਰ 575 'ਤੇ ਗ੍ਰਨੇਡ ਹਮਲਾ ਹੋਇਆ ਸੀ। ਇੱਥੇ ਰੋਹਨ ਅਤੇ ਵਿਸ਼ਾਲ ਮਸੀਹ ਨਾਂ ਦੇ ਦੋ ਨੌਜਵਾਨ ਹੈਂਡ ਗ੍ਰੇਨੇਡ ਸੁੱਟ ਕੇ ਭੱਜ ਗਏ ਸਨ। ਅਮਰੀਕਾ ਸਥਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੇ ਇੰਟਰਨੈਟ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਹੈਪੀ ਪਾਸੀਆ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਲਈ ਕੰਮ ਕਰਦਾ ਹੈ। ਉਸ ਦੇ ਜ਼ਰੀਏ ਹੀ ਇਸ ਹਮਲੇ ਦੇ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ। ਐਨਆਈਏ ਮੁਤਾਬਕ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਉਰਫ਼ ਜੌੜਾ ਪਿੰਡ ਪਾਸੀਆ, ਡਾਕਖਾਨਾ ਰਮਦਾਸ, ਤਹਿਸੀਲ ਅਜਨਾਲਾ ਅੰਮ੍ਰਿਤਸਰ ਦਾ ਵਸਨੀਕ ਹੈ। ਫਿਲਹਾਲ ਉਸ ਦੇ ਅਮਰੀਕਾ 'ਚ ਹੋਣ ਦਾ ਸ਼ੱਕ ਹੈ। ਉਪਰੋਕਤ ਭਗੌੜੇ ਬਾਰੇ ਸੂਚਨਾ NIA ਕੰਟਰੋਲ ਰੂਮ ਨੂੰ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਨਾਮ ਦਿੱਤਾ ਜਾਵੇਗਾ। ਨਾਲ ਹੀ ਪਛਾਣ ਗੁਪਤ ਰੱਖੀ ਜਾਵੇਗੀ।

NIA ਹੈੱਡਕੁਆਰਟਰ ਦਿੱਲੀ 'ਚ ਵਟਸਐਪ 'ਤੇ ਜਾਣਕਾਰੀ ਦੇਣ ਲਈ 91 85859331100 ਨੰਬਰ 'ਤੇ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਜਦੋਂ ਕਿ ਫੋਨ 011 24368800 'ਤੇ ਅਤੇ ਈਮੇਲ 'ਤੇ ਜਾਣਕਾਰੀ ਦੇਣ ਲਈ, ਤੁਹਾਨੂੰ info.nic@gov.in 'ਤੇ ਸੰਪਰਕ ਕਰਨਾ ਹੋਵੇਗਾ। ਜਦਕਿ ਚੰਡੀਗੜ੍ਹ 'ਚ ਵਟਸਐਪ ਅਤੇ ਟੈਲੀਗ੍ਰਾਮ ਲਈ ਤੁਹਾਨੂੰ 917743002947 'ਤੇ ਸੰਪਰਕ ਕਰਨਾ ਹੋਵੇਗਾ। ਟੈਲੀਫੋਨ ਲਈ ਤੁਹਾਨੂੰ 01722682901 ਅਤੇ 0172 2682900 ਡਾਇਲ ਕਰਨਾ ਹੋਵੇਗਾ। ਜਦੋਂ ਕਿ ਈਮੇਲ ਰਾਹੀਂ ਜਾਣਕਾਰੀ ਦੇਣ ਲਈ info-chd.nia@gov.in 'ਤੇ ਜਾਣਕਾਰੀ ਦੇਣੀ ਪਵੇਗੀ।

Trending news