Gangster Lawrence Bishnoi News: 1 ਦਸੰਬਰ, 2021 ਨੂੰ, ਜੋਧਾ ਅਤੇ ਮੋਨੂੰ ਡਾਗਰ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ ਨੂੰ ਗੋਲੀ ਮਾਰਨ ਲਈ ਭੇਜਿਆ ਸੀ।
Trending Photos
Gangster Lawrence Bishnoi News: ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਨੂੰ ਸ਼ਨੀਵਾਰ ਨੂੰ ਮੋਗਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਧਾਰਾ 307 ਤਹਿਤ ਚੱਲ ਰਹੇ ਇੱਕ ਕੇਸ ਵਿੱਚ ਮੋਗਾ ਪੁਲਿਸ ਭਾਰੀ ਸੁਰੱਖਿਆ ਹੇਠ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ ਵਿੱਚੋਂ ਲੈ ਕੇ ਅਦਾਲਤ ਵਿੱਚ ਪੁੱਜੀ। ਅਦਾਲਤ ਨੇ ਦੋਸ਼ ਆਇਦ ਕਰਨ ਤੋਂ ਬਾਅਦ ਲਾਰੈਂਸ ਨੂੰ 17 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ।
ਕੀ ਹੈ ਪੂਰਾ ਮਾਮਲਾ
1 ਦਸੰਬਰ, 2021 ਨੂੰ, ਜੋਧਾ ਅਤੇ ਮੋਨੂੰ ਡਾਗਰ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਜਤਿੰਦਰ ਧਮੀਜਾ ਨੂੰ ਗੋਲੀ ਮਾਰਨ ਲਈ ਭੇਜਿਆ ਸੀ। ਗਲਤੀ ਨਾਲ ਦੋਸ਼ੀ ਨੇ ਜਿਤੇਂਦਰ ਧਮੀਜਾ ਨੂੰ ਮਾਰਨ ਦੀ ਬਜਾਏ ਉਸਦੇ ਭਰਾ ਸੁਨੀਲ ਧਮੀਜਾ ਅਤੇ ਉਸਦੇ ਬੇਟੇ ਪ੍ਰਥਮ 'ਤੇ ਹਮਲਾ ਕਰ ਦਿੱਤਾ। ਪਿਸਤੌਲ ਬੰਦ ਹੋਣ ਕਾਰਨ ਮੋਨੂੰ ਗੋਲੀ ਨਹੀਂ ਚਲਾ ਸਕਿਆ, ਜਿਸ ਦੌਰਾਨ ਜੋਧਾ ਨੇ ਪ੍ਰਥਮ ਦੀ ਲੱਤ 'ਤੇ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ
ਦੂਜੇ ਪਾਸੇ ਸੁਨੀਲ ਨੇ ਜ਼ਖਮੀ ਹੋਣ ਦੇ ਬਾਵਜੂਦ ਮੋਨੂੰ ਡਾਗਰ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ ਜੋਧਾ ਭੱਜਣ ਵਿੱਚ ਕਾਮਯਾਬ ਹੋ ਗਿਆ। ਦੋਵੇਂ ਹਮਲਾਵਰ ਲਾਰੈਂਸ ਬਿਸ਼ਨੋਈ (Gangster Lawrence Bishnoi) ਗਰੁੱਪ ਨਾਲ ਸਬੰਧਤ ਸਨ। ਇਸ ਮਾਮਲੇ ਵਿੱਚ ਮੋਗਾ ਪੁਲਿਸ ਨੇ ਜੋਧਾ ਅਤੇ ਮੋਨੂੰ ਡਾਗਰ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸੇ ਕੇਸ ਵਿੱਚ ਲਾਰੈਂਸ ਬਿਸ਼ਨੋਈ (Gangster Lawrence Bishnoi) ਦਾ ਨਾਂ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਸ਼ਨੀਵਾਰ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਉਸਨੂੰ 17 ਜੁਲਾਈ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਬਠਿੰਡਾ ਜੇਲ੍ਹ ਭੇਜ ਦਿੱਤਾ ਹੈ।
ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਿਸ਼ਨੋਈ (Gangster Lawrence Bishnoi) ਨੂੰ ਬਠਿੰਡਾ ਜੇਲ੍ਹ ਤੋਂ ਲਿਆ ਕੇ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਵਿੱਚ ਲਾਰੈਂਸ ਦੇ ਸਾਥੀ ਮੋਨੂੰ ਡਾਗਰ ਅਤੇ ਇੱਕ ਸਾਥੀ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅਹਿਮ ਭੂਮਿਕਾ ਹੈ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਇਸ ਤੋਂ ਪਹਿਲਾਂ ਵੀ ਕਈ ਮੁਕਦੱਮੇ ਚੱਲੇ ਰਹੇ ਹਨ।